ਸਿਡਨੀ ਵਿੱਚ ਕਰੋਨਾ ਦੇ ਮਾਮਲੇ ਆਉਣ ਦੇ ਬਾਵਜੂਦ ਵੀ ਸਰਕਾਰ ਬੰਦਿਸ਼ਾਂ ਹਟਾਉਣ ਦੇ ਰੋਂਅ ਵਿੱਚ

(ਐਸ.ਬੀ.ਐਸ.) ਬੇਸ਼ੱਕ ਸਿਡਨੀ (ਦੱਖਣੀ) ਦੇ ਇੱਕ ਸਕੂਲ (ਲਾਗੂਨਾ ਸਟਰੀਟ ਸਥਿਤੀ ਰੋਜ਼ ਬੇਅ ਪਬਲਿਕ ਸਕੂਲ) ਅੰਦਰ ਇੱਕ ਅਧਿਆਪਕ ਦੇ ਕੋਵਿਡ 19 ਪਾਜ਼ਿਟਿਵ ਪਾਏ ਜਾਣ ਕਰਕੇ ਸਕੂਲ ਬੰਦ ਕਰ ਦਿੱਤਾ ਗਿਆ ਹੈ ਅਤੇ ਬੱਚਿਆਂ ਅਤੇ ਸਟਫ ਨੂੰ ਆਪਣੇ ਆਪ ਨੂੰ ਕੁਆਰਨਟੀਨ ਕਰਨ ਲਈ ਕਿਹਾ ਗਿਆ ਹੈ ਪਰੰਤੂ ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਕਰੋਨਾ ਕਰਕੇ ਲਗਾਈਆਂ ਗਈਆਂ ਬੰਦਿਸ਼ਾਂ ਨੂੰ ਖੋਲ੍ਹਣ ਦੇ ਰੋਂਅ ਵਿੱਚ ਹਨ ਅਤੇ ਹੋਰ ਰਿਆਇਤਾਂ ਵੀ ਦੇ ਰਹੇ ਹਨ। ਰਾਜ ਵਿੱਚ ਨੌਂ ਨਵੇਂ ਕਰੋਨਾ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਇਨ੍ਹਾਂ ਵਿੱਚੋਂ 8 ਨੂੰ ਹੋਟਲ ਅੰਦਰ ਕੁਆਰਨਟੀਨ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਉਪਰੋਕਤ ਸਕੂਲ ਦੇ ਬੱਚਿਆਂ ਵਿੱਚ ਇੱਕ ਬੱਚਾ ਅਜਿਹੇ ਇੱਕ ਖਿਡਾਰੀ ਦੇ ਬੱਚੇ ਵੀ ਸ਼ਾਮਿਲ ਹਨ ਜੋ ਕਿ ਐਤਵਾਰ ਨੂੰ ਹੋਣ ਵਾਲੀ ਸਿਡਨੀ ਰੂਸਟਰਜ਼ ਐਨ.ਆਰ.ਐਲ. ਵਿੱਚ ਭਾਗ ਲੈਣ ਵਾਲਾ ਸੀ ਅਤੇ ਇਸ ਵਜਹਾ ਕਰਕੇ ਹੁਣ ਇਹ ਟੂਰਨਾਮੈਂਟ ਹੀ ਹਾਲ ਦੀ ਘੜੀ ਮੁਅੱਤਲ ਕਰ ਦਿੱਤਾ ਗਿਆ ਹੈ।

Install Punjabi Akhbar App

Install
×