‘ਸਕਿਉਰਿਟੀ ਗਾਰਡ ਡ੍ਰੋਨਜ਼’ ਨਾਲ ਹੁਣ ਹੋਵੇਗੀ ਸੁਰੱਖਿਆ

NZ 27 Nov-2

ਔਕਲੈਂਡ – ਚੋਰਾਂ ਉਚੱਕਿਆਂ ‘ਤੇ ਹੁਣ ਟੇਢੀ ਨਜ਼ਰ ਰੱਖਣ ਦੀ ਲੋੜ ਨਹੀਂ ਰਹੇਗੀ ਸਗੋਂ ਇਨ੍ਹਾਂ ਉਤੇ ਸਿੱਧੀ ਨਿਗ੍ਹਾ ਸਿਰ ਤੋਂ ਰੱਖਣ ਵਾਸਤੇ ‘ਸਕਿਉਰਿਟੀ ਗਾਰਡ ਡ੍ਰੋਨਜ਼’ ਲਾਂਚ ਹੋ ਗਏ ਹਨ। ਇਨਫ੍ਰਾ ਰੈਡ ਕੈਮਰਿਆਂ ਜੋ ਕਿ ਰਾਤ ਨੂੰ ਵੇਖ ਸਕਣਗੇ, ਫਲੱਡ ਲਾਈਟਾਂ, ਖਤਰੇ ਦਾ ਘੁੱਗੂ ਅਤੇ ਮਨੁੱਖੀ ਆਵਾਜ਼ ਕੱਢ ਸਕਣ ਵਾਲੇ ਇਸ ਡ੍ਰੋਨਜ਼ (ਮਧੂ ਮੱਖੀਆਂ ਵਾਂਗ ਭੈਂ-ਭੈਂ ਕਰਨ ਵਾਲੇ) ਦੇ ਨਾਲ ਸੁਰੱਖਿਆ ਦੇ ਵਿਚ ਨਵੀਂ ਕ੍ਰਾਂਤੀ ਆ ਸਕਦੀ ਹੈ। ਇਕ ਕੀਵੀ ਕੰਪਨੀ ‘ਵਿਜਲਏਅਰ’ ਨੇ ਅੱਜ ਸੈਮੀ ਆਟੋ ਏਰੀਅਲ ਵੀਡੀਓ ਬਣਾਉਣ ਵਾਲਾ ਇਹ ਡ੍ਰੋਨ ਜਾਰੀ ਕੀਤਾ ਹੈ। ਇਹ ਡਰੋਨ ਗਲੋਬਲ ਪੱਧਰ ਉਤੇ ਸੁਰੱਖਿਆਂ ਕੰਪਨੀਆਂ ਨੂੰ ਇਕ ਨਵਾਂ ਚਿਹਰਾ ਦੇ ਸਕਦਾ ਹੈ। ਇਹ ਡ੍ਰੋਨਜ਼ ਵੱਡੀਆਂ ਥਾਵਾਂ ਜਿਵੇਂ ਉਦਯੋਗਿਕ ਇਕਾਈਆਂ, ਫੈਕਟਰੀਆਂ, ਹਸਪਤਾਲ, ਯੂਨੀਵਰਸਿਟੀਆਂ, ਸਕੂਲ, ਹਵਾਈ ਅਤੇ ਸਮੁੰਦਰੀ ਅੱਡੇ, ਜੇਲ੍ਹਾ ਅਤੇ ਟਾਊਨ ਸੈਂਟਰਾਂ ਦੀ ਸੁਰੱਖਿਆ ਵਾਸਤੇ ਇਕ ਮੀਲ ਪੱਥਰ ਸਾਬਿਤ ਹੋਣਗੇ। ਜਿੱਥੇ ਇਹ ਡਰੋਨ ਲਾਈਵ ਵੀਡੀਓ ਵਿਖਾਏਗਾ ਉਥੇ ਤੁਰੰਤ ਐਕਸ਼ਨ ਲੈਣ ਲਈ ਐਕਸ਼ਨ ਲਿਆ ਜਾ ਸਕੇਗਾ। ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲਿਆਂ ਨੂੰ ਲੱਭਣਾ ਫਿਰ ਕੋਈ ਮੁਸ਼ਕਿਲ ਨਹੀਂ ਰਹੇਗਾ।

Install Punjabi Akhbar App

Install
×