ਸਿਡਨੀ ਵਿਚਲਾ ਨਵੇਂ ਸਾਲ ਦਾ ਜਸ਼ਨ (ਪਟਾਖੇ) ਮਨਾਇਆ ਜਾਵੇਗਾ -ਪ੍ਰੀਮੀਅਰ

(ਦ ਏਜ ਮੁਤਾਬਿਕ) ਪ੍ਰੀਮੀਅਰ ਗਲੈਡੀਜ਼ ਬਰਜਿਕਲਿਅਨ ਨੇ ਇਸ ਗੱਲ ਨੂੰ ਪ੍ਰਮਾਣਿਕ ਤੌਰ ਤੇ ਕਿਹਾ ਹੈ ਕਿ 31 ਦਿਸੰਬਰ (ਵੀਰਵਾਰ) ਦੀ ਅੱਧੀ ਰਾਤ ਨੂੰ ਸਿਡਨੀ ਦੇ ਓਪਰਾ ਹਾਊਸ ਵਿਖੇ ਪਟਾਖੇ ਚਲਾ ਕੇ ਮਨਾਇਆ ਜਾਣ ਵਾਲਾ ਜਸ਼ਨ ਪੱਕਾ ਮਨਾਇਆ ਜਾਵੇਗਾ। ਪਰੰਤੂ ਲੋਕਾਂ ਨੂੰ ਅਪੀਲ ਕਰਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਲੋਕ ਆਪਣੇ ਘਰਾਂ ਦੇ ਅੰਦਰ ਰਹਿ ਕੇ ਹੀ ਇਸ ਜਸ਼ਨ ਦਾ ਆਨੰਦ ਮਾੜਨ ਅਤੇ ਖਾਸ ਥਾਵਾਂ ਉਪਰ ਭੀੜ ਦੇ ਰੂਪ ਵਿੱਚ ਮੌਜੂਦ ਨਾ ਰਹਿਣ ਕਿਉਂਕਿ ਕਰੋਨਾ ਦਾ ਖ਼ਤਰਾ ਪੂਰਨ ਰੂਪ ਵਿੱਚ ਬਰਕਰਾਰ ਹੈ ਅਤੇ ਸਾਰਿਆਂ ਦੀ ਸਿਹਤ ਅਤੇ ਤੰਦਰੁਸਤੀ ਪੂਰਨ ਰੂਪ ਵਿੱਚ ਜ਼ਰੂਰੀ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਪੂਰੇ 7 ਮਿਟਨ ਦਾ ਇਹ ਪਟਾਖਿਆਂ ਦਾ ਸ਼ੋਅ ਪੂਰਨ ਰੂਪ ਵਿੱਚ ਆਯੋਜਿਤ ਕੀਤਾ ਜਾਵੇਗਾ ਅਤੇ ਮੈਂ ਖੁਦ ਵੀ ਇਸਨੂੰ ਆਪਣੇ ਘਰ ਅੰਦਰ ਬੈਠ ਕੇ, ਟੀ.ਵੀ. ਦੇ ਜ਼ਰੀਏ ਹੀ ਦੇਖਾਂਗੀ। ਉਨ੍ਹਾਂ ਇੱਕ ਹੋਰ ਅਹਿਮ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਹਿਣ-ਸਹਿਣ ਅਤੇ ਖਾਣ-ਵੀਣ ਦੀਆਂ ਥਾਵਾਂ ਨੂੰ ਪਹਿਲਾਂ ਵਾਲੀ ਹਦਾਇਤ (ਇੱਕ ਵਿਅਕਤੀ ਪ੍ਰਤੀ 2 ਵਰਗ ਮੀਟਰ) ਨੂੰ ਹੁਣ ਬਦਲ ਕੇ ਇੱਕ ਵਿਅਕਤੀ ਪ੍ਰਤੀ ਚਾਰ ਵਰਗ ਮੀਟਰ ਕਰ ਦਿੱਤਾ ਗਿਆ ਹੈ ਅਤੇ ਅਜਿਹੀਆਂ ਥਾਵਾਂ ਦੀ ਹੁਣ ਸਮਰੱਥਾ ਅੱਧੀ ਕਰ ਦਿੱਤੀ ਗਈ ਹੈ -ਇਸ ਗੱਲ ਦਾ ਪੂਰਨ ਧਿਆਨ ਕਰ ਲਿਆ ਜਾਵੇ।

Install Punjabi Akhbar App

Install
×