ਨਿਊ ਸਾਊਥ ਵੇਲਜ਼ ਦੇ ਰਿਟੇਲਰ ਚੰਗੀ ਵਿਕਰੀ ਅਤੇ ਕਮਾਈ ਕਰਨ ਦੀਆਂ ਤਿਆਰੀਆਂ ਵਿੱਚ

ਖ਼ਜ਼ਾਨਾ ਮੰਤਰੀ ਸ੍ਰੀ ਡੋਮਿਨਿਕ ਪੈਰੋਟੈਟ ਅਨੁਸਾਰ ਰਾਜ ਦੇ ਰਿਟੇਲਰ ਇਸ ਵਾਰੀ ਕ੍ਰਿਸਮਿਸ ਦੇ ਮੌਕੇ ਤੇ ਚੰਗੀ ਵਿਕਰੀ ਅਤੇ ਕਮਾਈ ਕਰਨ ਦੀਆਂ ਤਿਆਰੀਆਂ ਵਿੱਚ ਲੱਗੇ ਹੋਏ ਹਨ ਅਤੇ ਖਾਸ ਕਰਕੇ ਸਿਡਨੀ ਸੀ.ਬੀ.ਡੀ. ਵਿੱਚ ਤਾਂ ਰੌਣਕਾਂ ਕਾਫੀ ਦੇਖਣ ਨੂੰ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ, ਆਂਕੜੇ ਦਰਸਾੳਂਦੇ ਹਨ ਕਿ ਪੂਰਾ ਸਾਲ ਭਿਆਨਕ ਆਫ਼ਤਾਵਾਂ ਵਿੱਚ ਵਤੀਤ ਕਰਨ ਤੋਂ ਬਾਅਦ ਬਜ਼ਾਰਾਂ ਅੰਦਰ ਮੇਲੇ ਮੁੜ ਤੋਂ ਜੁੜਨ ਲੱਗੇ ਹਨ ਅਤੇ ਲੋਕ ਆਪਣੀਆਂ ਜੇਬ੍ਹਾਂ ਅਨੁਸਾਰ ਖਰੀਦਾਂ ਕਰਨੀਆਂ ਸ਼ੁਰੂ ਕਰ ਰਹੇ ਹਨ। ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਅਕਤੂਬਰ ਦੇ ਮਹੀਨੇ ਵਿੰਚ ਕੱਪੜਿਆਂ ਅਤੇ ਹੋਰ ਜ਼ਰੂਰੀ ਸਾਜੋ ਸਮਾਨ ਦੀ ਟਰਨਓਵਰ 4% ਤੱਕ ਸੀ ਅਤੇ ਕੈਫੇ, ਰੈਸਟੌਰੈਂਟਾਂ, ਭੌਜਨ ਅਤੇ ਹੋਰ ਖਾਣਵੀਣ ਆਦਿ ਦੀਆਂ ਦੁਕਾਨਾਂ ਅਤੇ ਸੇਵਾਵਾਂ ਵਿੱਚ ਇਹ 4.2% ਸੀ। ਘਰੇਲੂ ਵਸਤੂਆਂ ਦੀ ਖਰੀਦ ਨੇ ਸਮੁੱਚੇ ਸਾਲ ਅੰਦਰ ਹੀ 23.9% ਦਾ ਇਜ਼ਾਫ਼ਾ ਲਿਆ ਹੈ। ਸਤੰਬਰ ਦੇ ਤਿਮਾਹੀ ਆਂਕੜੇ ਦਰਸਾਉਂਦੇ ਹਨ ਕਿ ਰਾਜ ਅੰਦਰ ਘਰੇਲੂ ਵਸਤੂਆਂ ਦੀ ਖਰੀਦ ਵਿੱਚ 10.8% ਦਾ ਇਜ਼ਾਫ਼ਾ ਹੋਇਆ ਹੈ। ਵਿੱਤ ਅਤੇ ਛੋਟੇ ਕੰਮ-ਧੰਦਿਆਂ ਨਾਲ ਸਬੰਧਤ ਮੰਤਰੀ ਸ੍ਰੀ ਡੈਮੇਨ ਟਿਉਡਫੋਨ ਨੇ ਕਿਹਾ ਕਿ ਸਿਡਨੀ ਸੀ.ਬੀ.ਡੀ. ਦੇ ਬਿਜਨਸ ਵਿੱਚ ਕਰੋਨਾ ਕਾਰਨ ਕਾਫੀ ਮੰਦੀ ਦੀ ਮਾਰ ਝੇਲਣੀ ਪਈ ਸੀ ਅਤੇ ਹੁਣ ਕ੍ਰਿਸਮਿਸ ਦੇ ਮੌਕੇ ਉਪਰ ਕਾਫੀ ਉਪਰਾਲੇ ਕੀਤੇ ਜਾ ਰਹੇ ਹਨ ਕਿ ਲੋਕ ਇਸ ਆਪਦਾ ਦੀ ਮਾਰ ਤੋਂ ਦਰੁਸਤਗੀ ਨਾਲ ਬਾਹਰ ਨਿਕਲਣ ਅਤੇ ਕੰਮ-ਧੰਦੇ ਮੁੜ ਤੋਂ ਆਪਣੀਆਂ ਆਪਣੀਆਂ ਗੱਡੀਆਂ ਨੂੰ ਪਹਿਲਾਂ ਦੀ ਤਰ੍ਹਾਂ ਹੀ ਤੋਰਨ। ਉਨ੍ਹਾਂ ਇਹ ਵੀ ਕਿਹਾ ਕਿ ਹੁਣ 14 ਦਿਸੰਬਰ ਤੋਂ ਮਿਲ ਰਹੀਆਂ ਹੋਰ ਛੋਟਾਂ ਅਧੀਨ ਜ਼ਿਆਦਾ ਗਿਣਤੀਆਂ ਵਿੱਚ ਲੋਕ ਆਪਣੇ ਕੰਮ-ਧੰਦਿਆਂ ਉਪਰ ਵਾਪਿਸ ਆਉਣਗੇ ਅਤੇ ਇਸ ਨਾਲ ਵੀ ਕਾਫੀ ਵਧੀਆ ਅਸਰ ਪਵੇਗਾ। ਜ਼ਿਆਦਾ ਜਾਣਕਾਰੀ ਲਈ nsw.gov.au/businessconnect ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ ਅਤੇ 1300 134 359 ਉਪਰ ਕਾਲ ਵੀ ਕੀਤੀ ਜਾ ਸਕਦੀ ਹੈ।

Install Punjabi Akhbar App

Install
×