ਸ: ਢਿੱਲੋਂ ਵਲੋਂ ਜਲ ਸਪਲਾਈ ਅਤੇ ਸੀਵਰੇਜ਼ ਬੋਰਡ ਪੰਜਾਬ ਦੇ ਡਾਇਰੈਕਟਰ ਦਾ ਅਹੁਦਾ ਸੰਭਾਲਣ ਤੇ ਇਲਾਕਾ ਨਿਵਾਸੀਆਂ ਵਲੋਂ ਨਿੱਘਾ ਸਵਾਗਤ

ਫਰੀਦਕੋਟ-ਬੀਤੇ ਦਿਨੀ ਸ: ਸੁਰਜੀਤ ਸਿੰਘ ਢਿੱਲੋਂ ਸੀਨੀਅਰ ਕਾਂਗਰਸੀ ਆਗੂ ਵਲੋਂ ਪੰਜਾਬ ਸਰਕਾਰ ਦੇ ਜਲ ਸਪਲਾਈ ਅਤੇ ਸੀਵਰੇਜ਼ ਬੋਰਡ ਪੰਜਾਬ ਦਾ ਡਾਇਰੇੈਕਟਰ ਦਾ ਅਹੁਦਾ ਸੰਭਾਲਣ ਉਪਰੰਤ ਅੱਜ ਸਾਦਿਕ ਵਿਖੇ ਪੁੱਜਣ ਤੇ ਵਪਾਰ ਮੰਡਲ ਸਾਦਿਕ ਅਤੇ ਗੁਰਦੁਆਰਾ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਵਲੋਂ ਸਨਮਾਨਿਤ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸ: ਢਿੱਲੋਂ ਦੇ ਨਾਲ ਸ: ਸੰਦੀਪ ਸਿੰਘ ਸੰਨੀ ਬਰਾੜ ਓ ਐਸ ਡੀ ਮੁੱਖ ਮੰਤਰੀ ਪੰਜਾਬ ਵੀ ਪਹੁੰਚੇ ਹੋਏ ਸਨ। ਸ: ਢਿੱਲੋਂ ਨੇ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਿਆ ਅਤੇ ਉਨ੍ਹਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਹੋਈ। ਇਸ ਉਪਰੰਤ ਉਨ੍ਹਾਂ ਨੇ ਇਲਾਕਾ ਨਿਵਾਸੀਆਂ ਦੀਆਂ ਵਧਾਈਆਂ ਕਬੂਲੀਆਂ ਅਤੇ ਪੰਡਾਲ ਵਿਚ ਬੈਠਕੇ ਹਾਜ਼ਰੀ ਲਵਾਈ। ਇਸ ਮੌਕੇ ਉਨ੍ਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਸ: ਅਮਰਿੰਦਰ ਸਿੰਘ ਵਲੋਂ ਸੌਂਪੀ ਆਪਣੀ ਜਿਮੇਂਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਨੇ ਸ: ਸੰਦੀਪ ਸਿੰਘ ਸੰਨੀ ਬਰਾੜ ਓ ਐਸ ਡੀ ਮੁੱਖ ਮੰਤਰੀ ਪੰਜਾਬ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਦਲਜੀਤ ਸਿੰਘ ਢਿੱਲੋਂ ਅਤੇ ਦੀਪਕ ਕੁਮਾਰ ਸੋਨੂੰ ਚੇਅਰਮੈਨ ਮਾਰਕੀਟ ਕਮੇਟੀ ਸਾਦਿਕ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਡਾ: ਹਰਨੇਕ ਸਿੰਘ ਭੁੱਲਰ, ਜਗਦੇਵ ਸਿੰਘ ਟੀਟੂ, ਜਗਦੇਵ ਸਿੰਘ ਢਿੱਲੋਂ, ਸ਼੍ਰੀ ਰਤਨ ਲਾਲ ਨਾਰੰਗ, ਬਲਵੀਰ ਚਾਵਲਾ, ਸੁਰਿੰਦਰ ਸੇਠੀ, ਅਮਰਜੀਤ ਸਿੰਘ ਢਿੱਲੋਂ, ਅਮਰਜੀਤ ਸਿੰਘ ਅਰੋੜਾ, ਕਾਕਾ ਬਰਗਾੜੀ, ਸੂਬੇਦਾਰ ਧਰਮਪਾਲ ਸਿੰਘ, ਪ੍ਰਿਤਪਾਲ ਸਿੰਘ ਢਿੱਲੋਂ, ਸੁਖਪਾਲ ਸਿੰਘ ਢਿੱਲੋਂ, ਬਲਜਿੰਦਰ ਸਿੰਘ ਢਿੱਲੋਂ, ਗੁਰਲਾਲ ਸਿੰਘ ਢਿੱਲੋਂ, ਗੁਲਜੀਤ ਸਿੰਘ ਢਿੱਲੋਂ, ਰ੍ਰਿੰਕੂ ਢਿੱਲੋਂ, ਸੋਨੀ ਢਿੱਲੋਂ, ਜਗਦੀਸ਼ ਲਾਲ ਸ਼ਰਮਾਂ, ਕਾਕਾ ਬਰਗਾੜੀ, ਗੁਰਚਰਨ ਦਾਸ ਚੰਨਾਂ, ਕਰਮਚੰਦ ਪੱਪੀ, ਦਰਸ਼ਨ ਗਾਵੜੀ, ਅਮਨਪ੍ਰੀਤ ਢਿੱਲੋਂ, ਨੈਬ ਸਿੰਘ ਸੰਧੂ ਡਾਇਰੈਕਟਰ ਲੈਂਡ ਮਾਰਗੇਜ਼ ਬੇਂਕ, ਗੁਰਚੰਦ ਸਿੰਘ ਮੁਮਾਰਾ ਅਤੇ ਹੋਰ ਬਹੁਤ ਸਾਰੇ ਇਲਾਕਾ ਨਿਵਾਸੀ ਇਸ ਸਮਾਗਮ ਵਿਚ ਹਾਜ਼ਰ ਸਨ।
ਕੈਪਸ਼ਨ 30 ਜੀ ਐਸ ਸੀ : ਸ: ਸੁਰਜੀਤ ਸਿੰਘ ਢਿੱਲੋਂ ਡਾਇਰੈਕਟਰ ਜਲ ਸਪਲਾਈ ਅਤੇ ਸੀਵਰੇਜ਼ ਬੋਰਡ ਪੰਜਾਬ ਅਤੇ ਸੰਦੀਪ ਸਿੰਘ ਸੰਨੀ ਬਰਾੜ ਓ ਐਸ ਡੀ ਮੁੱਖ ਮੰਤਰੀ ਪੰਜਾਬ ਮੰਚ ਤੇ ਬਿਰਾਜਮਾਨ ਹੋਣ ਸਮੇਂ ਇਲਾਕੇ ਦੇ ਪਤਵੰਤਿਆਂ ਨਾਲ। ਤਸਵੀਰ ਗੁਰਭੇਜ ਸਿੰਘ ਚੌਹਾਨ

Install Punjabi Akhbar App

Install
×