ਸ: ਸੁਰਜੀਤ ਸਿੰਘ ਢਿੱਲੋਂ ਬਣੇ ਜਲ ਸਪਲਾਈ ਅਤੇ ਸੀਵਰੇਜ਼ ਬੋਰਡ ਪੰਜਾਬ ਦੇ ਡਾਇਰੈਕਟਰ

ਜਲ ਸਪਲਾਈ ਅਤੇ ਸੀਵਰੇਜ਼ ਬੋਰਡ ਪੰਜਾਬ ਦੇ ਨਵ ਨਿਯੁਕਤ ਡਾਇਰੈਕਟਰ ਸ: ਸੁਰਜੀਤ ਸਿੰਘ ਢਿੱਲੋਂ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਸੰਦੀਪ ਸਿੰਘ ਬਰਾੜ ਓ ਐਸ ਡੀ ਮੁੱਖ ਮੰਤਰੀ ਪੰਜਾਬ। (ਤਸਵੀਰ ਗੁਰਭੇਜ ਸਿੰਘ ਚੌਹਾਨ)

ਫਰੀਦਕੋਟ – ਕਾਂਗਰਸ ਪਾਰਟੀ ਦੇ ਟਕਸਾਲੀ ਆਗੂ ਸ: ਸੁਰਜੀਤ ਸਿੰਘ ਢਿੱਲੋਂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸਾਦਿਕ ਨੂੰ ਪੰਜਾਬ ਸਰਕਾਰ ਵਲੋਂ ਜਲ ਸਪਲਾਈ ਅਤੇ ਸੀਵਰੇਜ਼ ਬੋਰਡ ਦੇ ਪੰਜਾਬ ਦੇ ਡਾਇਰੈਕਟਰ ਦੇ ਅਹੁਦੇ ਤੇ ਨਿਯੁਕਤ ਕੀਤਾ ਗਿਆ ਹੈ। ਇਹ ਖੁਸ਼ੀ ਸਾਂਝੀ ਕਰਦਿਆਂ ਸ: ਸੰਦੀਪ ਸਿੰਘ ਬਰਾੜ ਓ ਐਸ ਡੀ ਕੈਪਟਨ ਅਮਰਿੰਦਰ ਸਿੰਘ ਨੇ ਸ: ਢਿੱਲੋਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਵਧਾਈ ਦਿੱਤੀ। ਸ: ਸੁਰਜੀਤ ਸਿੰਘ ਢਿੱਲੋਂ ਵਲੋਂ ਵੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਅਤੇ ਸੰਦੀਪ ਸਿੰਘ ਬਰਾੜ ਦਾ ਕੋਟਿਨ ਕੋਟਿ ਧੰਨਵਾਦ ਕੀਤਾ। ਇਸ ਮੌਕੇ ਗੁਰਚਰਨ ਭੰਡਾਰੀ, ਚਮਕੌਰ ਸਿੰਘ ਸੇਖੋਂ, ਗੁਲਜੀਤ ਸਿੰਘ ਢਿੱਲੋਂ, ਸੋਨੀ ਢਿੱਲੋਂ, ਰਿੰਕੂ ਢਿੱਲੋਂ, ਜਗਦੀਸ਼ ਲਾਲ ਸ਼ਰਮਾਂ, ਹਰਮਨਜੀਤ ਸਿੰਘ ਢਿੱਲੋਂ, ਰਵੀ ਸ਼ਰਮਾਂ, ਗੁਰਪ੍ਰੀਤ ਸਿੰਘ, ਐਡਵੋਕੇਟ ਗੁਰਪ੍ਰੀਤ ਸਿੰਘ ਚੌਹਾਨ, ਜਗਦੇਵ ਸਿੰਘ ਢਿੱਲੋਂ ਸਾਬਕਾ ਮੰਡੀ ਅਫਸਰ, ਸ: ਬੁੱਧ ਸਿੰਘ ਢਿੱਲੋਂ , ਸ: ਹਰਮੇਲ ਸਿੰਘ ਢਿੱਲੋਂ, ਗੁਰਮੇਲ ਸਿੰਘ ਢਿੱਲੋਂ, ਹਰਨੇਕ ਸਿੰਘ ਢਿੱਲੋਂ ਆਦਿ ਆਗੂਆਂ ਅਤੇ ਪਤਵੰਤਿਆਂ ਨੇ ਸ: ਢਿੱਲੋਂ ਨੂੰ ਵਧਾਈ ਦਿੱਤੀ ਅਤੇ ਹਾਰ ਪਾਕੇ ਉਨ੍ਹਾਂ ਦਾ ਸਵਾਗਤ ਕੀਤਾ ।

Welcome to Punjabi Akhbar

Install Punjabi Akhbar
×