ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਦੀ ਇਕ ਹੋਰ ਪਹਿਲ ਕਦਮੀ

NZ PIC 28 Nov-1

ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਜਿੱਥੇ ਇਥੇ ਦੇ ਤਿੰਨ ਗੁਰਅਸਥਾਨਾਂ ਦਾ ਪ੍ਰਬੰਧਨ ਕਰਦਿਆਂ ਬਹੁਤ ਸਾਰੇ ਧਾਰਮਿਕ ਸਮਾਗਮ ਤੇ ਸਮਾਜਿਕ ਸਮਾਗਮ ਨਿਊਜ਼ੀਲੈਂਡ ਵਸਦੇ ਭਾਰਤੀ ਭਾਈਚਾਰੇ ਦੇ ਸਨਮੁੱਖ ਪੇਸ਼ ਕਰਦੀ ਹੈ, Àਥੇ ਸੁਸਾਇਟੀ ਵੱਲੋਂ ਆਪਣੇ ਗੌਰਵਮਈ ਵਿਰਸੇ ਅਤੇ ਖੇਡਾਂ ਦੇ ਵਿਕਾਸ ਵਿਚ ਵੀ ਬਰਾਬਰ ਦੀ ਸ਼ਮੂਲੀਅਤ ਕੀਤੀ ਜਾਂਦੀ ਹੈ। ਨਿਊਜ਼ੀਲੈਂਡ ਦੇ ਵਿਚ ਸਭ ਤੋਂ ਵਿਸ਼ਾਲ ਖੇਤਰ ਵਿਚ ਫੈਲੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਦੇ ਖੇਡ ਮੈਦਾਨ ਵਿਚ ਹਰ ਸਾਲ ਬਹੁਤ ਸਾਰੇ ਸਥਾਨਿਕ ਅਤੇ ਅੰਤਰਰਾਸ਼ਟਰੀ ਖੇਡ ਟੂਰਨਾਮੈਂਟ ਹੁੰਦੇ ਰਹਿੰਦੇ ਹਨ। ਹੁਣ ਸੁਸਾਇਟੀ ਨੇ ਇਕ ਕਦਮ ਹੋਰ ਅੱਗੇ ਪੁੱਟਦਿਆਂ ਅਗਲੇ ਸਾਲ 7-8 ਮਾਰਚ 2015 ਨੂੰ ਗੁਰਦੁਆਰਾ ਸਾਹਿਬ ਦੀ ਆਉਣ ਵਾਲੀ 10ਵੀਂ ਸਾਲਗਿਰਾ ਉਤੇ ਪਹਿਲਾ ‘ਨਿਊਜ਼ੀਲੈਂਡ ਵਿਸ਼ਵ ਕਬੱਡੀ ਕੱਪ’ ਕਰਵਾਉਣ ਦਾ ਫੈਸਲਾ ਕੀਤਾ ਹੈ। ਸੁਸਾਇਟੀ ਵੱਲੋਂ ਕਰਵਾਇਆ ਜਾਣ ਵਾਲਾ ਇਹ 24ਵਾਂ ਖੇਡ ਮੇਲਾ ‘ਨਿਊਜ਼ੀਲੈਂਡ ਵਿਸ਼ਵ ਕਬੱਡੀ ਕੱਪ’ ਦੇ ਰੂਪ ਵਿਚ ਕੁੱਲ ਦੁਨੀਆ ‘ਚ ਜਾਣਿਆ ਜਾਵੇਗਾ। ਇਸ ਦੌਰਾਨ ਜਿੱਥੇ ਲਗਾਤਾਰ ਹਫਤਾ ਭਰ ਧਾਰਮਿਕ ਸਮਾਗਮ ਚੱਲਣਗੇ ਉਥੇ ਆਖਰੀ ਦੋ ਦਿਨ ਖੇਡਾਂ ਨੂੰ ਸਮਰਪਿਤ ਕੀਤੇ ਜਾਣਗੇ।
