ਸੁਰਿੰਦਰ ਕੈਲੇ ਨੂੰ ’15ਵਾਂ ਮਾਤਾ ਮਾਨ ਕੌਰ ਯਾਦਗਾਰੀ ਪੁਰਸਕਾਰ’ ਪ੍ਰਦਾਨ

150914 mata maan kaur award to kaile DSC_0918 lr ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਕੇਂਦਰੀ ਪੰਜਾਬੀ ਮਿੰਨੀ ਕਹਾਣੀ ਲੇਖਕ ਮੰਚ ਦੇ ਸਹਿਯੋਗ ਨਾਲ ਅੱਜ ਭਾਸ਼ਾ ਵਿਭਾਗ, ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ ਇਕ ਯਾਦਗਾਰੀ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਪੰਜਾਬੀ ਰਸਾਲੇ ‘ਅਣੂ’ ਦੇ ਸੰਪਾਦਕ ਸ੍ਰੀ ਸੁਰਿੰਦਰ ਕੈਲੇ (ਲੁਧਿਆਣਾ) ਨੂੰ ’15ਵਾਂ ਮਾਤਾ ਮਾਨ ਕੌਰ ਯਾਦਗਾਰੀ ਪੁਰਸਕਾਰ’ ਪ੍ਰਦਾਨ ਕੀਤਾ ਗਿਆ। ਇਸ ਪੁਰਸਕਾਰ ਵਿਚ ਉਹਨਾਂ ਨੂੰ ਨਗਦ ਰਾਸ਼ੀ ਤੋਂ ਇਲਾਵਾ ਸ਼ਾਲ ਅਤੇ ਸਨਮਾਨ ਪੱਤਰ ਆਦਿ ਭੇਂਟ ਕੀਤੇ ਗਏ।ਇਸ ਸਮਾਗਮ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’, ਭਾਸ਼ਾ ਵਿਭਾਗ, ਪੰਜਾਬ ਦੇ ਡਾਇਰੈਕਟਰ ਡਾ. ਚੇਤਨ ਸਿੰਘ, ਆਬਕਾਰੀ ਅਤੇ ਕਰ ਵਿਭਾਗ, ਪੰਜਾਬ ਦੀ ਸਹਾਇਕ ਕਮਿਸ਼ਨਰ ਸ੍ਰੀਮਤੀ ਸੰਗੀਤਾ ਸ਼ਰਮਾ, ਮਿੰਨੀ ਕਹਾਣੀ ਲੇਖਕ ਮੰਚ ਦੇ ਪ੍ਰਧਾਨ ਹਰਪ੍ਰੀਤ ਸਿੰਘ ਰਾਣਾ, ਸਰਕਾਰੀ ਮਹਿੰਦਰਾ ਕਾਲਜ ਦੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਡਾ. ਇੰਦਰਜੀਤ ਸਿੰਘ, ਕਹਾਣੀਕਾਰ ਬਾਬੂ ਸਿੰਘ ਰਹਿਲ ਹਾਜ਼ਰ ਸਨ। ਸਮਾਗਮ ਦੇ ਆਰੰਭ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ ਨੇ ਕਿਹਾ ਕਿ ਪੰਜਾਬੀ ਸਾਹਿਤ ਵਿਚ ਮਿੰਨੀ ਕਹਾਣੀ ਦਾ ਵਿਸ਼ੇਸ਼ ਸਥਾਨ ਹੈ ਅਤੇ ਇਸ ਨੇ ਨਿੱਕੇ ਆਕਾਰ ਦੇ ਬਾਵਜੂਦ ਵਿਸ਼ਾ ਵਸਤੂ ਅਤੇ ਕਲਾ ਦੇ ਪੱਖ ਤੋਂ ਆਪਣੀ ਪਛਾਣ ਬਣਾਈ ਹੈ। ਡਾ. ਚੇਤਨ ਸਿੰਘ ਨੇ ਕਿਹਾ ਕਿ ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਅਜਿਹੇ ਸਾਹਿਤਕ ਸਮਾਗਮ ਕਰਨਾ ਇਕ ਉਸਾਰੂ ਉਦਮ ਹੈ ਅਤੇ ਭਾਸ਼ਾ ਵਿਭਾਗ, ਪੰਜਾਬ ਸਾਹਿਤ ਸਭਾਵਾਂ ਲਈ ਹਰ ਸਹਿਯੋਗ ਦੇਣ ਲਈ ਤਿਆਰ ਹੈ।ਸ੍ਰੀਮਤੀ ਸੰਗੀਤਾ ਸ਼ਰਮਾ ਨੇ ਕਿਹਾ ਕਿ ਉਹਨਾਂ ਨੂੰ ਅਜਿਹੇ ਲਾਭਕਾਰੀ ਸਮਾਗਮ ਵਿਚ ਆ ਕੇ ਬਹੁਤ ਸਕੂਨ ਮਿਲਿਆ ਹੈ ਅਤੇ ਉਹਨਾਂ ਕਾਫੀ ਕੁਝ ਸਿੱਖਿਆ ਹੈ। ਸਨਮਾਨਿਤ ਸ਼ਖਸੀਅਤ ਸੁਰਿੰਦਰ ਕੈਲੇ ਨੇ ਕਿਹਾ ਕਿ ਉਹਨਾਂ ਲਈ ਇਹ ਸਨਮਾਨ ਬਹੁਤ ਵੱਡਾ ਹੈ ਕਿਉਂਕਿ ਇਹ ਸਨਮਾਨ ਜ਼ਿੰਮੇਵਾਰੀ ਅਤੇ ਹੋਰ ਉਸਾਰੂ ਕਾਰਜ ਕਰਨ ਲਈ ਪ੍ਰੇਰਦਾ ਹੈ। ਇਸ ਤੋਂ ਪਹਿਲਾਂ  ਕੈਲੇ ਦੀ ਮਿੰਨੀ ਕਹਾਣੀ ਕਲਾ ਬਾਰੇ ਸੁਖਦੇਵ ਸਿੰਘ ਸ਼ਾਂਤ ਦਾ ਲਿਖਿਆ ਪਰਚਾ ਛਿਣ’ ਦੇ ਆਨਰੇਰੀ ਸੰਪਾਦਕ ਦਵਿੰਦਰ ਪਟਿਆਲਵੀ ਵੱਲੋਂ ਪੜ੍ਹਿਆ ਗਿਆ। ਡਾ. ਇੰਦਰਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬੀ ਮਿੰਨੀ ਕਹਾਣੀ ਉਪਰ ਖੋਜ ਕਰਨ ਅਤੇ ਕਰਵਾਉਣ ਲਈ ਮਿੰਨੀ ਕਹਾਣੀ ਦੇ ਵਿਕਾਸ ਲਈ ਹੋਰ ਸੰਭਾਵਨਾਵਾਂ ਪੈਦੀਆਂ ਹੋਣਗੀਆਂ। ਸ੍ਰੀ ਹਰਪ੍ਰੀਤ ਸਿੰਘ ਰਾਣਾ ਨੇ ਮਿੰਨੀ ਕਹਾਣੀ ਲੇਖਕ ਮੰਚ ਦੇ ਕਾਰਜਾਂ ਬਾਰੇ ਵਿਸਤ੍ਰਿਤ ਵਿਚ ਚਾਨਣਾ ਪਾਇਆ। ਲੋਕ ਕਵੀ ਪ੍ਰੋ. ਕੁਲਵੰਤ ਸਿੰਘ ਗਰੇਵਾਲ ਨੇ ਕਿਹਾ ਕਿ ਜ਼ਹੀਨ ਸੋਚ ਵਾਲੇ ਕਲਮਕਾਰ ਹੀ ਸਮਾਜ ਨੂੰ ਸਹੀ ਰਸਤਾ ਵਿਖਾ ਸਕਦੇ ਹਨ।