ਸਿਡਨੀ ਵਿੱਚ ਟਰੱਕ ਤੇ ਕਾਰ ਟਕਰਾਏ, ਮਹਿਲਾ ਅਤੇ ਬੱਚੇ ਦੀ ਮੌਤ

ਸਿਡਨੀ ਦੇ ਮੇਨਾਂਗਲ ਪਾਰਕ ਵਿਖੇ ਹਿਊਮ ਮੋਟਰਵੇਅ ਉਪਰ ਇੱਕ ਟਰੱਕ ਅਤੇ ਕਾਰ ਵਿਚਾਲ ਟੱਕਰ ਹੋ ਗਈ ਜਿਸ ਕਾਰਨ ਇੱਕ ਮਹਿਲਾ ਜੋ ਕਿ ਕਾਰ ਚਲਾ ਰਹੀ ਸੀ ਅਤੇ ਉਸਦੇ ਨਾਲ 1 ਬੱਚੇ ਦੀ ਮੌਤ ਹੋ ਚੁਕੀ ਹੈ। 2 ਬੱਚੇ ਜ਼ਖ਼ਮੀ ਹਨ ਅਤੇ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਇਸ ਦੁਰਘਟਨਾ ਕਾਰਨ ਟ੍ਰੈਫਿਕ ਤੇ ਕਾਫੀ ਪ੍ਰਭਾਵ ਪਿਆ ਹੈ ਅਤੇ ਲੋਕਾਂ ਨੂੰ ਕਾਫੀ ਦਿੱਕਤਾਂ ਪੇਸ਼ ਆ ਰਹੀਆਂ ਹਨ।
ਹਿਊਮ ਮੋਟਰਵੇਅ ਨੂੰ ਦੋਹਾਂ ਪਾਸਿਆਂ ਤੋਂ ਟ੍ਰੈਫਿਕ ਲਈ ਬੰਦ ਕਰ ਦਿੱਤਾ ਗਿਆ ਹੈ ਅਤੇ ਟ੍ਰੈਫਿਕ ਨੂੰ ਦੂਸਰੀ ਤਰਫ਼ੋਂ ਮੋੜ ਕੇ ਚਲਾਇਆ ਜਾ ਰਿਹਾ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਦੱਖਣ ਵੱਲ ਨੂੰ ਜਾਣ ਵਾਲੇ ਟ੍ਰੈਫਿਕ ਨੂੰ ਨੈਰਲਨ ਸੜਕ ਤੋਂ ਐਪਿਨ ਸੜਕ ਰਾਹੀਂ ਅੱਗੇ ਚਲਾਇਆ ਜਾ ਰਿਹਾ ਹੈ।