ਸਿਡਨੀ ਵਿੱਚ 700 ਵਾਧੂ ਸਥਾਨਕ ਜਨਤਕ ਟ੍ਰਾਂਸਪੋਰਟ ਸੇਵਾਵਾਂ ਅਤੇ ਨਵੇਂ ਰੂਟ ਚਾਲੂ

ਸਿਡਨੀ ਵਿੱਚ ਵਿਕਟੋਰੀਆ ਰੋਡ (ਵੈਸਟ ਰਾਈਡ ਤੋਂ ਸ਼ਹਿਰ ਤੱਕ) ਵਿਚਲੇ ਰੂਟਾਂ ਵਿੱਚ ਨਵੇਂ ਰੂਟਾਂ ਨੂੰ ਚਾਲੂ ਕਰਦਿਆਂ ਅਤੇ ਟਰਨ-ਅਪ ਐਂਡ ਗੋ-ਬਸ (turn-up-and-go bus) ਸੇਵਾਵਾਂ ਤਹਿਤ ਘੱਟੋ ਘੱਟ 700 ਅਜਿਹੀਆਂ ਹੀ ਹੋਰ ਸੁਵਿਧਾਵਾਂ (ਹਫ਼ਤਾਵਾਰੀ) ਜਨਤਕ ਤੌਰ ਤੇ ਲਾਗੂ ਕੀਤੀਆਂ ਜਾ ਰਹੀਆਂ ਹਨ। ਸੜਕ ਪਰਿਵਹਨ ਮੰਤਰੀ ਐਂਡ੍ਰਿਊ ਕਨਸਟੈਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਅਗਲੇ ਮਹੀਨੇ ਤੋਂ ਇਸ ਬਦਲੇ ਗਏ ਟਾਈਮ ਟੇਬਲ ਰਾਹੀਂ ਅਤੇ ਨਵੀਆਂ ਵਾਧੂ ਸੁਵਿਧਾਵਾਂ ਤਹਿਤ ਸਿਡਨੀ ਦੇ ਉਤਰੀ ਪੱਛਮੀ ਅਤੇ ਨਿਚਲੇ ਉਤਰੀ ਕਿਨਾਰੇ ਦੇ ਲੋਕਾਂ ਨੂੰ ਇਸ ਦਾ ਲਾਭ ਮਿਲੇਗਾ ਅਤੇ ਹੋਰ ਹਫ਼ਤਾਵਾਰੀ ਸਹੂਲਤਾਂ ਦੇ ਨਾਲ ਨਿਊ ਵੈਸਟ ਰਾਈਡ ਤੋਂ ਸ਼ਹਿਰ ਤੱਕ ਅਤੇ ਚੈਟਸਵੁੱਡ ਤੋਂ ਸ਼ਹਿਰ ਤੱਕ ਲੋਕ ਇਸ ਦਾ ਫਾਇਦਾ ਉਠਾ ਸਕਣਗੇ। 500 ਐਕਸ ਰੂਟ ਉਪਰ, ਟਰਨ-ਅਪ ਐਂਡ ਗੋ-ਬਸ ਦੇ ਤਹਿਤ ਵੈਸਟ ਰਾਈਡ ਤੋਂ ਸਿੱਧਾ ਸ਼ਹਿਰ ਦੇ ਅੰਦਰ ਹਾਈਡ ਪਾਰਕ ਤੱਕ ਦੀਆਂ ਸੇਵਾਵਾਂ ਉਪਲੱਭਧ ਕਰਵਾਈਆਂ ਜਾਣਗੀਆਂ। ਚੈਟਸਵੁਡ ਅਤੇ ਵਿਲੌਬਾਏ ਵਿਚਾਲੇ (120 ਰੂਟ ਕਿਊ ਵੀ ਬੀ) ਹਰ ਰੋਜ਼ 10-10 ਮਿਨਟਾਂ ਦੇ ਵਕਫੇ ਤੋਂ ਬਾਅਦ ਉਕਤ ਸੇਵਾਵਾਂ ਜਾਰੀ ਰਹਿਣਗੀਆਂ। ਇਸ ਤੋਂ ਇਲਾਵਾ ਹੋਰ ਸਾਧਨਾਂ ਜਿਵੇਂ ਕਿ ਫੈਰੀ ਆਦਿ ਦੇ ਸਫ਼ਰ ਨੂੰ ਵੀ ਹੋਰ ਹਰਮਨ ਪਿਆਰਾ ਅਤੇ ਸਮਾਂ ਬਚਾਊ ਬਣਾਉਣ ਲਈ ਵੀ ਕੰਮ ਕੀਤੇ ਜਾ ਰਹੇ ਹਨ। ਇਸ ਨਾਲ ਪੈਰੇਮਾਟਾ, ਕਾਰਲਿੰਗਫੋਰਡ, ਮੈਕੁਆਇਰ ਪਾਰਕ, ਰਾਈਡ ਅਤੇ ਈਸਟਵੁਡ ਦੇ ਲੋਕਾਂ ਨੂੰ ਥੋੜ੍ਹਾ ਬਦਲਾਅ ਸਹਿਣਾ ਪੈ ਸਕਦਾ ਹੈ ਪਰੰਤੂ ਸਮੁੱਚੇ ਤੌਰ ਤੇ ਇਹ ਇੱਕ ਬਹੁਤ ਹੀ ਵਧੀਆ ਕਦਮ ਹੋਣ ਵਾਲਾ ਹੈ ਅਤੇ ਇਸ ਨਾਲ ਸਾਰਿਆਂ ਨੂੰ ਲਾਭ ਹੀ ਮਿਲੇਗਾ। ਮੌਜੂਦਾ ਸਮੇਂ ਅੰਦਰ ਜਿਹੜੀ ਪੈਰਾਮਾਟਾ ਤੋਂ ਸ਼ਹਿਰ ਵਿਚਲੀ 520 ਰੂਟ ਵਾਲੀ ਸਾਰੀ ਰਾਤ ਦੀ ਸੇਵਾ ਚੱਲ ਰਹੀ ਹੈ ਇਸ ਦਾ ਰੂਟ ਨੰਬਰ ਬਦਲਿਆ ਜਾ ਸਕਦਾ ਹੈ। ਜਨਵਰੀ 2021 ਨੂੰ ਸਥਿਤੀਆਂ ਸਪਸ਼ਟ ਕਰਕੇ ਦਰਸਾਈਆਂ ਜਾਣਗੀਆਂ ਅਤੇ ਇਸ ਵਾਸਤੇ www.transportnsw.info ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×