ਅੱਜ ਸੁਪਰੀਮ ਕੋਰਟ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਇਜਾਜ਼ਤ ਦਿੱਤੀ ਕਿ ਡੇਰਾ ਮੁਖੀ ਪੰਚਕੂਲਾ ਸੀ.ਬੀ.ਆਈ. ਕੋਰਟ ‘ਚ 1999 ਦੇ ਜਬਰ ਜਨਾਹ ਮਾਮਲੇ ‘ਚ ਕੁਝ ਹੋਰ ਗਵਾਹ ਪੇਸ਼ ਕਰ ਸਕਦਾ ਹੈ। 16 ਸਾਲਾਂ ਪੁਰਾਣਾ ਇਹ ਮਾਮਲਾ ਹਰਿਆਣਾ ਦੀਆਂ ਦੋ ਲੜਕੀਆਂ ਦੀ ਸ਼ਿਕਾਇਤ ‘ਤੇ ਡੇਰਾ ਮੁਖੀ ਖਿਲਾਫ ਦਾਇਰ ਹੋਇਆ ਸੀ। ਇਹ ਲੜਕੀਆਂ ਰਾਮ ਰਹੀਮ ਦੇ ਪੰਚਕੂਲਾ ਸਥਿਤ ਆਸ਼ਰਮ ‘ਚ ਰਹਿੰਦੀਆਂ ਸਨ। ਲੜਕੀਆਂ ਨੇ ਦਾਅਵਾ ਕੀਤਾ ਹੈ ਕਿ ਡੇਰਾ ਮੁਖੀ ਨੇ 1999 ‘ਚ ਕਥਿਤ ਤੌਰ ‘ਤੇ ਉਨ੍ਹਾਂ ਨਾਲ ਜਬਰ ਜਨਾਹ ਕੀਤਾ ਸੀ। ਇਹ ਮਾਮਲਾ ਪੰਚਕੂਲਾ ਦੀ ਸੀ.ਬੀ.ਆਈ. ਕੋਰਟ ‘ਚ ਲੰਬਿਤ ਹੈ।