ਪਰਥ ਹਵਾਈ ਅੱਡੇ ਤੇ ਸਿਡਨੀ, ਮੈਲਬੋਰਨ ਤੋਂ ਵੱਡੀ ਮਾਤਰਾ ਵਿੱਚ ਆਇਆ ਨਸ਼ੀਲਾ ਪਦਾਰਥ ਫੜਿਆ

image-13-04-16-08-07ਪੁਲਿਸ ਸੰਗਠਿਤ ਅਪਰਾਧ ਸ਼ਾਖਾ ਤੇ ਆਸਟੇ੍ਲੀਆ ਸੀਮਾ ਬਲ ਦੇ ਸਾਂਝੇ ਉਪਰੇਸ਼ਨ ਦੌਰਾਨ ਪਰਥ ਘਰੇਲੂ ਹਵਾਈ ਅੱਡੇ ਸਿਡਨੀ, ਮੈਲਬੋਰਨ ਤੋਂ ਆਇਆ 20 ਕਿੱਲੋ ਨਸ਼ੀਲਾ ਪਦਾਰਥ ਜ਼ਬਤ ਕੀਤਾ, ਜਿਸਦੀ ਅੰਤਰ-ਰਾਸ਼ਟਰੀ ਕੀਮਤ 3 ਮਿਲੀਅਨ ਡਾਲਰ ਦੇ ਕਰੀਬ ਦੱਸੀ ਜਾਂਦੀ ਹੈ। ਡਰੱਗ ਖੋਜ ਕੁੱਤੇ ਤੇ ਪੋਰਟੇਬਲ ਐਕਸਰੇ ਮਸ਼ੀਨਾਂ ਨਾਲ ਪਰਥ ਹਵਾਈ ਅੱਡੇ ਤੇ ਰੋਜ਼ਾਨਾ ਦੇਸ਼ ਭਰ ਤੋਂ ਆਉਂਦੇ ਹਜ਼ਾਰਾਂ ਪਾਰਸਲਾਂ ਦਾ ਨਿਰੀਖਣ ਕੀਤਾ ਜਾਂਦਾ ਹੈ। ਸਿਡਨੀ ਦੇ ਲਿਵਰਪੂਲ ਅਤੇ ਮੈਲਬੋਰਨ ਦੇ ਸੈੱਟ ਅਲਬਨਜ ਇਲਾਕਿਆਂ ਤੋ ਦੋ ਵੱਖ-ਵੱਖ ਵਿਅਕਤੀਆਂ ਨੂੰ ਨਸੀਲਾ ਪਦਾਰਥ ਵੇਚਣ ਤੇ ਸਪਲਾਈ ਕਰਨ ਦੇ ਦੋਸ਼ਾਂ ਹੇਠ ਸੰਬੰਧਤ ਪੁਲਿਸ ਵੱਲੋਂ ਚਾਰਜ ਕੀਤਾ ਗਿਆ।