‘ਨਿਊਜ਼ੀਲੈਂਡ ਵਿਸ਼ਵ ਕਬੱਡੀ ਕੱਪ’ ਦੇ ਲਈ ਖੇਡ ਮੈਦਾਨ ਨੂੰ 2000 ਸੀਟਾਂ ਦੇ ਆਰਜ਼ੀ ਪ੍ਰਬੰਧ ਨਾਲ ਸਟੇਡੀਅਮ ਦਾ ਰੂਪ ਦਿੱਤਾ ਜਾਵੇਗਾ। ਪੂਰੇ ਖੇਡ ਮੈਦਾਨ ਨੂੰ ਚਾਰਿਆਂ ਪਾਸਿਆਂ ਤੋਂ ਸੁਰੱਖਿਅਤ ਕਰਨ ਦੇ ਲਈ ਉੱਚੀ ਵਾੜ ਲਗਾਈ ਜਾਵੇਗੀ। ਬੀਬੀਆਂ ਦੇ ਬੈਠਣ ਦਾ ਉਚਿਤ ਪ੍ਰਬੰਧ ਕੀਤਾ ਜਾਵੇਗਾ। ਨਿਊਜ਼ੀਲੈਂਡ ਵਿਸ਼ਵ ਕਬੱਡੀ ਕੱਪ ਦੇ ਵਿਚ ਭਾਗ ਲੈਣ ਲਈ ਇੰਡੀਆ, ਪਾਕਿਸਤਾਨ, ਅਮਰੀਕਾ, ਕੈਨੇਡਾ, ਇੰਗਲੈਂਡ ਅਤੇ ਆਸਟਰੇਲੀਆ ਤੋਂ ਪੁਰਸ਼ਾਂ ਦੀਆਂ ਕਬੱਡੀ ਟੀਮਾਂ ਪਹੁੰਚਣਗੀਆਂ। ਨਿਊਜ਼ੀਲੈਂਡ ਦੀ ਟੀਮ ਤਾਂ ਹੀ ਦਾਖਲ ਕੀਤੀ ਜਾਵੇਗੀ ਜਦੋਂ ਤੱਕ ਇਥੇ ਦੇ ਕਬੱਡੀ ਖੇਡ ਕਲੱਬਾਂ ਦਾ ਪੂਰਨ ਰੂਪ ਵਿਚ ਏਕਾ ਨਹੀਂ ਹੋ ਜਾਂਦਾ, ਇਸ ਵੇਲੇ ਕਬੱਡੀ ਖਿਡਾਰੀ ਦੋ ਵੱਖ-ਵੱਖ ਸਮੂਹਾਂ ਵਿਚ ਵਟੇ ਹੋਏ ਹਨ। ਇਸ ਵਿਸ਼ਵ ਕਬੱਡੀ ਕੱਪ ਦੀ ਸਫਲਤਾ ਦੇ ਲਈ ਮਨਿਸਟਰੀ ਆਫ ਸ਼ੋਸ਼ਲ ਡਿਵੈਲਪਮੈਂਟ, ਨਿਊਜ਼ੀਲੈਂਡ ਪੁਲਿਸ, ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟੌਰੰਗਾ ਸਿੱਖ ਸੁਸਾਇਟੀ, ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਐਵਨਡੇਲ ਸਿੱਖ ਸੁਸਾਇਟੀ, ਗੁਰਦੁਆਰਾ ਸਾਹਿਬ ਪਾਲਮਰਸਟਨ ਨਾਰਥ ਸਿੱਖ ਸੁਸਾਇਟੀ, ਗਗੁਰਦੁਆਰਾ ਸਾਹਿਬ ਕ੍ਰਾਈਸਟਚਰਚ ਸਿੱਖ ਸੁਸਾਇਟੀ, ਨਿਊਜ਼ੀਲੈਂਡ ਸਿੱਖ ਵੋਮੈਨ ਐਸੋਸੀਏਸ਼ਨ, ਵੋਮੈਨ ਕੇਅਰ ਟ੍ਰਸਟ, ਪੰਜਾਬੀ ਮੀਡੀਆ ਅਤੇ ਸਥਾਨਿਕ ਨਗਰ ਕੌਂਸਿਲ ਦਾ ਭਰਪੂਰ ਯੋਗਦਾਨ ਰਹੇਗਾ। ਸੁਸਾਇਟੀ ਵੱਲੋਂ ‘ਨਿਊਜ਼ੀਲੈਂਡ ਵਿਸ਼ਵ ਕਬੱਡੀ ਕੱਪ’ ਦੇ ਸਮੁੱਚੇ ਪ੍ਰਬੰਧ ਦੇ ਲਈ ਸ. ਦਲਜੀਤ ਸਿੰਘ, ਰਜਿੰਦਰ ਸਿੰਘ, ਮਨਜਿੰਦਰ ਸਿੰਘ ਬਾਸੀ, ਵਰਿੰਦਰ ਸਿੰਘ ਬਰੇਲੀ, ਸੰਤੋਖ ਸਿੰਘ ਵਿਰਕ, ਹਰਮੇਸ਼ ਸਿੰਘ ਕਾਕਾ, ਪੰਮੀ ਬੋਲੀਨਾ ਅਤੇ ਮੰਗਾ ਭੰਡਾਲ ਨੂੰ ਹਾਲ ਦੀ ਘੜੀ ਨਿਯੁਕਤ ਕੀਤਾ ਗਿਆ ਜਦ ਕਿ 50 ਦੇ ਕਰੀਬ ਹੋਰ ਵਾਲੰਟੀਅਰ ਮੈਂਬਰ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾਉਣ ਦੇ ਲਈ ਅੱਗੇ ਆਉਣੇ। ਸਥਾਨਕ ਸਪਾਂਸਰਜ਼ ਦੀ ਵੀ ਇਸ ਖੇਡ ਮੇਲੇ ਵਿਚ ਖਾਸੀ ਸ਼ਮੂਲੀਅਤ ਰਹੇਗੀ ਜਿਨ੍ਹਾਂ ਦਾ ਵੇਰਵਾ ਬਾਅਦ ਵਿਚ ਦਿੱਤਾ ਜਾਵੇਗਾ। ਵਿਸ਼ਵ ਜੇਤੂ ਟੀਮ ਨੂੰ ਸੁਨਹਿਰੀ ਕੱਪ ਅਤੇ ਨਕਦ ਇਨਾਮ ਦਿੱਤੇ ਜਾਣਗੇ ਜਿਨ੍ਹਾਂ ਦਾ ਵੇਰਵਾ ਆਉਣ ਵਾਲੇ ਸਮੇਂ ਪ੍ਰਕਾਸ਼ਿਤ ਕੀਤਾ ਜਾਵੇਗਾ।
ਫੁੱਟਬਾਲ, ਵਾਲੀਵਾਲ ਟੂਰਨਾਮੈਂਟ 14-15 ਮਾਰਚ ਨੂੰ:  ਗੁਰਦੁਆਰਾ ਸਾਹਿਬ ਦੀ 10ਵੀਂ ਸਾਲਗਿਰਾ ਦੀ ਸਮਾਪਤੀ ਉਪਰੰਤ 14-15 ਮਾਰਚ ਨੂੰ ਫੁੱਟਬਾਲ ਅਤੇ ਵਾਲੀਵਾਲ ਦੇ ਟੂਰਨਾਮੈਂਟ ਵੀ ਕਰਵਾਏ ਜਾਣਗੇ ਤਾਂ ਕਿ ਕਬੱਡੀ ਦੇ ਨਾਲ-ਨਾਲ ਦੂਜੀਆਂ ਖੇਡਾਂ ਨੂੰ ਵੀ ਬਰਾਬਰਤਾ ਦਿੱਤੀ ਜਾ ਸਕੇ।

Install Punjabi Akhbar App

Install
×