ਗੁਰਦੁਆਰਾ ਗਲੈਨਵੁੱਡ ਦੇ ਸੀਨੀਅਰ ਸਿਟੀਜ਼ਨ ਗਰੁਪ ਵੱਲੋਂ ਸਜਾਇਆ ਗਿਆ ਕਵੀ ਦਰਬਾਰ

(ਸਿਡਨੀ 29 ਅਪ੍ਰੈਲ) ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੇ ਸਹਿਯੋਗ ਅਤੇ ਜੀਵਨ ਸਿੰਘ ਦੁਸਾਂਝ ਦੀ ਅਗਵਾਈ ਹੇਠ ਅੱਜ ਕਵੀ ਦਰਬਾਰ ਸਜਾਇਆ ਗਿਆ। ਇਸ ਦਾ ਆਰੰਭ ਗਿ. ਸੰਤੋਖ ਸਿੰਘ ਜੀ ਨੇ, ਉਸਤਾਦ ਢਾਡੀ ਅਤੇ ਸਾਹਿਤਕ ਅਕਾਡਮੀ ਵੱਲੋਂ ਇਨਾਮ ਪ੍ਰਾਪਤ ਸਾਹਿਤਕਾਰ, ਸਵੱਰਗਵਾਸੀ ਗਿ. ਸੋਹਣ ਸਿੰਘ ਸੀਤਲ ਜੀ ਦੀ ਇਕ ਕਵਿਤਾ ਸੁਣਾ ਕੇ ਕੀਤਾ।ਇਸ ਕਵੀ ਦਰਬਾਰ ਵਿਚ ਵੱਖ ਵੱਖ ਕਵੀ ਸੱਜਣ ਅਤੇ ਕਵਿਤਰੀ ਬੀਬੀਆਂ ਨੇ ਆਪੋ ਆਪਣੇ ਕਲਾਮ ਨਾਲ਼ ਸਰੋਤਿਆਂ ਨੂੰ ਨਿਹਾਲ ਕੀਤਾ। ਉਹਨਾਂ ਵਿਚੋਂ ਕੁਝ ਦੇ ਨਾਂ ਇਸ ਪ੍ਰਕਾਰ ਹਨ: ਸ. ਜੋਗਿੰਦਰ ਸਿੰਘ ਥਿੰਦ, ਕੈਪਟਨ ਸਰਜਿੰਦਰ ਸਿੰਘ ਸੰਧੂ, ਸ. ਜੀਵਨ ਸਿੰਘ, ਅਵਤਾਰ ਸਿੰਘ, ਸ. ਸੰਤੋਖ ਸਿੰਘ, ਬੀਬੀ ਮਹਿੰਦਰ ਕੌਰ ਥਿੰਦ, ਲਖਵਿੰਦਰ ਕੌਰ, ਬਿਮਲਾ ਜੈਨ, ਸਵਦੇਸ਼ ਕੁਮਾਰੀ, ਸੰਤੋਸ਼ ਦੇਵੀ ਸ਼ਰਮਾ, ਬੀਬੀ ਅਮਰਜੀਤ ਕੌਰ, ਬੀਬੀ ਬਿਮਲਾ ਵਰਮਾ ਆਦਿ।ਸ. ਜੀਵਨ ਸਿੰਘ ਦੁਸਾਂਝ ਨੇ ਸਾਜਾਂ ਨਾਲ਼ ਛੱਲਾ ਅਤੇ ਫਿਲਮੀ ਗੀਤ ਗਾ ਕੇ ਰੰਗ ਬੰਨ੍ਹਿਆ।ਸਿਡਨੀ ਦੀ ਪੰਜਾਬੀ ਅਖ਼ਬਾਰ ‘ਪੰਜਾਬ ਹੈਰਲਡ’ ਦੇ ਮਾਲਕ/ਐਡੀਟਰ ਡਾ. ਅਵਤਾਰ ਸਿੰਘ ਸੰਘਾ ਨੇ ਇਕ ਕਵਿਤਾ ਸੁਣਾਉਣ ਉਪ੍ਰੰਤ ਕਵੀ ਦਰਬਾਰ ਦਾ ਸਾਹਿਤਕ ਮੁਲਅੰਕਣ ਕਰਕੇ ਸਰੋਤਿਆਂ ਨੂੰ ਪ੍ਰਭਾਵਤ ਕੀਤਾ।ਇਸ ਕਵੀ ਦਰਬਾਰ ਦਾ ਮੰਚ ਸੰਚਾਲਣ ਮੋਹਨ ਸਿੰਘ ਵਿਰਕ ਨੇ ਕਰਦਿਆਂ ਹੋਇਆਂ, ਨਾਲ਼ ਨਾਲ਼ ਆਪਣੀਆਂ ਕਵਿਤਾਵਾਂ ਅਤੇ ਸ਼ੇਅਰਾਂ ਨਾਲ਼ ਸਰੋਤਿਆਂ ਦਾ ਮਨ ਮੋਹਿਆ।ਪ੍ਰੋਗਰਾਮ ਦੇ ਅੰਤ ਵਿਚ ਸ. ਜੀਵਨ ਸਿੰਘ ਦੁਸਾਂਝ ਨੇ ਸਾਰੇ ਬੁਲਾਰਿਆਂ ਅਤੇ ਸਰੋਤਿਆਂ ਦਾ ਧੰਨਵਾਦ ਕਰਕੇ ਕਵੀ ਦਰਬਾਰ ਦੀ ਸਮਾਪਤੀ ਕਰਦਿਆਂ ਹੋਇਆਂ ਇਕਰਾਰ ਕੀਤਾ ਕਿ ਸਰੋਤਿਆਂ ਦੇ ਮਨੋਰੰਜਨ ਵਾਸਤੇ ਅਜਿਹੇ ਸਮਾਗਮ ਭਵਿਖ ਵਿਚ ਵੀ ਕੀਤੇੇ ਜਾਂਦੇ ਰਹਿਣਗੇ।

Install Punjabi Akhbar App

Install
×