ਸਿਡਨੀ ਦੇ ਬਲੈਕਟਾਊਨ ਵਿੱਖੇ ਚਰਚ ਵਿੱਚ ਇਕੱਠ ਕਰਨ ਵਾਲਿਆਂ ਨੂੰ ਹੋਇਆ 30,000 ਡਾਲਰਾਂ ਦਾ ਅਤੇ ਚਰਚ ਨੂੰ 5,000 ਡਾਲਰਾਂ ਦਾ ਜੁਰਮਾਨਾ

ਸਿਡਨੀ ਦੇ ਬਲੈਕਟਾਊਨ ਵਿਖੇ, ਕਰੋਨਾ ਦੇ ਨਵੇਂ ਨਿਯਮਾਂ ਦੇ ਲਾਗੂ ਹੋਣ ਤੋਂ ਕੁੱਝ ਘੰਟੇ ਪਹਿਲਾਂ ਹੀ, ਕਰੋਨਾ ਦੀ ਉਲੰਘਣਾਂ ਦੇ ਨਿਯਮਾਂ ਤਹਿਤ, ਬੀਤੀ ਰਾਤ ਇਕੱਠੇ ਹੋਏ ਲੋਕਾਂ ਨੂੰ, ਸਿਡਨੀ ਪੁਲਿਸ ਨੇ 31 ਜੁਰਮਾਨੇ ਕੀਤੇ ਅਤੇ ਇਨ੍ਹਾਂ ਦੀ ਕੁੱਲ ਰਕਮ 30,000 ਡਾਲਰ ਬਣਦੀ ਹੈ। ਇਸ ਦੇ ਨਾਲ ਹੀ ਚਰਚ ਦੀ ਸੰਸਥਾ ਨੂੰ ਵੀ 5,000 ਡਾਲਰਾਂ ਦਾ ਜੁਰਮਾਨਾ ਕੀਤਾ ਗਿਆ ਹੈ।
ਪੁਲਿਸ ਨੇ ਕ੍ਰਾਈਸਟ ਐਂਬੈਸੀ ਸਿਡਨੀ ਚਰਚ ਵਿਖੇ ਬੀਤੇ ਦਿਨ ਸ਼ਾਮ ਦੇ 7:30 ਵਜੇ ਰੇਡ ਮਾਰੀ ਜਿੱਥੇ ਕਿ 60 ਲੋਕਾਂ ਦੇ ਇਕੱਠੇ ਹੋਣ ਦੀ ਸੂਚਨਾ ਪੁਲਿਸ ਨੂੰ ਮਿਲੀ ਸੀ ਅਤੇ ਇਨ੍ਹਾਂ ਦੇ ਨਾਲ ਬੱਚੇ ਵੀ ਸ਼ਾਮਿਲ ਸਨ ਜੋ ਕਿ ਇੱਕ ਸਮਾਰੋਹ ਵਿੱਚ ਸ਼ਾਮਿਲ ਹੋਣ ਲਈ ਆਏ ਸਨ।
ਪੁਲਿਸ ਮੁਤਾਬਿਕ, ਉਕਤ ਚਰਚ ਵਿੱਚ ਕਿਊ ਆਰ ਕੋਡ ਦੀ ਸਹੂਲਤ ਵੀ ਨਹੀਂ ਹੈ ਅਤੇ ਹੋਰ ਵੀ ਕਰੋਨਾ ਦੇ ਬਚਾਉ ਤਹਿਤ ਬਣਾਏ ਗਏ ਨਿਯਮਾਂ ਦੀ ਉਲੰਘਣਾਂ ਸ਼ਰੇਆਮ ਪਾਈ ਗਈ ਸੀ।

Welcome to Punjabi Akhbar

Install Punjabi Akhbar
×