ਅਫਸੋਸ: ਨਹੀਂ ਰਹੀ ਮਹਿਲਾ ਨੇਤਾ ਜਿਸ ਘਰ ਦੇ ਨਾਲ ਬਾਹਰ ਵੀ ਸੰਭਾਲਿਆ

ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਵੱਲੋਂ ਭਾਰਤ ਦੀ ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਦੀ ਅਚਨਚੇਤ ਮੌਤ ਉਤੇ ਦੁੱਖ ਦਾ ਪ੍ਰਗਟਾਵਾ

12sushma_with_mp_newzealand

ਔਕਲੈਂਡ 7 ਅਗਸਤ – ਭਾਰਤੀ ਦੀ ਸਾਬਕਾ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ (67) ਦਾ ਬੀਤੀ ਰਾਤ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਸੁਪਰੀਮ ਕੋਰਟ ਦੀ ਵਕੀਲ ਰਹੀ, ਭਾਜਪਾ ਪਾਰਟੀ ਦੀ ਸੀਨੀਅਰ ਨੇਤਾ, 25 ਸਾਲ ਦੀ ਉਮਰ ਵਿਚ ਹਰਿਆਣਾ ਦੀ ਐਮ. ਐਲ. ਏ ਅਤੇ ਮੰਤਰੀ ਬਨਣ ਵਾਲੀ ਰਾਜ ਸਭਾ ਅਤੇ ਲੋਕ ਸਭਾ ਲਈ ਕਈ ਵਾਰ ਚੁਣੀ ਗਈ ਸ੍ਰੀਮਤੀ ਸੁਸ਼ਮਾ ਸਵਰਾਜ ਨੇ ਵਿਦੇਸ਼ੀ ਵਸਦੇ ਭਾਰਤੀਆਂ ਦੀ ਭਲਾਈ ਲਈ ਬਹੁਤ ਸਾਰੇ ਕੰਮ ਕੀਤੇ ਸਨ। ਨਿਊਜ਼ੀਲੈਂਡ ਤੋਂ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਜੋ ਕਿ ਲਗਪਗ ਹਰ ਪ੍ਰਵਾਸੀ ਦਿਵਸ ਉਤੇ ਭਾਰਤ ਜਾਂਦੇ ਹਨ ਬਹੁਤ ਵਾਰ ਸੁਸ਼ਮਾ ਸਵਰਾਜ ਨੂੰ ਮਿਲੇ ਸਨ। ਉਨ੍ਹਾਂ ਨੇ ਜਨਵਰੀ 2019 ਦੇ ਵਿਚ ਹੋਏ ਪ੍ਰਵਾਸੀ ਸੰਮੇਲਨ ਦੇ ਵਿਚ ਉਨ੍ਹਾਂ ਨੂੰ ਮਿਲ ਕੇ ਐਨ. ਆਰ. ਆਈਜ਼ ਲਈ ਰਾਜ ਸਭਾ ਦੇ ਵਿਚ ਇਕ ਸੀਟ ਨਾਮਜ਼ਦ ਕਰਨ ਦਾ ਪ੍ਰਸਤਾਵ ਉਨ੍ਹਾਂ ਕੋਲ ਰੱਖਿਆ ਸੀ। ਸ੍ਰੀਮਤੀ ਸੁਸ਼ਮਾ ਸਵਰਾਜ ਨੇ ਨਿਊਜ਼ੀਲੈਂਡ ਆਉਣ ਬਾਰੇ ਵੀ ਆਪਣੀ ਦਿਲਚਸਪੀ ਵਿਖਾਈ ਹੋਈ ਸੀ ਅਤੇ ਉਹ ਆਪਣੇ ਮੰਤਰੀ ਕਾਲ ਦੌਰਾਨ ਫ੍ਰੀ ਟ੍ਰੇਡ ਸਮੇਝੌਤੇ ਨੂੰ 6“1 ਵੀ ਨੇੜਿਓ ਵੇਖ ਰਹੇ ਸਨ।  ਫਰਵਰੀ 2019 ਦੇ ਵਿਚ ਸ੍ਰੀਮਤੀ ਸੁਸ਼ਮਾ ਸਵਰਾਜ ਨੇ ਐਨ. ਐਰ. ਆਈਜ਼ ਦੇ ਵਿਆਹ ਦੀ ਰਜਿਸਟ੍ਰੇਸ਼ਨ ਨੂੰ ਲੈ ਕੇ ਇਕ ਨਵਾਂ ਕਾਨੂੰਨ ਵੀ ਸੰਸਦ ਦੇ ਵਿਚ ਲਿਆਂਦਾ ਸੀ ਜੋ ਕਿ 30 ਦਿਨਾਂ ਦੇ ਵਿਚ ਰਜਿਸਟ੍ਰੇਸ਼ਨ ਕਰਨ ਦਾ ਜਰੂਰੀ ਕੀਤਾ ਗਿਆ ਸੀ।

ਸ. ਕੰਵਲਜੀਤ ਸਿੰਘ ਬਖਸ਼ੀ ਨੇ ਗਹਿਰਾ ਅਫਸੋਸ ਕਰਦਿਆਂ ਦੱਸਿਆ ਕਿ ”ਸ੍ਰੀਮਤੀ ਸੁਸ਼ਮਾ ਸਵਰਾਜ ਇਕ ਬਿਹਤਰ ਨੇਤਾ, ਦੂਰ ਅੰਦੇਸ਼ੀ ਰੱਖਣ ਵਾਲੀ ਤਬੀਅਤ ਦੀ ਮਾਲਕ ਸੀ। ਉਸਨੇ ਵਿਦੇਸ਼ ਮੰਤਰਾਲੇ ਵਿਚ ਹੁੰਦਿਆਂ ਐਨ. ਆਰ. ਆਈਜ਼ ਦੇ ਮਾਮਲਿਆਂ ਨੂੰ ਬੜੀ ਸੰਜਮ ਦੇ ਨਾਲ ਨਜਿੱਠਿਆ। ਉਸਦੀ ਬੇਵਕਤੀ ਮੌਤ ਨੇ ਭਾਰਤੀ ਰਾਜਨੀਤੀ ਦੇ ਵਿਚ ਨਾ ਪੂਰਾ ਹੋਣ ਵਾਲਾ ਘਾਟਾ ਪੈਦਾ ਕੀਤਾ ਹੈ। ਉਹ ਇਕ ਅਜਿਹੀ ਮਹਿਲਾ ਨੇਤਾ ਸੀ ਜਿਸ ਨੇ ਆਪਣਾ ਘਰ ਤਾਂ ਸੰਭਾਲਿਆ ਹੀ ਸੀ ਉਸਨੇ ਘਰ ਤੋਂ ਬਾਹਰ ਵਸਤੇ ਭਾਰਤੀ ਭਾਈਚਾਰੇ ਨੂੰ ਵੀ ਭਾਰਤੀ ਤੰਦਾਂ ਨਾਲ ਜੋੜਨ ਦਾ ਕੰਮ ਕੀਤਾ। ਇਸ ਦੁੱਖ ਦੀ ਘੜੀ ਮੈਂ ਸਵਰਾਜ ਪਰਿਵਾਰ ਦੇ ਨਾਲ ਗਹਿਰਾ ਦੁੱਖ ਪ੍ਰਗਟ ਕਰਦਾ ਹਾਂ।”

Install Punjabi Akhbar App

Install
×