ਅੱਜ ਸਵੇਰੇ ਜਦੋਂ ਕਿ ਹਰ ਰੋਜ਼ ਦੇ ਵਰਕਰਾਂ ਆਦਿ ਦਾ ਮੈਟਰੋ ਰਾਹੀਂ ਆਉਣਾ ਜਾਉਣਾ ਹੁੰਦਾ ਹੈ, ਤਾਂ ਉਸ ਸਮੇਂ ਨੋਰਵੈਸਟ ਸਟੇਸ਼ਨ ਸਿਡਨੀ ਮੈਟਰੋ ਲਾਈਨ ਉਪਰ ਅਚਾਨਕ ਪਾਵਰ ਫੇਲ੍ਹ ਹੋ ਗਈ ਅਤੇ ਮੈਟਰੋ ਜਿੱਥੇ ਸੀ ਉਥੇ ਹੀ ਖੜ੍ਹੀ ਦੀ ਖੜ੍ਹੀ ਰਹਿ ਗਈ।
ਇਹ ਘਟਨਾ ਕੇਲੀਵਿਲੇ ਉਪਰ ਪਾਵਰ ਫੇਲ੍ਹ ਹੋਣ ਕਾਰਨ ਹੋਈ ਅਤੇ ਮੈਟਰੋ ਦੀ ਇਹ ਲਾਈਨ ਨਾਰਥ-ਵੈਸਟ ਸਿਡਨੀ ਨੂੰ ਸ਼ਹਿਰ ਦੇ ਮੁੱਖ ਸਟੇਸ਼ਨ ਨਾਲ ਜੋੜਦੀ ਹੈ ਅਤੇ ਯਾਤਰੀਆਂ ਦਾ ਕਹਿਣਾ ਹੈ ਕਿ ਉਹ ਇੱਕ ਘੰਟੇ ਤੋਂ ਵੀ ਜ਼ਿਆਦਾ ਸਮੇਂ ਤੱਕ ਹਨੇਰੇ ਅਤੇ ਗਰਮੀ ਵਿੱਚ ਫਸੇ ਰਹੇ।
ਯਾਤਰੀਆਂ ਦਾ ਕਹਿਣਾ ਹੈ ਕਿ ਸਿਰਫ ਇੱਕੋ ਸੰਦੇਸ਼ ਵਾਰ ਵਾਰ ਦੁਹਾਰਾਇਆ ਜਾ ਰਿਹਾ ਸੀ ਕਿ ਮੈਟਰੋ ਲਾਈਨ ਉਪਰ ਕੁੱਝ ਤਕਨੀਕੀ ਗੜਬੜੀ ਹੋ ਗਈ ਹੈ ਇਸ ਵਾਸਤੇ ਸਾਨੂੰ ਖੇਦ ਹੈ।
ਬੇਸ਼ੱਕ ਬਾਅਦ ਵਿੱਚ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਸਨ ਪਰੰਤੂ ਯਾਤਰੀਆਂ ਨੂੰ ਭਾਰੀ ਦਿੱਕਤ ਅਤੇ ਦੇਰੀ ਦਾ ਸਾਹਮਣਾ ਕਰਨਾ ਪਿਆ ਅਤੇ ਹਾਲੇ ਵੀ ਕੁੱਝ ਮੈਟਰੋ ਗੱਡੀਆਂ ਦੀ ਆਵਾਜਾਈ ਵਿੱਚ ਦੇਰੀ ਹੋ ਰਹੀ ਹੈ ਅਤੇ ਵਿਘਨ ਪੈ ਰਹੇ ਹਨ।