ਸੋਮਨਾਥ ਭਾਰਤੀ ਨੂੰ ਸੁਪਰੀਮ ਕੋਰਟ ਵੱਲੋਂ ਝਟਕਾ, ਜ਼ਮਾਨਤ ਅਰਜ਼ੀ ਖ਼ਾਰਜ

somnathbhartiਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਦਿੱਲੀ ਦੇ ਸਾਬਕਾ ਕਾਨੂੰਨ ਮੰਤਰੀ ਸੋਮਨਾਥ ਭਾਰਤੀ ਨੂੰ ਸੁਪਰੀਮ ਕੋਰਟ ਵੱਲੋਂ ਝਟਕਾ ਲਗਾ ਹੈ । ਸੁਪਰੀਮ ਕੋਰਟ ਨੇ ਸੋਮਨਾਥ ਦੀ ਜ਼ਮਾਨਤ ਦੀ ਅਰਜ਼ੀ ਖ਼ਾਰਜ ਕਰਦੇ ਹੋਏ ਉਨ੍ਹਾਂ ਨੂੰ ਹੇਠਲੇ ਕੋਰਟ ‘ਚ ਜਾਣ ਨੂੰ ਕਿਹਾ ਹੈ । ਦੂਜੇ ਪਾਸੇ ਸੋਮਨਾਥ ਦੀ ਪਤਨੀ ਲਿਪੀਕਾ ਨੇ ਸੁਪਰੀਮ ਕੋਰਟ ‘ਚ ਕਿਹਾ ਹੈ ਕਿ ਉਹ ਇਸ ਮਾਮਲੇ ਵਿਚ ਸਮਝੌਤਾ ਨਹੀਂ ਕਰਨਾ ਚਾਹੁੰਦੀ ਅਤੇ ਉਹ ਆਪਣਾ ਕੇਸ ਅੱਗੇ ਵੀ ਲੜੇਗੀ । ਸੋਮਨਾਥ ਭਾਰਤੀ ਦੀ ਪਤਨੀ ਲਿਪੀਕਾ ਨੇ ਉਨ੍ਹਾਂ ‘ਤੇ ਹੱਤਿਆ ਦੀ ਕੋਸ਼ਿਸ਼ , ਦਹੇਜ ਲਈ ਤੰਗ ਕਰਨਾ ਸਮੇਤ ਕਈ ਇਲਜ਼ਾਮ ਲਗਾਏ ਹਨ । ਇਸ ਦੇ ਬਾਅਦ ਸੋਮਨਾਥ ਭਾਰਤੀ ‘ਤੇ ਕਈ ਧਾਰਾਵਾਂ ‘ਚ ਕੇਸ ਦਰਜ ਕੀਤਾ ਗਿਆ ਹੈ । ਇਸਤੋਂ ਪਹਿਲਾਂ ਐਤਵਾਰ ਨੂੰ ਸੁਣਵਾਈ ਦੇ ਦੌਰਾਨ ਕੋਰਟ ਨੇ ਸੋਮਨਾਥ ਭਾਰਤੀ ਨੂੰ ਇੱਕ ਦਿਨ ਦੀ ਕਾਨੂੰਨੀ ਹਿਰਾਸਤ ‘ਚ ਭੇਜ ਦਿੱਤਾ । ਨਾਲ ਹੀ ਅਦਾਲਤ ਨੇ ਭਾਰਤੀ ਦੀ ਉਸ ਅਰਜ਼ੀ ਨੂੰ ਠੁਕਰਾ ਦਿੱਤਾ ਜਿਸ ਵਿਚ ਉਨ੍ਹਾਂ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਵਿਚ ਪੇਸ਼ ਹੋਣ ਦੀ ਇਜਾਜ਼ਤ ਹੇਠਲੀ ਅਦਾਲਤ ਵੱਲੋਂ ਮੰਗੀ ਸੀ ।

Welcome to Punjabi Akhbar

Install Punjabi Akhbar
×
Enable Notifications    OK No thanks