ਕਾਮਨਵੈਲਥ ਬੈਂਕ ਨੇ ਵੀ ਖੜ੍ਹੇ ਕੀਤੇ ਹੱਥ
ਸਿਡਨੀ ਦੀ ਇੱਕ ਮਹਿਲਾ ਨਾਲ ਬਿਟਕੁਆਇਨ ਦੇ ਨਾਮ ਤੇ ਠੱਗੀ ਮਾਰਨ ਵਾਲਿਆਂ ਨੇ ਇੱਕ ਫਰਾਡ ਦੇ ਜ਼ਰੀਏ ਉਸ ਦੇ ਬੈਂਕ ਅਕਾਊਂਟ ਵਿੱਚੋਂ 27,000 ਡਾਲਰ ਚੁਰਾ ਲਏ ਅਤੇ ਕਾਮਨਵੈਲਥ ਬੈਂਕ ਨੇ ਉਕਤ ਮਹਿਲਾ ਦੀ ਸ਼ਿਕਾਇਤ ਤਾਂ ਸੁਣੀ ਪਰ ਹੱਥ ਖੜ੍ਹੇ ਕਰ ਦਿੱਤੇ ਕਿ ਅਸੀਂ ਇਨ੍ਹਾਂ ਡਾਲਰਾਂ ਨੂੰ ਰਿਕਵਰ ਕਰਨ ਲਈ ਕੁੱਝ ਵੀ ਨਹੀਂ ਕਰ ਸਕਦੇ…. ਇਹ ਤਾਂ ਗਏ……।
53 ਸਾਲਾਂ ਦੀ ਉਕਤ ਮਹਿਲਾ (ਪੈਟਰੀਨਾ ਫਿਊਡਾ) ਨੇ ਆਪਣੀ ਸ਼ਿਕਾਇਤ ਰਾਹੀਂ ਕਾਮਨਵੈਲਥ ਬੈਂਕ ਨੂੰ ਕਿਹਾ ਸੀ ਕਿ ਉਸ ਨਾਲ ਬਿਟਕੁਆਇਨ ਦੇ ਨਾਮ ਤੇ ਠੱਗੀ ਹੋਈ ਹੈ ਅਤੇ ਕਿਸੇ ਨੇ ਸਾਲ 2020 ਵਿੱਚ, ਉਸ ਨੂੰ ਲਾਲਚ ਦਿੱਤਾ ਸੀ ਕਿ ਉਹ ਇਕ ਸਕੀਮ ਰਾਹੀਂ 8000 ਡਾਲਰਾਂ ਤੱਕ ਪ੍ਰਤੀ ਮਹੀਨਾ ਕਮਾ ਸਕਦੀ ਹੈ। ਉਸ ਨੇ ਇਸ ਸਕੀਮ ਵਿੱਚ 1000 ਡਾਲਰ ਲਗਾਏ ਸਨ।
ਪਰੰਤੂ ਅਗਲੇ ਕੁੱਝ ਦਿਨਾਂ ਵਿੱਚ ਹੀ ਉਸ ਦੇ ਬੈਂਕ ਅਕਾਊਂਟ ਵਿੱਚੋਂ 27,276 ਡਾਲਰ ਉਕਤ ਫਰਾਡੀਆਂ ਵੱਲੋਂ ਕੱਢ ਲਏ ਗਏ ਅਤੇ ਉਹ ਦੇਖਦੀ ਹੀ ਰਹਿ ਗਈ।
ਇਸ ਬਾਰੇ ਵਿੱਚ ਜਦੋਂ ਉਕਤ ਪੀੜਿਤ ਮਹਿਲਾ ਨੇ ਰਿਪੋਰਟ ਕੀਤੀ ਤਾਂ ਬਹੁਤ ਦੇਰ ਹੋ ਚੁਕੀ ਸੀ ਅਤੇ ਉਸਦੇ ਬੈਂਕ (ਜਿੱਥੇ ਉਸਦਾ ਅਕਾਊਂਟ ਸੀ) ਅਤੇ ਕਾਮਨਵੈਲਥ ਬੈਂਕ ਨੇ ਵੀ ਜਵਾਬ ਵਿੱਚ ਇਹੀ ਕਿਹਾ ਕਿ ਹੁਣ ਕੁੱਝ ਨੀ ਹੋ ਸਕਦਾ।
ਹੁਣ ਉਕਤ ਮਹਿਲਾ ਹੋਰਨਾਂ ਨੂੰ ਸੁਚੇਤ ਕਰਨ ਲਈ ਅੱਗੇ ਆਈ ਹੈ ਅਤੇ ਆਪਣੀ ਕਹਾਣੀ ਨਾਲ ਲੋਕਾਂ ਨੂੰ ਅਗਾਂਊਂ ਸਚੇਤ ਹੋਣ ਦੀ ਪ੍ਰੇਰਨਾ ਦੇ ਰਹੀ ਹੈ ਪਰ …. ਉਸਦਾ ਆਪਣਾ ਜੋ ਨੁਕਸਾਨ ਹੋ ਚੁਕਿਆ ਹੈ ਉਸ ਦੀ ਕੋਈ ਵੀ ਭਰਪਾਈ ਨਹੀਂ ਹੈ।