ਆਸਟ੍ਰੇਲੀਆਈ ਫੈਡਰਲ ਪੁਲਿਸ ਵੱਲੋਂ ਇੱਕ ਅਜਿਹੇ ਨੈਕਸਸ ਦਾ ਪਰਦਾਫਾਸ਼ ਕੀਤਾ ਗਿਆ ਹੈ ਜੋ ਕਿ ਕੋਵਿਡ-19 ਸਬੰਧੀ ਮਿਲਣ ਵਾਲੇ ਸਰਕਾਰੀ ਮੁਆਵਜ਼ਿਆਂ ਨੂੰ ਅਸਲ ਪੀੜਿਤਾਂ ਵੱਲ ਪਹੁੰਚਣ ਤੋਂ ਪਹਿਲਾਂ ਹੀ ਹੜੱਪ ਜਾਂਦਾ ਸੀ ਅਤੇ ਇਸ ਦੇ ਤਹਿਤ 130,000 ਡਾਲਰਾਂ ਤੋਂ ਵੀ ਜ਼ਿਆਦਾ ਦੇ ਫਰਾਡ ਦਾ ਇੰਕਸ਼ਾਫ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਇੱਕ 34 ਸਾਲਾਂ ਦੇ ਤਾਇਵਾਨ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਕਿ ਸਿਡਨੀ ਵਿੱਚ ਰਹਿੰਦਾ ਸੀ। ਇਸ ਨੇ ਇੱਕ ਸਿੰਡੀਕੇਟ ਬਣਾਇਆ ਹੋਇਆ ਸੀ ਜੋ ਲੋਕਾਂ ਨੂੰ ਮੋਬਾਇਲ ਮੈਸਜ ਭੇਜ ਕੇ ਕੋਵਿਡ-19 ਦੇ ਮੁਆਵਜ਼ਿਆਂ ਆਦਿ ਲਈ ਪ੍ਰੇਰਦਾ ਸੀ ਅਤੇ ਇਸ ਦੇ ਇਵਜ ਵਿੱਚ ਡਾਲਰਾਂ ਦੀ ਫੀਸ ਵੀ ਮੰਗਦਾ ਸੀ। ਕੋਵਿਡ-19 ਦੇ ਪੀੜਿਤਾਂ ਵੱਲੋਂ ਅਪਲਾਈ ਕਰਨ ਤੇ ਇਹ ਸਿੰਡੀਕੇਟ ਮੁਆਵਜ਼ੇ ਦੀ ਰਕਮ ਆਪ ਹੀ ਆਪਣੇ ਬੈਂਕ ਅਕਾਊਂਟਾਂ ਵਿੱਚ ਲੈ ਜਾਂਦਾ ਸੀ ਅਤੇ ਇਹ ਰਕਮ ਪੀੜਿਤਾਂ ਤੱਕ ਪਹੁੰਚਣ ਦੀ ਬਜਾਏ ਉਕਤ ਵਿਅਕਤੀ ਦੇ ਫਰਜ਼ੀ ਬਣਾਏ ਗਏ ਬੈਂਕ ਅਕਾੳਂਟਾਂ ਵਿੱਚ ਹੀ ਪਹੁੰਚ ਜਾਂਦੀ ਸੀ।
ਮਾਮਲੇ ਦੀ ਪੜਤਾਲ ਜਾਰੀ ਹੈ ਅਤੇ ਇਸ ਉਪਰੋਂ ਕਈ ਪਰਤਾਂ ਖੁੱਲ੍ਹਣ ਦੀ ਉਮੀਦ ਹੈ।