ਸਾਲ 2019 ਦੌਰਾਨ, ਸਿਡਨੀ ਦੇ ਇੱਕ ਘਰ ਵਿੱਚ 92 ਸਾਲਾਂ ਦੀ ਬਜ਼ੁਰਗ ਮਹਿਲਾ -ਮਾਰਜੋਰੀ ਵੈਲਸ਼ ਦਾ ਬੜੀ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਅਤੇ ਕਾਤਿਲ, ਉਸ ਬਜ਼ੁਰਗ ਮਹਿਲਾ ਦੇ ਘਰ ਵਿੱਚ ਕੰਮ ਕਰਨ ਵਾਲੀ ਹੈਨੀ ਪਾਪਾਨੀਕੋਲੂ ਨਾਮ ਦੀ ਮਹਿਲਾ ਸੀ ਜਿਸ ਨੇ ਕਿ ਉਕਤ ਬਜ਼ੁਰਗ ਮਹਿਲਾ ਨੂੰ ਪਹਿਲਾਂ ਤਾਂ ਉਸਦੇ ਸਿਰ ਵਿੱਚ ਕਰਾਕਰੀ ਮਾਰੀ ਅਤੇ ਫੇਰ ਉਸ ਨੂੰ ਸਹਾਰਾ ਦੇਣ ਵਾਲੀ ਸੋਟੀ ਨਾਲ ਮਾਰਿਆ ਅਤੇ ਫੇਰ ਉਸਦੇ ਸਰੀਰ ਉਪਰ ਚਾਕੂ ਨਾਲ ਹਮਲਾ ਕਰਕੇ, ਬਜ਼ੁਰਗ ਮਹਿਲਾ ਨੂੰ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ।
38 ਸਾਲਾਂ ਦੀ ਉਕਤ ਕਾਤਿਲ ਨੂੰ ਹੁਣ, ਅਦਾਲਤ ਵੱਲੋਂ 15 ਸਾਲਾਂ ਦੀ ਸਖ਼ਤ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਅਤੇ ਉਹ ਸਾਲ 2034 ਤੱਕ ਹੀ ਪੈਰੋਲ ਵਾਸਤੇ ਅਪਲਾਈ ਕਰ ਸਕਦੀ ਹੈ।