ਮੀਡੀਆ ਖਿਲਾਫ ਦਿੱਲੀ ਸਰਕਾਰ ਦੇ ਸਰਕੁਲਰ ‘ਤੇ ਸੁਪਰੀਮ ਕੋਰਟ ਦੀ ਰੋਕ

kejriwalਦਿੱਲੀ ‘ਚ ਆਮ ਆਦਮੀ ਪਾਰਟੀ ਸਰਕਾਰ ਵਲੋਂ ਮੀਡੀਆ ਖਿਲਾਫ ਲਿਆਂਦੇ ਗਏ ਸਰਕੁਲਰ ‘ਤੇ ਸੁਪਰੀਮ ਕੋਰਟ ਨੇ ਰੋਕ ਲਗਾ ਦਿੱਤੀ ਹੈ। ਸੁਪਰੀਮ ਕੋਰਟ ਨੇ ਮੀਡੀਆ ਘਰਾਨਿਆਂ ਖਿਲਾਫ ਮਾਣਹਾਨੀ ਸਬੰਧੀ ਕਾਰਵਾਈ ਸ਼ੁਰੂ ਕਰਨ ਦੇ ਦਿੱਲੀ ਸਰਕਾਰ ਦੇ 6 ਮਈ ਦੇ ਸਰਕੁਲਰ ‘ਤੇ ਰੋਕ ਲਗਾਈ। ਸੁਪਰੀਮ ਕੋਰਟ ਨੇ ਅੱਜ ਇਕ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਇਸ ਸਰਕੁਲਰ ‘ਤੇ ਫ਼ਿਲਹਾਲ ਰੋਕ ਲਗਾ ਦਿੱਤੀ। ਗੌਰਤਲਬ ਹੈ ਕਿ ਕੇਜਰੀਵਾਲ ਸਰਕਾਰ ਦੁਆਰਾ 6 ਮਈ ਨੂੰ ਮੀਡੀਆ ਖਿਲਾਫ ਇਕ ਸਰਕੁਲਰ ਜਾਰੀ ਕੀਤਾ ਗਿਆ ਸੀ। ਇਸ ‘ਚ ਕਿਹਾ ਗਿਆ ਸੀ ਕਿ ਜੇ ਕੇਜਰੀਵਾਲ ਸਰਕਾਰ ਦੇ ਅਕਸ ਖ਼ਰਾਬ ਕਰਨ ਲਈ ਮੀਡੀਆ ਖ਼ਬਰਾਂ ਦਿਖਾਉਂਦਾ ਹੈ ਤਾਂ ਸਬੰਧਤ ਅਧਿਕਾਰੀ ਇਸ ਦੀ ਸ਼ਿਕਾਇਤ ਮੁੱਖ ਸਕੱਤਰੇਤ ਨੂੰ ਕਰ ਸਕਦੇ ਹਨ। ਇਸ ਤੋਂ ਬਾਅਦ ਮੀਡੀਆ ਸੰਸਥਾ ਖਿਲਾਫ ਕਾਨੂੰਨੀ ਕਾਰਵਾਈ ਦਾ ਵਿਕਲਪ ਮੌਜੂਦ ਰਹੇਗਾ।

Install Punjabi Akhbar App

Install
×