ਉਘੇ ਮਿੰਨੀ ਕਹਾਣੀਕਾਰ ਹਰਭਜਨ ਖੇਮਕਰਨੀ, ਰਘਬੀਰ ਮਹਿਮੀ ਅਤੇ ਜਗਦੀਸ਼ ਰਾਏ ਕੁਲਰੀਆਂ ਨੇ ਮਿੰਨੀ ਕਹਾਣੀ ਅਤੇ ਕਹਾਣੀਕਾਰਾਂ ਬਾਰੇ ਵੱਖ ਵੱਖ ਦ੍ਰਿਸ਼ਟੀਕੋਣਾਂ ਤੋਂ ਮੁੱਲਵਾਨ ਚਰਚਾ ਕੀਤੀ। ਇਸ ਦੌਰਾਨ ਜਗਰਾਉਂ (ਲੁਧਿਆਣਾ) ਤੋਂ ਪੁੱਜੀ ਕਵਿੱਤਰੀ ਜਸਪ੍ਰੀਤ ਕੌਰ ਸਿੱਧੂ ਦਾ ਨਵ ਪ੍ਰਕਾਸ਼ਿਤ ਕਾਵਿ ਸੰਗ੍ਰਹਿ ਫ਼ਕੀਰਾਂ ਦੇ ਵਾਰਿਸ’ ਵੀ ਪ੍ਰਧਾਨਗੀ ਮੰਡਲ ਵੱਲੋਂ ਲੋਕਅਰਪਿਤ ਕੀਤਾ ਗਿਆ।ਡਾ. ਹਰਜੀਤ ਸਿੰਘ ਸੱਧਰ ਨੇ ਮਿੰਨੀ ਕਹਾਣੀ ਸਮੁੱਚੀ ਚਰਚਾ ਨੂੰ ਸਮੇਟਦੇ ਹੋਏ ਮਿੰਨੀ ਕਹਾਣੀ ਦੇ ਸੰਗਠਨ ਬਾਰੇ ਚਰਚਾ ਕੀਤੀ ਜਦੋਂ ਕਿ ਪ੍ਰੋ. ਕਿਰਪਾਲ ਸਿੰਘ ਕਜ਼ਾਕ,ਡਾ. ਗੁਰਬਚਨ ਸਿੰਘ ਰਾਹੀ ਅਤੇ ਗੀਤਕਾਰ ਗਿੱਲ ਸੁਰਜੀਤ ਨੇ ਸਮੁੱਚੀ ਚਰਚਾ ਨੂੰ ਬੜੀ ਗੰਭੀਰਤਾ ਨਾਲ ਸੁਣਿਆ।
ਸਮਾਗਮ ਦੇ ਦੂਜੇ ਦੌਰ ਵਿਚ ਕੁਲਵੰਤ ਸਿੰਘ, ਸੁਖਦੇਵ ਸਿੰਘ ਚਹਿਲ, ਸਾਬਕਾ ਮੈਂਬਰ ਪਾਰਲੀਆਮੈਂਟ ਅਤਿੰਦਰਪਾਲ ਸਿੰਘ ਦੀਪਕ ਸਕੂਲ ਦੇ ਸ਼ਗਿਰਦ ਗ਼ਜ਼ਲਗੋ ਪਾਲ ਗੁਰਸਦਾਸਪੁਰੀ, ਗੀਤਕਾਰ ਪ੍ਰੀਤ ਸੰਗਰੇੜੀ, ਸਰਦੂਲ ਸਿੰਘ ਭੱਲਾ, ਰਣਜੀਤ ਕੌਰ ਸਵੀ, ਸੰਤ ਸਿੰਘ ਸੋਹਲ, ਪ੍ਰੋ. ਸੁਭਾਸ਼ ਸ਼ਰਮਾ, ਨਵਦੀਪ ਸਿੰਘ ਮੁੰਡੀ, ਜਸਵਿੰਦਰ ਸਿੰਘ ਘੱਗਾ, ਗੁਰਚਰਨ ਸਿੰਘ ਪੱਬਾਰਾਲੀ, ਸਤਪਾਲ ਭੀਖੀ, ਡਾ. ਅਰਵਿੰਦਰ ਕੌਰ ਕਾਕੜਾ, ਮੈਡਮ ਜੌਹਰੀ,  ਨਰਿੰਦਰ ਸਿੰਘ ਸੋਮਾ, ਜੋਗਾ ਸਿੰਘ ਧਨੌਲਾ,ਸੁਰਿੰਦਰ ਕੌਰ ਬਾੜਾ ਸਰਹਿੰਦ,ਮਨਜੀਤ ਡਾ. ਜੀ.