ਸੁਪਰੀਮ ਕੋਰਟ ਨੇ ਇਟਲੀ ਦੇ ਜਲ ਸੈਨਿਕ ਨੂੰ ਲੈ ਕੇ ਅਹਿਮ ਫ਼ੈਸਲਾ ਸੁਣਾਇਆ ਹੈ। ਜਿਸ ਦੇ ਤਹਿਤ ਕੋਰਟ ਨੇ ਇਤਾਲਵੀ ਮਰੀਨ ਸਾਲਵਾਟੋਰ ਗਿਰੋਨੇ ਦੀ ਜ਼ਮਾਨਤ ਸ਼ਰਤ ‘ਚ ਢਿੱਲ ਦਿੱਤੀ ਹੈ। ਅੰਤਰਰਾਸ਼ਟਰੀ ਅਰਬੀਟਰੇਸ਼ਨ ਟ੍ਰਿਬਿਊਨਲ ਵੱਲੋਂ ਅਧਿਕਾਰ ਖੇਤਰ ਦੇ ਮੁੱਦੇ ‘ਤੇ ਫ਼ੈਸਲਾ ਦਿੱਤੇ ਜਾਣ ਤੱਕ ਉਸ ਨੂੰ ਇਟਲੀ ਜਾਣ ਦੀ ਆਗਿਆ ਦਿੱਤੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਇਤਾਲਵੀ ਰਾਜਦੂਤ ਨੂੰ ਇਸ ਸਬੰਧੀ ਨਵਾਂ ਹਲਫ਼ਨਾਮਾ ਦੇਣਾ ਹੋਵੇਗਾ ਕਿ ਜੇ ਅੰਤਰਰਾਸ਼ਟਰੀ ਅਰਬੀਟਰੇਸ਼ਨ ਟ੍ਰਿਬਿਊਨਲ ਭਾਰਤ ਦੇ ਪੱਖ ‘ਚ ਫ਼ੈਸਲਾ ਦਿੰਦਾ ਹੈ ਤਾਂ ਗਿਰੋਨੇ ਭਾਰਤ ਵਾਪਸ ਪਰਤੇਗਾ। ਇਸ ਫ਼ੈਸਲੇ ‘ਤੇ ਕੇਂਦਰ ਸਰਕਾਰ ਨੇ ਕੋਈ ਇਤਰਾਜ਼ ਨਹੀਂ ਉਠਾਇਆ ਹੈ।