
(ਦ ਏਜ ਮੁਤਾਬਿਕ) ਕ੍ਰਿਸਮਿਸ ਕਾਰਨਾ ਅੱਜ ਤੋਂ ਸ਼ੁਰੂ ਹੋਈਆਂ ਗਤੀਵਿਧੀਆਂ ਦੌਰਾਨ ਸਿਡਨੀ ਵਿੱਚਲੇ ਲੋਕਾਂ ਵਾਸਤੇ ਜਿਹੜੀਆਂ ਪਾਬੰਧੀਆਂ ਲਾਗੂ ਹਨ ਉਨ੍ਹਾਂ ਉਪਰ ਇੱਕ ਪੰਛੀ ਝਾਤ ਮਾਰਿਆਂ ਪਤਾ ਲਗਦਾ ਹੈ ਕਿ ਤਕਰੀਬਨ ਸਾਰੇ ਹੀ ਸਿਡਨੀ ਵਾਸਤੇ ਘਰਾਂ ਅੰਦਰ 10 ਮਹਿਮਾਨਾਂ ਦੇ ਆਉਣ ਜਾਣ ਦੀ ਖੁਲ੍ਹ ਹੈ ਅਤੇ ਇਸ ਗਿਣਤੀ ਵਿੱਚ ਬੱਚੇ ਸ਼ਾਮਿਲ ਨਹੀਂ ਹਨ ਜਿਵੇਂ ਕਿ ਉਦਾਹਰਨ ਦੇ ਤੌਰ ਤੇ ਇੱਕ ਘਰ ਅੰਦਰ 5 ਮੈਂਬਰ ਹਨ ਅਤੇ ਇੱਥੇ 10 ਹੋਰਾਂ ਦੇ ਆਉਣ ਦੀ ਖੁਲ੍ਹ ਹੈ ਪਰੰਤੂ ਬੱਚਿਆਂ ਦੀ ਗਿਣਤੀ ਉਪਰ ਕੋਈ ਪਾਬੰਧੀ ਨਹੀਂ ਹੈ। ਉਤਰੀ ਖੇਤਰ ਅਤੇ ਬੀਚਾਂ ਉਪਰ ਵਸਨੀਕਾਂ ਵਾਸਤੇ ਹਦਾਇਤ ਹੈ ਕਿ ਲਾਕਡਾਊਨ ਕਾਰਨ ਉਹ ਆਪਣੇ ਘਰਾਂ ਵਿੱਚੋਂ ਜ਼ਿਆਦਾ ਬਾਹਰ ਨਹੀਂ ਜਾ ਸਕਦੇ ਅਤੇ ਸਿਰਫ ਜ਼ਰੂਰੀ ਵਸਤੂਆਂ ਖ੍ਰੀਦਣ, ਕਸਰਤ ਆਦਿ ਕਰਨ, ਕੰਮ-ਕਾਜ ਦੀਆਂ ਥਾਵਾਂ ਉਪਰ ਅਤੇ ਜਾਂ ਫੇਰ ਮੈਡੀਕਲ ਸਹਾਇਤਾ ਲਈ ਹੀ ਘਰਾਂ ਤੋਂ ਬਾਹਰ ਜਾ ਸਕਦੇ ਹਨ। ਆਉਣ ਵਾਲੇ ਕੱਲ੍ਹ ਤੱਕ ਲੋਕਾਂ ਨੂੰ ਇਜਾਜ਼ਤ ਹੈ ਕਿ ਉਹ ਆਪਣੇ ਖੇਤਰ ਵਿੱਚ ਹੀ ਲੋਕਾਂ ਦੇ ਘਰਾਂ ਵਿੱਚ ਆ ਜਾ ਸਕਦੇ ਹਨ ਅਤੇ ਉਹ ਵੀ ਬਸ 5 ਮੈਂਬਰਾਂ ਦੀ ਸੀਮਿਤ ਗਿਣਤੀ ਵਿਚ ਹੀ ਅਤੇ ਇਸ ਗਿਣਤੀ ਅੰਦਰ ਬੱਚੇ ਵੀ ਸ਼ਾਮਿਲ ਹਨ। ਬਾਹਰਵਾਰ ਦੇ ਇਕੱਠਾਂ ਲਈ ਵੀ ਇਹੋ ਗਿਣਤੀ ਦਾ ਮਾਪਦੰਢ ਲਾਗੂ ਹੈ। ਦੱਖਣੀ ਖੇਤਰ ਦੇ ਉਤਰੀ ਬੀਚਾਂ ਲਈ ਵੀ ਤਕਰੀਬਨ ਉਪਰੋਕਤ ਮਾਪਦੰਢ ਹੀ ਕਾਇਮ ਹਨ ਪਰੰਤੂ ਮਹਿਮਾਨਾਂ ਦੀ ਗਿਣਤੀ 10 ਹੈ ਅਤੇ ਬੱਚਿਆਂ ਨੂੰ ਛੋਟ ਹੈ। ਇਸ ਹਿੱਸੇ ਵਿੱਚ ਗ੍ਰੇਟਰ ਸਿਡਨੀ ਤੋਂ ਲੋਕ ਆ ਸਕਦੇ ਹਨ। ਸਿਡਨੀ ਵਾਲਿਆਂ ਨੂੰ ਇਹ ਜਾਣਕਾਰੀ ਵੀ ਹੋਣੀ ਚਾਹੀਦੀ ਹੈ ਕਿ ਦੂਸਰੇ ਰਾਜਾਂ ਨੇ ਆਵਾਗਮਨ ਉਪਰ ਸਿਡਨੀ ਦੇ ਲੋਕਾਂ ਲਈ ਹਾਲ ਦੀ ਘੜੀ ਮਨਾਹੀ ਕੀਤੀ ਹੋਈ ਹੈ ਅਤੇ ਇਸ ਵਿੱਚ ਤਕਰੀਬਨ ਸਾਰੇ ਹੀ ਰਾਜ ਸ਼ਾਮਿਲ ਹਨ।