7 ਮਹੀਨੇ ਦੀ ਪੜਤਾਲ ਤੋਂ ਬਾਅਦ ਸਿਡਨੀ ਦੇ ਵਿਅਕਤੀ ਉਪਰ ਆਈ.ਐਸ. ਸੰਗਠਨ ਦੀ ਮਦਦ ਕਰਨ ਦਾ ਚਾਰਜ ਦਾਇਰ

ਸਿਡਨੀ ਦੇ ਇੱਕ 24 ਸਾਲਾਂ ਦਾ ਵਿਅਕਤੀ, ਜਿਸਨੂੰ ਕਿ ਏ.ਐਫ.ਪੀ. ਅਤੇ ਨਿਊ ਸਾਊਥ ਵੇਲਜ਼ ਪੁਲਿਸ ਨੇ ਆਤੰਕਵਾਦੀ ਸੰਗਠਨ ਆਈ.ਐਸ. ਦੀਆਂ ਗਤੀਵਿਧੀਆਂ ਆਦਿ ਵਿੱਚ ਸ਼ਾਮਿਲ ਹੋਣ ਦੇ ਦੋਸ਼ ਹੇਠ ਪੜਤਾਲ ਦੇ ਦਾਇਰੇ ਵਿੱਚ ਲਿਆ ਸੀ ਅਤੇ ਹੁਣ ਉਕਤ ਵਿਅਕਤੀ ਦੀ 7 ਮਹੀਨੇ ਪੜਤਾਲ ਕਰਨ ਤੋਂ ਬਾਅਦ, ਉਸ ਵਿਰੁੱਧ ਕਈ ਸੰਗੀਨ ਦੋਸ਼ਾਂ ਦੀਆਂ ਧਾਰਾਵਾਂ ਲਗਾ ਕੇ ਬੀਤੇ ਕੱਲ੍ਹ ਮੁੜ ਤੋਂ ਗ੍ਰਿਫਤਾਰ ਕਰਕੇ ਅੱਜ, ਉਸਨੂੰ ਪੈਰਾਮਾਟਾ ਦੀ ਲੋਕਲ ਕੋਰਟ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।
ਏ.ਐਫ.ਪੀ. ਦੇ ਕਮਾਂਡਰ ਸਟੀਫਨ ਡੈਮੈਟੋ ਨੇ ਕਿਹਾ ਕਿ ਉਕਤ ਵਿਅਕਤੀ ਦੀਆਂ ਗਤੀਵਿਧੀਆਂ ਇਸਲਾਮਿਕ ਭਾਵਨਾਵਾਂ ਕਾਰਨ ਦਿਖਾਈ ਨਹੀਂ ਦਿੰਦੀਆਂ ਅਤੇ ਸਿਰਫ ਅਤੇ ਸਿਰਫ ਆਤੰਕਵਾਦੀ ਕਾਰਵਾਈਆਂ ਹੀ ਨਜ਼ਰ ਆਉਂਦੀਆਂ ਹਨ ਅਤੇ ਇਸਤੋਂ ਇਹ ਜਾਹਿਰ ਵੀ ਹੁੰਦਾ ਹੈ ਕਿ ਹਾਲੇ ਵੀ ਸਾਡੇ ਸਮਾਜ ਅੰਦਰ ਅਜਿਹੇ ਤੱਤ ਮੌਜੂਦ ਹਨ ਜੋ ਕਿ ਕਦੀ ਵੀ ਅਤੇ ਕਿਤੇ ਵੀ ਕਿਸੇ ਨੂੰ ਵੀ ਨੁਕਸਾਨ ਪਹੰਚਾਉਣ ਦੇ ਮਨਸੂਬੇ ਬਣਾ ਰਹੇ ਹਨ ਅਤੇ ਸਾਨੂੰ ਹਰ ਸਮੇਂ ਅਜਿਹੇ ਕਾਰਕੂਨਾਂ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ।

Welcome to Punjabi Akhbar

Install Punjabi Akhbar
×
Enable Notifications    OK No thanks