ਭੁੱਖ ਹੜਤਾਲ ‘ਤੇ ਬੈਠੇ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਹਮਾਇਤ

NZ PIC 20 Nov-2
ਭਾਰਤ ਦੀਆਂ ਵੱਖ-ਵੱਖ ਜ਼ੇਲ੍ਹਾਂ ਵਿਚ ਸਜ਼ਾ ਦਾ ਸਮਾਂ ਪੂਰਾ ਹੋਣ ਦੇ ਬਾਵਜੂਦ ਪੱਕੀ ਰਿਹਾਈ ਨਾ ਹੋਣ ਕਾਰਨ ਕੈਦੀਆਂ ਦੀ ਜ਼ਿੰਦਗੀ ਜੀਅ ਰਹੇ ਸਿੱਖਾਂ ਦੀ ਰਿਹਾਈ ਲਈ ਭਾਈ ਗੁਰਬਖਸ਼ ਸਿੰਘ ਖਾਲਸਾ ਦੂਜੀ ਵਾਰ ਭੁੱਖ ਹੜਤਾਲ ‘ਤੇ ਪਿਛਲੇ ਇਕ ਹਫਤੇ ਤੋਂ ਬੈਠੇ ਹਨ। ਨਿਊਜ਼ੀਲੈਂਡ ਤੋਂ ਭਾਈ ਸਰਵਨ ਸਿੰਘ ਅਗਵਾਨ ਹੋਰਾਂ ਇਸ ਸਿੱਖ ਸੰਘਰਸ਼ ਦੀ ਹਮਾਇਤਾ ਕਰਦਿਆਂ ਕਿਹਾ ਕਿ ਵੱਖ-ਵੱਖ ਸਿੱਖ ਜਥੇਬੰਦੀਆਂ ਇਨ੍ਹਾਂ ਕੈਦ ਕਰ ਰੱਖੇ ਸਿੱਖਾਂ ਦੀ ਰਿਹਾਈ ਨੂੰ ਕੌਮੀ ਮੁੱਦਾ ਮੰਨਦੇ ਹੋਏ ਏਕਤਾ ਦਾ ਪ੍ਰਦਰਸ਼ਨ ਕਰਨ ਅਤੇ ਭਾਈ ਸਾਹਿਬ ਦਾ ਸਾਥ ਦੇ ਕੇ ਰਿਹਾਈ ਦਾ ਜ਼ੋਰ ਕੇਂਦਰ ਸਰਕਾਰ ਤੱਕ ਪਹੁੰਚਾਉਣ। ਬੀਤੇ ਦਿਨੀਂ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਸਿਹਤ ਵੀ ਖਰਾਬ ਹੋ ਗਈ ਸੀ ਅਤੇ ਉਨ੍ਹਾਂ ਨੂੰ ਮੁੱਢਲਾ ਇਲਾਜ ਵੀ ਦਿੱਤਾ ਗਿਆ ਹੈ। ਇਹ ਪਿਛਲੇ ਇਕ ਹਫਤੇ ਤੋਂ ਗੁਰਦੁਆਰਾ ਲਖਨੌਰ ਸਾਹਿਬ ਪਾਤਸ਼ਾਹੀ 10ਵੀਂ ਵਿਖੇ ਭੁੱਖ ਹੜਤਾਲ ‘ਤੇ ਹਨ।  ਅੱਜ ਸੰਗਤ ਵੱਲੋਂ ਅੰਬਾਲਾ ਵਿਖੇ ਪ੍ਰਧਾਨ ਮੰਤਰੀ ਦੇ ਨਾਂਅ ਇਕ ਮੰਗ ਪੱਤਰ ਵੀ ਦਿੱਤਾ ਗਿਆ ਹੈ।

Install Punjabi Akhbar App

Install
×