ਐਨ.ਆਰ.ਆਾਈਜ਼ ਭਰਾਵਾਂ ਨੂੰ ਉਹਨਾਂ ਦਾ ਬਣਦਾ ਮਾਨ-ਸਨਮਾਨ ਪਾਰਟੀ ਚ’ ਮਿਲਦਾ ਰਹੇਗਾ — ਸੁਰਜੀਤ ਸਿੰਘ ਰੱਖੜਾ 

IMG_1601

ਫਰਿਜ਼ਨੋ ( ਕੈਲੀਫੋਰਨੀਆ ) —ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਪੰਜਾਬ ਵਿੱਚ ਹੀ ਨਹੀ ਸਗੋਂ ਵਿਦੇਸ਼ਾ ਵਿੱਚ ਵੀ ਕਿੰਨਾਂ ਪਿਆਰ ਕਰਦੇ ਹਨ ਇਸ ਗੱਲ ਦਾ ਪ੍ਰਗਟਾਵਾ ਸ: ਸੁਰਜੀਤ ਿਸੰਘ ਰੱਖੜਾ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਅਕਾਲੀ ਨੇਤਾ ਨੇ ਬੀਤੇ ਦਿਨੀਂ ਫਰਿਜ਼ਨੋ ਵਿਖੇ ਪਾਰਟੀ ਵਰਕਰਾਂ ਵਲੋ ਬੁਲਾਈ  ਗਈ ਕਾਨਫਰੰਸ ਚ’ ਇਸ ਗੱਲ ਦਾ ਪ੍ਰਗਟਾਵਾ ਸ: ਸੁਰਜੀਤ ਿਸੰਘ ਰੱਖੜਾ ਨੇ ਕੀਤਾ ਪਾਰਟੀ ਪ੍ਰਤੀ ਆਪਣੇ ਪਿਆਰ ਦਾ ਪਰਤੱਖ ਦਾ ਸਬੂਤ ਦਿੰਦੇ ਹੋਏ ਉਹਨਾਂ  ਸ਼੍ਰੀ ਵਿਨੇ ਵੋਹਰਾ ਸੀਨੀਅਰ ਵਾਇਸ ਪੈਜੀਡੇਂਟ ਯੂਥ ਅਕਾਲੀ ਦਲ ਵੈਸਟ ਕੋਸਟ ਜੋਨ ਦੀ ਅਗਵਾਈ  ਅਤੇ ਨਿਕਸਨ ਔਜਲਾ ਤੇ ਸੁਖਵਿੰਦਰ ਸਿੰਘ ਅਬਲੋਵਾਲ ਦੇ ਵਿਸ਼ੇਸ਼ ਯਤਨਾਂ ਸਦਕਾ  ਫਰਿਜ਼ਨੋ ਕੈਲੀਫੋਰਨੀਆ ਅਮਰੀਕਾ ਵਿਖੇ ਕਰਵਾਈ ਗਈ ਕਾਨਫਰੰਸ ਨੇ ਜਿਸ ਵਿੱਚ ਨਾਮਵਾਰ ਸਖਸ਼ੀਅਤਾਂ ਨੇ ਸ਼ਿਰਕਤ ਕਰਕੇ ਇੱਥੇ ਆ ਕੇ ਵੱਸੇ ਸਾਡੇ ਪੰਜਾਬੀ ਭਾਈਚਾਰੇ ਨੇ ਆਪਣੇ ਕੀਮਤੀ ਸਮੇਂ ਵਿੱਚੋ ਸਮਾਂ ਕੱਢ ਕੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਪਾਰਟੀ ਪ੍ਰਤੀ ਪਿਆਰ ਦਿਖਾਇਆ, ਅਤੇ ਉਹਨਾਂ ਇੱਕ ਹੋਰ ਮਿਸਾਲ ਯੂਬਾ ਸਿਟੀ ਦੇ ਉੱਘੇ ਕਾਰੋਬਾਰੀ ਅਤੇ ਸਮਾਜ ਸੇਵੀ ਸ. ਸਰਬਜੀਤ ਸਿੰਘ ਤਿਹਾੜਾ ਦੀ ਦਿੱਤੀ ਤੇ ਕਿਹਾ ਕਿ ਉਹਨਾਂ ਨੇ ਆਪਣੇ ਸਾਥੀਆਂ ਸਮੇਤ ਹਵਾਈ ਸਵਾਰੀ ਰਾਹੀਂ ਕੈਲੀਫੋਰਨੀਆ ਵਿਖੇ ਪਹੁੰਚ ਕੇ ਪਾਰਟੀ ਦੇ ਵਫਾਦਾਰ ਸਿਪਾਹੀ ਹੋਣ ਦਾ ਸਬੂਤ ਦਿੱਤਾ ਉਹਨਾਂ ਕਿਹਾ ਕਿ ਜਿਸ ਪਾਰਟੀ ਦੇ ਵਰਕਰ ਅਤੇ ਅਾਹੁਦੇਦਾਰ ਇੰਨੇ ਜੋਸ਼ੀਲੇ ਹੋਣ ਉਹ ਪਾਰਟੀ ਹਮੇਸ਼ਾ ਚੜ੍ਹਦੀਕਲਾ ਵਿੱਚ ਰਹਿੰਦੀ ਹੈ, ਇਸ ਕਾਨਫਰੰਸ ਵਿੱਚ ਇੱਥੋਂ ਦੇ ਵਸਨੀਕਾਂ ਨੇ ਮੈਨੂੰ ਸੋਨ ਤਗਮੇ ਨਾਲ ਸਨਮਾਨਤ ਕੀਤਾ ਹੈ ਮੈਂ ਵੀ ਹਰ ਕੋਸ਼ਿਸ ਕਰਾਂਗਾ ਕਿ ਸਾਡੇ ਐਨ.ਆਰ.ਆਈਜ਼ ਭਰਾਵਾਂ ਨੂੰ ਉਹਨਾਂ ਦਾ ਬਣਦਾ ਮਾਨ ਸਨਮਾਨ ਪਾਰਟੀ ਵਿੱਚ ਮਿਲਦਾ ਰਹੇ, ਸਾਰੇ ਵਰਕਰ, ਅਹੁਦੇਦਾਰਾਂ ਅਤੇ ਸਮੁੱਚੇ ਯੂਥ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਇੰਨਾਂ ਪਿਆਰ ਦੇਖ ਕੇ ਮੈਂ ਇਹ ਵੀ ਵਾਅਦਾ  ਕਰਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਨੂੰ ਮੈ ਜਲਦੀ ਹੀ ਅਮਰੀਕਾ ਤੁਹਾਡੇ ਵਿੱਚ ਲੈ ਕੇ ਆਵਾਂਗਾ ।

Install Punjabi Akhbar App

Install
×