ਗੁਰ ਗਿਆਨ ਸਾਗਰ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੁਰਜੀਤ ਸਿੰਘ ਰੱਖੜਾ ਸਨਮਾਨਿਤ

ਪਾਰਟੀ ਨੂੰ ਮਜ਼ਬੂਤ ਕਰਨਾ ਸਮੇਂ ਦੀ ਲੋੜ ,
* ਜੇਲ੍ਹਾਂ ਵਿੱਚ ਬੰਦ ਪ੍ਰਵਾਸੀਆਂ ਨੂੰ ਹਰ ਹਾਲਤ ਵਿੱਚ ਛੁਡਾਵਾਂਗੇ — ਰੱਖੜਾ
image1 (1)
ਮੈਰੀਲੈਂਡ, 21 ਜੁਲਾਈ    – ਸੁਰਜੀਤ ਸਿੰਘ ਰੱਖੜਾ ਸਾਬਕਾ ਮੰਤਰੀ ਪੰਜਾਬ ਨੂੰ ਗੁਰ ਗਿਆਨ ਸਾਗਰ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਹਰਬੰਸ ਸਿੰਘ ਸੰਧੂ ਨੇ ਸਮੁੱਚੀ ਪ੍ਰਬੰਧਕ ਕਮੇਟੀ ਵਲੋਂ ਸਨਮਾਨਿਤ ਕੀਤਾ। ਸੰਧੂ ਸਾਹਿਬ ਨੇ ਕਿਹਾ ਕਿ ਰੱਖੜਾ ਸਾਹਿਬ ਦਿਆਨਤਦਾਰ, ਗਰੀਬਾਂ ਦੇ ਮਸੀਹਾ ਅਤੇ ਮਜ਼ਲੂਮਾਂ ਦੇ ਰੱਖਿਅਕ ਹਨ। ਜਿਨ੍ਹਾਂ ਨੇ ਦਸਮੇਸ਼ ਅਕੈਡਮੀ ਅਨੰਦਪੁਰ ਸਾਹਿਬ ਨੂੰ ਆਰਥਿਕ ਸੰਕਟ ਵਿੱਚ ਕੱਢਣ ਲਈ ਅਹਿਮ ਮਦਦ ਕੀਤੀ ਸੀ। ਜੋ ਅੱਜ ਆਪਣੇ ਬਲਬੂਤੇ ਤੇ ਚੱਲ ਰਹੀ ਹੈ।
ਜ਼ਿਕਰਯੋਗ ਹੈ ਕਿ ਸੁਰਜੀਤ ਸਿੰਘ ਰੱਖੜਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਜੋ ਪੰਜਾਬ ਲਈ ਕੀਤਾ ਹੈ ਉਹ ਤੁਸੀਂ ਖੁਦ ਵੇਖ ਸਕਦੇ ਹੋ। ਪੰਜਾਬ ਦੀ ਨੁਹਾਰ ਦੀ ਕਾਇਆ ਕਲਪ ਮੂੰਹ ਬੋਲਦੀ ਤਸਵੀਰ ਹੈ। ਉਨ੍ਹਾਂ ਕਿਹਾ ਕਿ ਮੈਟਰੋਪੁਲਿਟਨ ਦਾ ਕੋਈ ਵੀ ਨੌਜਵਾਨ ਜਾਂ ਕਿਸੇ ਦਾ ਰਿਸ਼ਤੇਦਾਰ ਅਮਰੀਕਾ ਦੀ ਜੇਲ੍ਹ ਵਿੱਚ ਹੈ ਤਾਂ ਉਸ ਨੂੰ ਬਾਹਰ ਲਿਆਉਣ ਲਈ ਜੋ ਵੀ ਮਦਦ ਚਾਹੀਦੀ ਹੈ, ਉਹ ਕਰਨ ਲਈ ਤਿਆਰ ਹਨ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਹਰੇਕ ਨੂੰ ਯੋਗਦਾਨ ਪਾਉਣ ਲਈ ਤਾਕੀਦ ਕੀਤੀ।
ਰੱਖੜਾ ਸਾਹਿਬ ਨੇ ਕਿਹਾ ਕਿ ਤੁਹਾਡਾ ਭਰਪੂਰ ਸਹਿਯੋਗ ਸ਼੍ਰੋਮਣੀ ਅਕਾਲੀ ਦਲ ਦੇ ਪਲੇਟਫਾਰਮ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਵਰਕਰਾਂ ਨੂੰ ਤਨਦੇਹੀ ਨਾਲ ਕੰਮ ਕਰਨ ਲਈ ਮਦਦਗਾਰ ਸਾਬਤ ਹੋਵੇਗਾ। ਮੇਰੇ ਦਰਵਾਜ਼ੇ ਤੁਹਾਡੇ ਸਾਰਿਆ ਲਈ ਖੁਲ੍ਹੇ ਹਨ। ਅਖੀਰ ਵਿੱਚ ਹਰਬੰਸ ਸਿੰਘ ਸੰਧੂ ਨੇ ਸਾਰੀ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਹਰਜੀਤ ਸਿੰਘ ਹੁੰਦਲ, ਗੁਰਦੇਵ ਸਿੰਘ ਕੰਗ, ਹਰਬੰਸ ਚਹਿਲ, ਪ੍ਰਿਤਪਾਲ ਸਿੰਘ ਲੱਕੀ ਤੇ ਕੰਵਲ ਸੰਧੂ ਹਾਜ਼ਰ ਸਨ। ਸੰਗਤਾਂ ਦਾ ਇਕੱਠ ਸ਼ਰੋਮਣੀ ਅਕਾਲੀ ਦਲ ਦੀ ਹਮਾਇਤ ਤੇ ਮਦਦ ਦਾ ਸਰੋਤ ਸਾਬਤ ਹੋਇਆ।

Install Punjabi Akhbar App

Install
×