ਕੈਨੇਡਾ ਆ ਕੇ ਵੀ ਵਹਿਮਾਂ ਭਰਮਾਂ ਚੋਂ ਨਹੀਂ ਨਿਕਲੇ ਭਾਰਤੀ ਮੂਲ ਦੇ ਲੋਕ

ਨਿਊਯਾਰਕ/ਅਲਬਰਟਾ – ਬੀਤੇਂ ਦਿਨ ਕੈਨੇਡਾ ਤੋ ਇਕ ਖ਼ਬਰ ਸਾਹਮਣੇ ਆ ਰਹੀ ਹੈ। ਅਤੇ ਕੈਨੇਡਾ ਦੇ ਸੂਬੇ ਅਲਬਰਟਾ ਦੇ ਸ਼ਹਿਰ ਏਅਰਡਰੀ ਦੇ ਕੁੱਝ ਚੌਰਾਹਿਆਂ ‘ਤੇ ਕੱਚੇ ਮੀਟ ਦੇ ਨਾਲ ਚੌਲ਼ ਮਿਲਣ ਤੋਂ ਬਾਅਦ ਪੁਲਿਸ ਨੇ ਜਨਤਕ ਚੇਤਾਵਨੀ ਜਾਰੀ ਕੀਤੀ ਹੈ , ਆਰਸੀਐਮਪੀ ਦਾ ਕਹਿਣਾ ਹੈ ਕਿ ਸ਼ਨਿਚਰਵਾਰ ਸਵੇਰੇ 11 ਵਜੇ ