ਸੁਪਰੀਮ ਸਿੱਖ ਸੁਸਾਇਟੀ ਵੱਲੋਂ ਅੰਤਰਰਾਸ਼ਟਰੀ ਕਬੱਡੀ ਖਿਡਾਰੀਆਂ ਦੇ ਪਰਿਵਾਰਾਂ ਨੂੰ ਆਰਥਿਕ ਮਦਦ ਭੇਟ

ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਦੇ ਸੱਦੇ ਉਤੇ ਇਥੇ ਕਬੱਡੀ ਖੇਡ ਚੁੱਕੇ  ਅੰਤਰਰਾਸ਼ਟਰੀ ਖਿਡਾਰੀ ਤਾਊ ਮਾਂਗੇਵਾਲੀਆਂ ਦੀ ਕੁਝ ਸਮਾਂ ਪਹਿਲਾਂ ਇਕ ਦੁਰਘਟਨਾ ਦੇ ਵਿਚ ਮੌਤ ਹੋ ਗਈ ਸੀ, ਉਸਦੇ ਪਰਿਵਾਰ ਦੀ ਆਰਥਿਕ ਸਹਾਇਤਾ ਲਈ ਸੁਪਰੀਮ ਸਿੱਖ ਸੁਸਾਇਟੀ ਦੀ ਤਰਫ ਤੋਂ ਸ. ਦਲਜੀਤ ਸਿੰਘ ਅਤੇ ਸ. ਦੀਦਾਰ ਸਿੰਘ ਢਿੱਲੋਂ ਨੇ ਉਸਦੇ ਪਿਤਾ ਨੂੰ 50000 ਰੁਪਏ ਦੀ ਰਾਸ਼ੀ ਭੇਟ ਕੀਤੀ।
ਇਸੀ ਤਰ੍ਹਾਂ ਕਾਂਤੀ ਲਖਣ ਕੇ ਪੱਡਾ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜਿਸਦੀ ਵੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ ਦੀ ਮਾਤਾ ਨੂੰ 25000 ਰੁਪਏ ਦੀ ਰਾਸ਼ੀ ਭੇਟ ਕੀਤੀ ਗਈ। ਇਹ ਰਕਮ ਪਿੰਡ ਦੇ ਵਿਚ ਹੋਏ ਖੇਡ ਟੂਰਨਾਮੈਂਟ ਦੌਰਾਨ ਭੇਟ ਕੀਤੀ ਗਈ।