ਸੁਰਿੰਦਰ ਸੈਣੀ (ਰੋਪੜ) ਦਾ ਕਾਵਿ ਸੰਗ੍ਰਹਿ ‘ਅੱਥਰੀ ਪੀੜ’ ਦਾ ਲੋਕ ਅਰਪਣ

IMG-20160109-WA0067ਪਟਿਆਲਾ ਜ਼ਿਲ੍ਹੇ ਦੀਆਂ ਵੱਖ ਵੱਖ ਸਾਹਿਤਕ ਸਭਾਵਾਂ ਵੱਲੋਂ ਸਾਂਝੇ ਤੌਰ ਤੇ ਪੰਜਾਬੀ ਕਵਿੱਤਰੀ ਸੁਰਿੰਦਰ ਸੈਣੀ (ਰੋਪੜ) ਦਾ ਕਾਵਿ ਸੰਗ੍ਰਹਿ ‘ਅੱਥਰੀ ਪੀੜ’ ਦਾ ਲੋਕ ਅਰਪਣ ਪ੍ਰਭਾਤ ਪਰਵਾਨਾ ਕੇਂਦਰ ਵਿਖੇ ਕੀਤਾ ਗਿਆ। ਇਸ ਸਮਾਗਮ ਦੇ ਮੁਖ ਮਹਿਮਾਨ ਸਾਹਿਤ ਅਕਾਦਮੀ ਅਵਾਰਡੀ ਡਾ. ਦਰਸ਼ਨ ਸਿੰਘ ਆਸ਼ਟ ਅਤੇ ਪ੍ਰਧਾਨਗੀ ਉਘੀ ਕਵਿੱਤਰੀ ਡਾ. ਪਾਲ ਕੌਰ ਨੇ ਕੀਤੀ। ਪ੍ਰਧਾਨਗੀ ਮੰਡਲ ਵਿਚ ਹੋਰ ਅਹਿਮ ਸ਼ਖਸੀਅਤਾਂ ਵਿਚੋਂ ਸਾਬਕਾ ਡੀ.ਪੀ.ਆਰ.ਓ. ਉਜਾਗਰ ਸਿੰਘ, ਸਰਦਾਰ ਪੰਛੀ (ਖੰਨਾ)।, ਸੁਲੱਖਣ ਸਰਹੱਦੀ, (ਗੁਰਦਾਸਪੁਰ), ਰਾਜਿੰਦਰ ਪਰਦੇਸੀ (ਜਲੰਧਰ) ਅਤੇ ਭੁਪਿੰਦਰ ਸਿੰਘ ਸੰਧੂ (ਅੰਮ੍ਰਿਤਸਰ) ਸ਼ਾਮਿਲ ਹੋਏ। ਇੰਜੀਨੀਅਰ ਜੁਗਰਾਜ ਸਿੰਘ, ਨਵਦੀਪ ਸਿੰਘ ਮੁੰਡੀ ਅਤੇ ਸੁਰਿੰਦਰ ਕੌਰ ਬਾੜਾ ਦੇ ਨਿੱਜੀ ਵਿਸ਼ੇਸ਼ ਯਤਨਾਂ ਸਦਕਾ ਬਹੁਤ ਹੀ ਕਾਮਯਾਬੀ ਨਾਲ ਸੰਪੰਨ ਹੋਏ ਇਸ ਸਾਹਿਤਕ ਸਮਾਗਮ ਵਿਚ ਪੰਜਾਬ ਅਤੇ ਹਰਿਆਣਾ ਤੋਂ ਲਗਭਗ ਇਕ ਸੌ ਲੇਖਕ ਪੁੱਜੇ। ਆਪਣੇ ਮੁਖ ਭਾਸ਼ਣ ਵਿਚ ਡਾ. ਦਰਸ਼ਨ ਸਿੰਘ ਆਸ਼ਟ ਨੇ ਕਿਹਾ ਕਿ ਪਟਿਆਲਾ ਜ਼ਿਲ੍ਹਾ ਲਿਖਾਰੀਆਂ ਨੂੰ ਇਕ ਸਾਂਝੇ ਪਲੇਟਫਾਰਮ ਤੇ ਇਕੱਠਾ ਕਰਕੇ ਆਪਣੀਆਂ ਅਦਬੀ ਸਰਗਰਮੀਆਂ ਸਦਕਾ ਮਾਂ ਬੋਲੀ ਦੇ ਵਿਹੜੇ ਨੂੰ ਹੋਰ ਮੋਕਲਾ ਕਰਨ ਵਿਚ ਯੋਗਦਾਨ ਪਾ ਰਿਹਾ ਹੈ। ਡਾ. ਪਾਲ ਕੌਰ ਦਾ ਕਹਿਣਾ ਸੀ ਕਿ ਨਾਰੀ ਕਾਵਿ ਪਹਿਲਾਂ ਨਾਲੋਂ ਆਪਣੀ ਵਧੇਰੇ ਪਛਾਣ ਬਣਾ ਚੁੱਕਾ ਹੈ। ਇਸ ਪੁਸਤਕ ਬਾਰੇ ਕਵਿੱਤਰੀ ਸਤਨਾਮ ਕੌਰ ਚੌਹਾਨ ਨੇ ਆਪਣੇ ਪੇਪਰ ਵਿਚ  ਸ੍ਰੀਮਤੀ ਸੁਰਿੰਦਰ ਸੈਣੀ ਦੀ ਕਵਿਤਾ ਨੂੰ ਨਾਰੀ ਚੇਤਨਾ ਨਾਲ ਜੋੜਦੇ ਹੋੇਏ  ਕਿਹਾ ਕਿ ਉਹ ਭਵਿੱਖ ਦੀ ਸੰਭਾਵਨਾਵਾਂ ਭਰਪੂਰ ਕਲਮਕਾਰ ਹੈ। ਡਾ. ਉਜਾਗਰ ਸਿੰਘ ਨੇ ਕਿਹਾ ਕਿ ਸੈਣੀ ਕੋਲ ਆਪਣੀ ਗੱਲ ਕਹਿਣ ਲਈ ਆਪਣਾ ਵਿਸ਼ੇਸ਼ ਮੁਹਾਵਰਾ ਅਤੇ ਸ਼ੈਲੀ ਹੈ ਜਦੋਂ ਕਿ ਸਰਦਾਰ ਪੰਛੀ, ਸੁਲੱਖਣ ਸਰਹੱਦੀ ਅਤੇ ਰਾਜਿੰਦਰ ਪਰਦੇਸੀ ਨੇ ਸੁਰਿੰਦਰ ਸੈਣੀ ਦੀ ਪੁਸਤਕ ਬਾਰੇ ਚਰਚਾ ਕਰਨ ਦੇ ਨਾਲ ਨਾਲ ਆਪਣੀਆਂ ਗਜ਼ਲਾਂ ਦੇ ਨਮੂਨੇ ਪੇਸ਼ ਕੀਤੇ। ਇਸ ਪੁਸਤਕ ਬਾਰੇ ਜ਼ਿਲ੍ਹਾ ਭਾਸ਼ਾ ਅਫ਼ਸਰ ਫਤਹਿਗੜ੍ਹ ਸਾਹਿਬ ਕਰਮਜੀਤ ਕੌਰ, ਡਾ. ਜੀ.ਐਸ.ਆਨੰਦ,ਭੁਪਿੰਦਰ ਸਿੰਘ ਸੰਧੂ, ਰਾਜਿੰਦਰ ਸਿੰਘ ਰੋਪੜ, ਸਨੇਹਇੰਦਰ ਮੀਲੂ,ਬਲਬੀਰ ਜਲਾਲਾਬਾਦੀ, ਹਰਗੁਣਪ੍ਰੀਤ ਸਿੰਘ,  ਬਲਦੇਵ ਸਿੰਘ ਜ਼ੈਲਦਾਰ, ਜਸਵਿੰਦਰ ਸਿੰਘ ਰੋਪੜ, ਅਮਨਦੀਪ ਕੌਰ, ਸੰਤ ਸਿੰਘ ਸੋਹਲ, ਧਰਮਿੰਦਰ ਸ਼ਾਹਿਦ ਅਤੇ ਦਰਸ਼ਨ ਗਿੱਲ ਨੇ ਵੀ ਮੁੱਲਵਾਨ ਟਿੱਪਣੀਆਂ ਸਾਂਝੀਆਂ ਕੀਤੀਆਂ।
