ਆਉਣ ਵਾਲੀਆਂ ਗਰਮੀਆਂ ਦੇ ਮੌਸਮ ਲਈ ਸਰਫ ਲਾਈਫ ਸੇਵਰ, ਸੇਵਾਵਾਂ ਲਈ ਤਿਆਰ ਬਰ ਤਿਆਰ

ਪੁਲਿਸ ਅਤੇ ਆਪਾਤਕਾਲੀਨ ਸੇਵਾਵਾਂ ਦੇ ਮੰਤਰੀ ਡੇਵਿਡ ਐਲਿਅਟ ਅਤੇ ਸਰਫ ਲਾਈਫ ਸੇਵਿੰਗ ਨਿਊ ਸਾਊਥ ਵੇਲਜ਼ ਦੇ ਸੀ.ਈ.ਓ. ਸਟੀਵਨ ਪਿਅਰਸ ਨੇ ਸਾਂਝੀ ਜਾਣਕਾਰੀ ਰਾਹੀਂ ਦੱਸਿਆ ਕਿ ਆਉਣ ਵਾਲੀਆਂ ਗਰਮੀਆਂ ਦੇ ਮੌਸਮ ਵਿੱਚ ਸਮੁੰਦਰ ਦੇ ਪਾਣੀਆਂ ਵਿੱਚ ਸਰਫਿੰਗ ਕਰਨ ਵਾਲਿਆਂ ਲਈ ਕਰੋਨਾ ਕਾਲ ਦੇ ਚਲਦਿਆਂ, ਵਾਧੂ ਸੇਵਾਵਾਂ ਨਾਲ ਲੈਸ, 20,000 ਤੋਂ ਵੀ ਵੱਧ ਕਰਮਚਾਰੀ ਅਤੇ ਮਾਹਿਰ ਵੱਖਰੇ ਵੱਖਰੇ ਬੀਚਾਂ ਉਪਰ ਪੂਰੀ ਤਿਆਰੀ ਨਾਲ ਤਾਇਨਾਤ ਕੀਤੇ ਜੇ ਰਹੇ ਹਨ। ਅਤੇ ਇਸ ਕੰਮ ਲਈ 20 ਨਵੀਆਂ ਈ.ਆਰ.ਬੀ. (Emergency Rescue Beacons) ਵੀ ਜਾਰੀ ਕੀਤੇ ਗਏ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਅਜਿਹੀਆਂ ਸੇਵਾਵਾਂ ਵਿੱਚ ਕਾਰਜਰਤ ਕਰਮਚਾਰੀਆਂ ਨੂੰ ਆਧੂਨਿਕ ਸੁਵਿਧਾਵਾਂ ਜਿਵੇਂ ਕਿ ਡਰੋਨ ਆਦਿ ਵੀ ਮੁਹੱਈਆ ਕਰਵਾਏ ਜਾ ਰਹੇ ਹਨ ਅਤੇ ਇਹ ਸਭ ਪ੍ਰਾਜੈਕਟ, ਰਾਜ ਸਰਕਾਰ ਦੇ 4 ਸਾਲਾਂ ਦੌਰਾਨ ਚੱਲ ਰਹੀ 16 ਮਿਲੀਅਨ ਡਾਲਰਾਂ ਦੀ ਆਰਥਿਕ ਸਹਾਇਤਾ ਵਾਲੇ ਪ੍ਰਾਜੈਕਟਾਂ ਆਦਿ ਦੇ ਤਹਿਤ ਹੀ ਚਲਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬੀਚਾਂ ਉਪਰ ਸਰਫਿੰਗ ਖੇਤਰਾਂ ਵਿੱਚ ਪੈਟਰੋਲਿੰਗ ਬੀਤੇ ਮਹੀਨੇ ਸਤੰਬਰ ਦੀ 18 ਤਾਰੀਖ ਤੋਂ ਹੀ ਸ਼ੁਰੂ ਕੀਤੀ ਜਾ ਚੁਕੀ ਹੈ ਪਰੰਤੂ ਲਾਕਡਾਊਨ ਖੁੱਲ੍ਹਣ ਅਤੇ ਪਾਬੰਧੀਆਂ ਵਿੱਚ ਰਿਆਇਤਾਂ ਕਾਰਨ ਹੁਣ ਭੀੜ ਦੀ ਤਾਦਾਦ ਵਧਣੀ ਜਾਇਜ਼ ਹੀ ਹੈ ਅਤੇ ਕਿਸੇ ਤਰ੍ਹਾਂ ਦੀਆਂ ਵੀ ਆਪਾਤਕਾਲੀਨ ਸਥਿਤੀਆਂ ਵਿੱਚ ਜ਼ਿੰਦਗੀਆਂ ਨੂੰ ਬਚਾਉਣ ਵਾਲੇ ਕਰਮਚਾਰੀ ਆਪਣੀ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੇ ਹਨ।
ਜ਼ਿਆਦਾ ਜਾਣਕਾਰੀ ਆਦਿ ਲਈ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×