ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਰਾਜ ਵਿਚਲੇ ਕਲ਼ਾਕਾਰਾਂ ਨੂੰ ਫੌਰੀ ਤੌਰ ਤੇ ਮਾਲੀ ਮਦਦ ਦਾ ਐਲਾਨ

ਸਬੰਧਤ ਵਿਭਾਗਾਂ ਦੇ ਮੰਤਰੀ ਡਾਨ ਹਾਰਵਿਨ ਨੇ ਆਪਣੇ ਇੱਕ ਐਲਾਨਨਾਮੇ ਰਾਹੀਂ ਦੱਸਿਆ ਕਿ ਰਾਜ ਵਿਚਲੇ ਅਜਿਹੇ ਕਲ਼ਾਕਾਰ ਅਤੇ ਹੋਰ ਲੋਕ ਜੋ ਕਿ ਕਲ਼ਾ ਦੇ ਖੇਤਰ ਵਿੱਚ ਕੰਮ-ਕਾਜ ਕਰਦੇ ਹਨ, ਅਤੇ ਕੋਵਿਡ-19 ਕਾਰਨ ਪ੍ਰਭਾਵਿਤ ਹੋਏ ਹਨ, ਲਈ 300,000 ਡਾਲਰ ਤੱਕ ਦੀ ਮਾਲੀ ਸਹਾਇਤਾ ਰਾਸ਼ੀ ‘ਕ੍ਰਿਏਟ ਨਿਊ ਸਾਊਥ ਵੇਲਜ਼’ ਪ੍ਰਾਜੈਕਟ ਤਹਿਤ ਦਿੱਤੀ ਜਾਵੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਇਸਦੇ ਤਹਿਤ ਨਿਜੀ ਤੌਰ ਤੇ ਅਰਜ਼ੀ ਧਾਰਕਾਂ ਨੂੰ 5,000 ਡਾਲਰ ਅਤੇ ਛੋਟੀਆਂ ਅਤੇ ਮਧਿਅਮ ਸੰਸਥਾਵਾਂ ਨੂੰ 10,000 ਡਾਲਰ ਤੱਕ ਦੀ ਰਾਸ਼ੀ ਸਹਾਇਤਾ ਵੱਜੋਂ ਦਿੱਤੀ ਜਾਵੇਗੀ।
ਅਰਜ਼ੀਆਂ ਦੇਣ ਵਾਸਤੇ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।
ਉਕਤ ਪ੍ਰਾਜੈਕਟ ਦਾ ਪਹਿਲਾ ਦੌਰ ਹਾਲ ਵਿੱਚ ਹੀ ਖ਼ਤਮ ਹੋਇਆ ਹੈ ਜਿਸ ਤਹਿਤ ਕਿ ਬੀਤੇ ਸਾਲ ਨਾਲੋਂ ਇਸ ਵਾਰੀ 36% ਅਰਜ਼ੀਆਂ ਵਿੱਚ ਇਜ਼ਾਫ਼ਾ ਹੋਇਆ ਹੈ ਅਤੇ ਹੁਣ ਇਸ ਦਾ ਦੂਸਰਾ ਪੜਾਅ 6 ਦਿਸੰਬਰ 2021 ਨੂੰ ਸ਼ੁਰੂ ਹੋਵੇਗਾ।
ਜ਼ਿਕਰਯੋਗ ਹੈ ਕਿ ਰਾਜ ਸਰਕਾਰ ਨੇ ਸਾਲ 2021/22 ਦੇ ਬਜਟ ਦੌਰਾਨ ਕਲ਼ਾ ਅਤੇ ਸਭਿਆਚਾਰਕ ਗਤੀਵਿਧੀਆਂ ਆਦਿ ਲਈ 6 ਮਿਲੀਅਨ ਡਾਲਰਾਂ ਦਾ ਵਾਧੂ ਫੰਡ ਐਲਾਨਿਆ ਹੋਇਆ ਹੈ।

Welcome to Punjabi Akhbar

Install Punjabi Akhbar
×
Enable Notifications    OK No thanks