ਇਸ ਦੌਰਾਨ ਪਰਮਜੀਤ ਕੌਰ ਪਰਮ (ਚੰਡੀਗੜ੍ਹ), ਰਣਜੀਤ ਕੌਰ ਸਵੀ (ਮਾਲੇਰਕੋਟਲਾ), ਗੀਤਕਾਰ ਕਾਲਾ ਪਾਇਲ ਵਾਲਾ, ਰਾਜਵਿੰਦਰ ਜਟਾਣਾ, ਗੁਰਚਰਨ ਸਿੰਘ ਪੱਬਾਰਾਲੀ, ਹਰੀਦੱਤ ਹਬੀਬ, ਡਾ. ਇੰਦਰਪਾਲ ਕੌਰ,ਦਵਿੰਦਰ ਪਟਿਆਲਵੀ, ਅਮਰਜੀਤ ਕੌਰ ਮਾਨ,ਬਲਬੀਰ ਸਿੰਘ ਦਿਲਦਾਰ, ਮੀਨੂ ਸੁਖਮਨ, ਸਰਦੂਲ ਸਿੰਘ ਭੱਲਾ, ਬਲਵਿੰਦਰ ਸਿੰਘ ਝੱਜ, ਯੂ.ਐਸ.ਆਤਿਸ਼, ਹਰਪ੍ਰੀਤ ਸਿੰਘ ਰਾਣਾ, ਕੁਲਵਿੰਦਰ ਕੌਰ ਕਿਰਨ (ਲੁਧਿਆਣਾ), ਸੀਟਾ ਵੈਰਾਗੀ, ਕੁਲਵੰਤ ਖਨੌਰੀ, ਜਸਵਿੰਦਰ ਸਿੰਘ ਖਾਰਾ, ਅਵਤਾਰਜੀਤ, ਗੁਰਨਾਮ ਸਿੰਘ ਸਖਾ, ਹਰਬੰਸ ਸਿੰਘ ਸ਼ਾਨ, ਮਾਸਟਰ ਕ੍ਰਿਪਾਲ ਸਿੰਘ ਘੁਡਾਣੀ, ਅਵਤਾਰ ਸਿੰਘ ਧਮੋਟ ਆਦਿ ਨੇ ਆਪਣੀਆਂ ਕਾਵਿ ਰਚਨਾਵਾਂ ਸੁਣਾ ਕੇ ਫਿਜ਼ਾ ਨੂੰ ਹੋਰ ਖੂਬਸੂਰਤ ਬਣਾ ਦਿੱਤਾ।ਇਸ ਦੌਰਾਨ ਅਹਿਮ ਸ਼ਖਸੀਅਤਾਂ ਸਮੇਤ ਰਚਨਾਵਾਂ ਸੁਣਾਉਣ ਵਾਲੇੀਆਂ ਵਖ ਵਖ ਸ਼ਖਸੀਅਤਾਂ ਨੂੰ , ਸ਼ਾਲ ਅਤੇ ਮੋਮੈਂਟੇ ਦੇ ਕੇ ਸਨਮਾਨਿਤ ਕੀਤਾ।
ਇਸ ਸਮਾਗਮ ਵਿਚ ਪ੍ਰਿੰਸੀਪਲ ਦਲੀਪ ਸਿੰਘ ਨਿਰਮਾਣ, ਗਗਨਦੀਪ ਕੌਰ, ਪਰਵਿੰਦਰ ਕੌਰ, ਨਰਿੰਦਰ ਕੌਰ ਰੋਪੜ, ਜਸਵਿੰਦਰ ਸਿੰਘ, ਮਨਵੀਰ ਸਿੰਘ, ਮਨਿੰਦਰਜੀਤ ਸਿੰਘ, ਸੁਖਜੀਤ ਕੌਰ, ਰਾਜੇਸ਼ ਭਾਟੀਆ, ਹਰਪੇਸ਼ ਸ਼ਰਮਾ, ਚੰਨਣ ਕੌਰ, ਹਰਦੀਪ, ਸੁਰਿੰਦਰ ਕੌਰ,ਗੁਰਚਰਨ ਕੋਮਲ, ਤਲਵਿੰਦਰ ਸਿੰਘ, ਅਵਤਾਰ ਸਿੰਘ ਅਤੇ ਮਹਿੰਦਰ ਕੌਰ ਆਦਿ ਸਾਹਿਤ ਪ੍ਰੇਮੀ ਸ਼ਾਮਿਲ ਹੋਏ।

Install Punjabi Akhbar App

Install
×