ਸਿਡਨੀ ਦੇ ਫੁੱਟਬਾਲ ਸਟੇਡੀਅਮ ਦੀ ੳਸਾਰੀ ਦਾ ਕੰਮ ਜ਼ੋਰਾਂ ਤੇ

ਨਿਊ ਸਾਊਥ ਵੇਲਜ਼ ਦੇ ਖੇਡਾਂ ਦੇ ਮੰਤਰੀ ਜਿਓਫ ਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਚਲਾਏ ਜਾ ਰਹੇ ‘ਸਟੇਟ ਆਫ ਦ ਆਰਟ’ ਪ੍ਰਾਜੈਕਟਾਂ ਅਧੀਨ ਚਲ ਰਹੇ ਸਿਡਨੀ ਫੁੱਟਬਾਲ ਸਟੇਡੀਅਮ ਵਿਚਲੇ ਨਿਰਮਾਣ ਦੇ ਕੰਮ ਵਿਚਲਾ ਇੱਕ ਹੋਰ ਪੜਾਅ ਪੂਰਾ ਹੋ ਗਿਆ ਹੈ ਅਤੇ ਉਨ੍ਹਾਂ ਕਿਹਾ ਕਿ ਕੀਤੀਆਂ ਜਾ ਰਹੀਆਂ ਨਵੀਆਂ ਉਸਾਰੀਆਂ ਕਾਰਨ ਸਟੇਡੀਅਮ ਅੰਦਰ ਬਹੁਤ ਸਾਰੇ ਅਜਿਹੇ ਪ੍ਰਬੰਧ ਮੁਹੱਈਆ ਕਰਵਾਏ ਜਾ ਰਹੇ ਹਨ ਜਿਨ੍ਹਾਂ ਨਾਲ ਕਿ ਇੱਥੇ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਖਿਡਾਰੀਆਂ ਲਈ ਨਵੀਆਂ ਸੁਵਿਧਾਵਾਂ ਹੋਣਗੀਆਂ ਅਤੇ ਇਨ੍ਹਾਂ ਦੇ ਨਾਲ ਹੀ ਦਰਸ਼ਕਾਂ ਵਾਸਤੇ ਵੀ ਬਹੁਤ ਸਾਰੀਆਂ ਸੁਵਿਧਾਵਾਂ ਉਪਲੱਭਧ ਕਰਵਾਈਆਂ ਜਾ ਸਕਣਗੀਆਂ। ਨਵੇਂ ਸਥਾਨਾਂ ਉਪਰ 35 ਖਾਣ-ਪੀਣ ਦੇ ਸਾਮਾਨ ਦੀਆਂ ਦੁਕਾਨਾਂ ਹੋਣਗੀਆਂ, ਅਤੇ ਇਨ੍ਹਾਂ ਦੇ ਨਾਲ ਹੀ 42,500 ਦੀ ਗਿਣਤੀ ਵਿੱਚ ਆਧੁਨਿਕ ਕਿਸਮ ਦੇ ਬੈਠਣ ਦੀਆਂ ਥਾਵਾਂ ਦਰਸ਼ਕਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ।
ਇਸ ਪ੍ਰਾਜੈਕਟ ਨਾਲ 800 ਲੋਕਾਂ ਨੂੰ ਕੰਸਟ੍ਰਕਸ਼ਨ ਕਾਰੋਬਾਰ ਅਧੀਨ ਰੌਜ਼ਗਾਰ ਪ੍ਰਾਪਤ ਹੋਇਆ ਹੈ ਅਤੇ ਜਦੋਂ ਇਹ ਸਟੇਡੀਅਮ ਬਣ ਕੇ ਤਿਆਰ ਹੋ ਜਾਵੇਗਾ ਤਾਂ ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਰੌਜ਼ਗਾਰ ਪ੍ਰਾਪਤ ਹੋਣਗੇ।
ਜੋਹਨ ਹੋਲੈਂਡ ਦੇ ਜਨਰਲ ਮਨੇਜਰ ਮੈਥਿਊ ਬੋਰਨ ਨੇ ਕਿਹਾ ਕਿ ਆਧੁਨਿਕ ਸੁਵਿਧਾਵਾਂ ਨਾਲ ਲੈਸ ਉਕਤ ਸਟੇਡੀਅਮ ਮਹਿਜ਼ ਨਿਊ ਸਾਊਥ ਵੇਲਜ਼ ਵਿੱਚ ਹੀ ਨਹੀਂ ਸਗੋਂ ਪੂਰੇ ਆਸਟ੍ਰੇਲੀਆ ਅਤੇ ਪੂਰੇ ਵਿਸ਼ਵ ਵਿੱਚ ਆਪਣੀ ਤਰ੍ਹਾਂ ਦਾ ਨਵਾਂ ਸਟੇਡੀਅਮ ਹੋਵੇਗਾ ਜਿੱਥੇ ਕਿ ਭਵਿੱਖ ਵਿੱਚ ਦੁਨੀਆਂ ਭਰ ਤੋਂ ਖਿਡਾਰੀ ਅਤੇ ਦਰਸ਼ਕ ਆਉਣਗੇ ਅਤੇ ਦੁਨੀਆਂ ਭਰ ਦੇ ਪ੍ਰੋਗਰਾਮਾਂ ਦੇ ਆਯੋਜਕ ਇੱਥੇ ਆਪਣੇ ਪ੍ਰੋਗਰਾਮਾਂ ਨੂੰ ਉਲੀਕਣਗੇ।
ਇਸ ਪ੍ਰਾਜੈਕਟ ਰਾਹੀਂ ਸਥਾਨਕ ਕੰਮ ਧੰਦਿਆਂ ਨੂੰ 300 ਮਿਲੀਅਨ ਡਾਲਰਾਂ ਨਾਲ ਮਦਦ ਮਿਲ ਰਹੀ ਹੈ ਅਤੇ ਰਾਜ ਪੱਧਰ ਦੇ ਸਥਾਨਕ ਬਿਲਡਰਾਂ ਦੇ ਨਾਲ ਨਾਲ ਸਾਮਾਨ ਦੀ ਪੂਰਤੀ ਕਰਨ ਵਾਲਿਆਂ ਨੂੰ ਵੀ ਮੌਕੇ ਮਿਲ ਰਹੇ ਹਨ।
ਇਸ ਤੋਂ ਅਗਲੇ ਪੜਾਅ ਵਿੱਚ ਹੁਣ ਸਟੇਡੀਅਮ ਦੀ ਛੱਤ ਪਾਈ ਜਾਵੇਗੀ ਜਿਸ ਵਿੱਚ ਕਿ 4,000 ਦੇ ਕਰੀਬ ਸਰੀਏ ਲੱਗਣਗੇ ਜਿਨ੍ਹਾਂ ਦਾ ਉਤਪਾਦਨ ਪੱਛਮੀ ਸਿਡਨੀ ਵਿੱਚ ਹੀ ਕੀਤਾ ਗਿਆ ਹੈ ਅਤੇ ਇਸ ਦਾ ਕਾਰਜ ਵੀ ਉਹੀ ਕੰਪਨੀ ਕਰ ਰਹੀ ਹੈ ਜਿਸਨੇ ਕਿ 1988 ਵਿੱਚ ਪਹਿਲਾਂ ਇਸ ਸਟੇਡੀਅਮ ਦੀ ਛੱਤ ਬਣਾਈ ਸੀ।
ਜ਼ਿਆਦਾ ਜਾਣਕਾਰੀ ਵਾਸਤੇ http://insw.com/projects-nsw/sydney-football-stadium-redevelopment/ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×