ਸੁਪਰੀਮ ਕੋਰਟ ਤੋਂ ਸਲਮਾਨ ਖ਼ਾਨ ਨੂੰ ਲੱਗਿਆ ਝਟਕਾ

khan-salman

ਕਾਲਾ ਹਿਰਨ ਸ਼ਿਕਾਰ ਮਾਮਲੇ ‘ਚ ਅਦਾਕਾਰ ਸਲਮਾਨ ਖ਼ਾਨ ਦੇ ਦੋਸ਼ ਮੁਅੱਤਲ ਰੱਖਣ ਲਈ ਰਾਜਸਥਾਨ ਹਾਈ ਕੋਰਟ ਦੇ ਆਦੇਸ਼ ਨੂੰ ਸੁਪਰੀਮ ਕੋਰਟ ਨੇ ਅੱਜ ਖ਼ਾਰਜ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਹਾਈ ਕੋਰਟ ਨੂੰ ਕਿਹਾ ਕਿ ਉਹ ਦੋਸ਼ਾਂ ‘ਤੇ ਰੋਕ ਲਗਾਉਣ ਦੇ ਮੁੱਦੇ ‘ਤੇ ਸਲਮਾਨ ਦੀ ਪਟੀਸ਼ਨ ‘ਤੇ ਨਵੇਂ ਸਿਰੇ ਤੋਂ ਵਿਚਾਰ ਕਰੇ।