ਐਸ.ਆਨੰਦ, ਪਰਵੇਸ਼ ਕੁਮਾਰ ਸਮਾਣਾ, ਦੀਦਾਰ ਖ਼ਾਨ ਧਬਲਾਨ,  ਮਨਜੀਤ ਪੱਟੀ,ਸੁਖਵਿੰਦਰ ਸਿੰਘ ਸੁੱਖਾ, ਹਰਜਿੰਦਰ ਕੌਰ ਰਾਜਪੁਰਾ, ਕ੍ਰਿਸ਼ਨ ਲਾਲ ਧੀਮਾਨ, ਸੀਟਾ ਬੈਰਾਗੀ, ਸੁਭਾਸ਼ ਮਲਿਕ, ਚਰਨ ਪੁਆਧੀ, ਕਿਰਨਦੀਪ ਸਿੰਘ ਬੰਗੇ, ਗੁਰਮੀਤ ਸਿੰਘ ਬਿਰਦੀ, ਤੋਂ ਇਲਾਵਾ ਨੇ ਵੀ ਆਪੋ ਆਪਣੀਆਂ ਲਿਖਤਾਂ ਸੁਣਾਈਆਂ।
ਇਸ ਸਮਾਗਮ ਵਿਚ ਪ੍ਰੋ. ਆਰ.ਕੇ. ਕੱਕੜ, ਡਾ. ਇੰਦਰਪਾਲ ਕੌਰ, ਮਲਕੀਤ ਸਿੰਘ ਗੁਆਰਾ, ਹਰੀ ਸਿੰਘ ਚਮਕ, ਪ੍ਰੀਤਮ ਪਰਵਾਸੀ, ਪਰਵੀਨ ਬੱਤਰਾ (ਸੰਪਾਦਕ ਪ੍ਰੈਸ ਕੀ ਜ਼ੁਬਾਨ), ਕਰਨ, ਸ਼ੀਸ਼ਪਾਲ ਸਿੰਘ ਮਾਣਕਪੁਰੀ, ਪ੍ਰਭਲੀਨ ਕੌਰ ਪਰੀ’,ਯੂ.ਐਸ.ਆਤਿਸ਼,ਜਸਵੰਤ ਸਿੰਘ ਤੂਰ, ਕੁਲਵੰਤ ਸਿੰਘ ਨਾਰੀਕੇ, ਅੰਮ੍ਰਿਤਬੀਰ ਸਿੰਘ ਗੁਲਾਟੀ, ਸੁਖਵਿੰਦਰ ਕੌਰ ਆਹੀ, ਪ੍ਰੋ. ਜੇ.ਕੇ. ਮਿਗਲਾਨੀ, ਸਜਨੀ, ਸ਼ਰਵਣ ਕੁਮਾਰ ਵਰਮਾ,ਸਾਹਿਬ ਬਿੰਦਰ ਸੁਨਾਮ, ਕਮਲਾ ਸ਼ਰਮਾ, ਗੁਰਦਰਸ਼ਨ ਸਿੰਘ ਗੁਸੀਲ, ਜੀ.ਐਸ.ਹਰਮਨ ਪਾਤੜਾਂ, ਪ੍ਰਿੰਸੀਪਲ ਦਲੀਪ ਸਿੰਘ ਨਿਰਮਾਣ, ਅਮਨਿੰਦਰ ਸਿੰਘ, ਸੁਖਦੇਵ ਕੌਰ, ਜੱਗਾ ਖ਼ਾਨ, ਜਸਵੰਤ ਸਿੰਘ ਸਿੱਧੂ,ਜਸਵੰਤ ਸਿੰਘ ਤੂਰ, ਗੋਪਾਲ ਆਦਿ ਵੀ ਹਾਜ਼ਰ ਸਨ। ਮੰਚ ਸੰਚਾਲਨ ਬਾਬੂ ਸਿੰਘ ਰੈਹਲ ਅਤੇ ਦਵਿੰਦਰ ਪਟਿਆਲਵੀ ਨੇ ਬਾਖੂਬੀ ਨਿਭਾਇਆ। ਸਮਾਗਮ ਦੇ ਅੰਤ ਵਿਚ ਉਘੇ ਪੰਜਾਬੀ ਕਵੀ ਡਾ. ਜਸਵੰਤ ਸਿੰਘ ਨੇਕੀ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ।

Install Punjabi Akhbar App

Install
×