ਛੋਟੇ ਬੱਚਿਆਂ ਵਿੱਚ ਹੋਣ ਵਾਲੀਆਂ ਮੌਤਾਂ ਦਾ ਕਾਰਨ ਆਇਆ ਸਾਹਮਣੇ -ਡਾ. ਕਾਰਮਲ ਹੈਰਿੰਗਟਨ

29 ਸਾਲ ਪਹਿਲਾਂ ਆਪਣੇ ਹੀ ਛੋਟੇ ਜਿਹੇ ਬੱਚੇ ਨੂੰ ਮੌਤ ਦੇ ਮੂੰਹ ਵਿੱਚ ਜਾਣ ਤੋਂ ਬਾਅਦ, ਡਾ. ਕਾਰਮਲ ਹੈਰਿੰਗਟਨ ਨੇ ਆਪਣੀ ਜ਼ਿੰਦਗੀ ਨੂੰ ਇਸ ਲੇਖੇ ਲਗਾ ਲਿਆ ਗਿਆ ਆਖਿਰ ਛੋਟੇ ਬੱਚਿਆਂ ਦੇ ਗੁਜ਼ਰ ਜਾਣ (Sudden Infant Death Syndrome -SIDS) ਪਿੱਛੇ ਕਾਰਨ ਕੀ ਹੋ ਸਕਦਾ ਹੈ….?
ਵੈਸਅਮਿਡ ਦੇ ਬੱਚਿਆਂ ਦੇ ਹਸਪਤਾਲ ਵਿੱਚ ਖੋਜ ਕਰਦਿਆਂ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਖੋਜ ਨੂੰ ਸਿਰੇ ਲਾ ਲਿਆ ਹੈ ਅਤੇ ਬੱਚਿਆਂ ਦੀ ਮੌਤ ਦਾ ਕਾਰਨ ਲੱਭ ਲਿਆ ਹੈ।
ਉਨ੍ਹਾਂ ਆਪਣੀ ਖੋਜ ਦਾ ਖੁਲਾਸਾ ਕਰਦਿਆਂ ਕਿਹਾ ਕਿ ਬੁਟੀਰਲਕੋਲੀਨੈਸਟਰੇਜ਼ ਨਾਮ ਦਾ ਇੱਕ ਐਨਜ਼ਾਇਮ ਬੱਚਿਆਂ ਵਿੱਚ ਹੁੰਦਾ ਹੈ ਜਿਸ ਦੀ ਮਾਤਰਾ ਇਹ ਦਰਸਾਉਂਦੀ ਹੈ ਕਿ ਛੋਟਾ ਬੱਚਾ ਆਪਣੀ ਜ਼ਿੰਦਗੀ ਜੀਅ ਪਾਏਗਾ ਕਿ ਨਹੀਂ।
ਉਨ੍ਹਾਂ ਇਸ ਮਾਮਲੇ ਤਹਿਤ 700 ਸੈਂਪਲਾਂ ਉਪਰ ਖੋਜ ਕੀਤੀ ਅਤੇ ਦੂਸਰੇ ਮਰਨ ਵਾਲੇ ਬੱਚਿਆਂ ਦੇ ਸੈਂਪਲਾਂ ਨਾਲ ਮਿਲਾਇਆ ਅਤੇ ਨਾਲ ਹੀ 10 ਅਜਿਹੇ ਬੱਚਿਆਂ ਨਾਲ ਵੀ ਇਸ ਦੀ ਤੁਲਨਾ ਕੀਤੀ ਜੋ ਕਿ ਉਕਤ ਬਿਮਾਰੀ ਦੇ ਚਲਦਿਆਂ ਵੀ ਠੀਕ ਹੋ ਗਏ ਸਨ।
ਖੋਜ ਵਿੱਚ ਉਨ੍ਹਾਂ ਦੱਸਿਆ ਕਿ ਜੇਕਰ ਉਕਤ ਐਨਜ਼ਾਈਮ ਦੀ ਮਾਤਰਾ ਬੱਚੇ ਵਿੱਚ ਅਸਲ ਲੋੜ ਨਾਲੋਂ ਘੱਟ ਹੈ ਤਾਂ ਇਸ ਸੂਰਤ ਵਿੱਚ ਬੱਚੇ ਦੇ ਜੀਊਣ ਦੀਆਂ ਉਮੀਦਾਂ ਘੱਟ ਹੋ ਸਕਦੀਆਂ ਹਨ ਕਿਉਂਕਿ ਇਹ ਐਨਜ਼ਾਈਮ ਬੱਚੇ ਦੇ ਦਿਮਾਗ ਦੀ ਉਸਾਰੀ ਵਿੱਚ ਬਹੁਤ ਜ਼ਿਆਦਾ ਮਹੱਤਵਪੂਰਨ ਕਿਰਿਆਵਾਂ ਕਰਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਖੋਜ ਵਿੱਚ ਹਾਲੇ ਹੋਰ 5 ਸਾਲ ਲੱਗਣਗੇ ਅਤੇ ਇਸ ਦੌਰਾਨ ਦੇਖਿਆ ਜਾਵੇਗਾ ਕਿ ਉਕਤ ਐਨਜ਼ਾਈਮ ਦੀ ਕਮੀ ਪੂਰੀ ਕਰਕੇ ਬੱਚਿਆਂ ਨੂੰ ਕਿਵੇਂ ਅਤੇ ਕਿਹੋ ਜਿਹਾ ਜੀਵਨ ਦਿੱਤਾ ਜਾ ਸਕਦਾ ਹੈ।

Install Punjabi Akhbar App

Install
×