ਨਿਊ ਸਾਊਥ ਵੇਲਜ਼ ਵਿੱਚ ਮਰਡੀ ਗ੍ਰਾਸ ਪਰੇਡ ਦਾ ਫੈਸਲਾ ਅੱਜ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਨਿਊ ਸਾਊਥ ਵੇਲਜ਼ ਦੀ ਸੁਪਰੀਮ ਕੋਰਟ ਅੱਜ ਫੈਸਲਾ ਸੁਣਾਏਗੀ ਕਿ ਗੇਅ ਅਤੇ ਲੈਸਬੀਅਨ ਸਮੁਦਾਇਆਂ ਦੀ ਸਿਡਨੀ ਵਿਖੇ ਹੋਣ ਵਾਲੀ ਮਰਡੀ ਗ੍ਰਾਸ ਪਰੇਡ ਇਸ ਵਾਰੀ ਹੋਵੇਗੀ ਜਾਂ ਨਹੀਂ ਕਿਉਂਕਿ ਇਸ ਪਰੇਡ ਦੇ ਖ਼ਿਲਾਫ਼ ਰਾਜ ਦੇ ਪੁਲਿਸ ਕਮਿਸ਼ਨਰ ਵੱਲੋਂ ਸੁਪਰੀਮ ਕੋਰਟ ਅੰਦਰ ਇੱਕ ਯਾਚਿਕਾ ਪਾਈ ਗਈ ਹੈ ਅਤੇ ਇਸ ਵਿੱਚ ਕੋਵਿਡ-19 ਦੀ ਬਿਮਾਰੀ ਦਾ ਹਵਾਲਾ ਦੇ ਕੇ ਕਿਹਾ ਗਿਆ ਹੈ ਕਿ ਇਸ ਹਫ਼ਤੇ ਦੇ ਆਖੀਰ ਵਿੱਚ ਹੋਣ ਵਾਲੀ ਇਸ ਪਰੇਡ ਨੂੰ ਜਨਤਕ ਸਿਹਤ ਦੇ ਮੱਦੇਨਜ਼ਰ ਗ਼ੈਰ-ਕਾਨੂੰਨੀ ਘੋਸ਼ਿਤ ਕੀਤਾ ਜਾਵੇ।
ਜ਼ਿਕਰਯੋਗ ਹੈ ਕਿ ਦੋਹਾਂ ਸਮੁਦਾਇਆਂ ਨੇ ਇਹ ਮਨ ਬਣਾਇਆ ਹੋਇਆ ਹੈ ਕਿ ਜੇਕਰ ਸੁਪਰੀਮ ਕੋਰਟ ਉਨ੍ਹਾਂ ਦੇ ਇਸ ਸਾਲਾਨਾ ਸਮਾਰੋਹ ਉਪਰ ਕਿਸੇ ਕਿਸਮ ਦੀ ਪਾਬੰਧੀ ਲਗਾਉਂਦੀ ਹੈ ਤਾਂ ਉਹ ਸ਼ਨੀਵਾਰ ਨੂੰ ਰੋਸ ਵਜੋਂ ਪ੍ਰਦਰਸ਼ਨ ਕਰਨ ਵਾਸਤੇ ਗਲੀਆਂ ਵਿੱਚ ਨਿਕਲ ਆਉਣਗੇ ਅਤੇ ਸੁਪਰੀਮ ਕੋਰਟ ਅਤੇ ਸਰਕਾਰ ਖ਼ਿਲਾਫ਼ ਆਉਣ ਵਾਲੇ ਕੱਲ, ਸ਼ਨਿਚਰਵਾਰ ਨੂੰ ਪ੍ਰਦਰਸ਼ਨ ਕਰਨਗੇ।
ਜ਼ਿਕਰਯੋਗ ਇਹ ਵੀ ਹੈ ਕਿ ਸ਼ਨਿਚਰਵਾਰ ਨੂੰ ਹੋਣ ਵਾਲੇ ਇਸ ਸਾਲਾਨ ਸਮਾਰੋਹ ਵਾਸਤੇ ਪਹਿਲਾਂ ਸਰਕਾਰ ਨੇ ਵੀ ਕਰੋਨਾ ਦਾ ਹਵਾਲਾ ਦਿੰਦਿਆਂ ਹੋਇਆਂ ਸਿਡਨੀ ਕ੍ਰਿਕਟ ਗ੍ਰਾਊਂਡ ਵਿੱਚ ਇਸ ਪਰੇਡ ਦਾ ਆਯੋਜਨ ਸਵੀਕਾਰ ਕਰ ਲਿਆ ਸੀ ਅਤੇ ਇਸ ਵਿੱਚ ਸੀਮਿਤ ਉਪਰੋਕਤ ਸਮੁਦਾਏ ਦੇ ਲੋਕਾਂ ਨੂੰ ਕੋਵਿਡ-19 ਦੇ ਨਿਯਮਾਂ ਦੇ ਮੱਦੇਨਜ਼ਰ ਪਰੇਡ ਕਰਨ ਦੀ ਇਜਾਜ਼ਤ ਦਿੱਤੀ ਸੀ ਪਰੰਤੂ ਪੁਲਿਸ ਕਮਿਸ਼ਨਰ ਨੇ ਇਸ ਪਰੇਡ ਦੇ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਇੱਕ ਯਾਚਿਕਾ ਦਾਇਰ ਕੀਤੀ ਸੀ ਅਤੇ ਕਿਹਾ ਸੀ ਕਿ ਕਰੋਨਾ ਕਾਲ ਦੇ ਚਲਦਿਆਂ ਇਸ ਪਰੇਡ ਨੂੰ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ।
ਰਾਜ ਅੰਦਰ ਇਸ ਵੇਲੇ ਰਾਜਨੀਤਿਕ ਅਤੇ ਅਜਿਹੇ ਸਮਾਰੋਹਾਂ ਦੇ ਇਕੱਠਾਂ ਵਿੱਚ 500 ਵਿਅਕਤੀਆਂ ਦੇ ਹੀ ਸ਼ਾਮਿਲ ਹੋਣ ਦੀ ਇਜਾਜ਼ਤ ਹੈ ਜਦੋਂ ਕਿ ਇਸ ਪਰੇਡ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ 1,100 ਤਾਂ ਆਪਣੀਆਂ ਹਾਮੀਆਂ ਭਰ ਚੁਕੇ ਹਨ ਅਤੇ 3200 ਹੋਰ ਇਸ ਵਿੱਚ ਪੂਰਨ ਦਿਲਚਸਪੀ ਦਿਖਾ ਰਹੇ ਹਨ ਤਾਂ ਜ਼ਾਹਿਰ ਹੈ ਕਿ ਇਕੱਠ ਵਿੱਚ ਹਜ਼ਾਰਾਂ ਲੋਕਾਂ ਦੇ ਸ਼ਾਮਿਲ ਹੋਣ ਦੀਆਂ ਸੰਭਾਵਨਾਵਾਂ ਬਰਕਰਾਰ ਹਨ।

Install Punjabi Akhbar App

Install
×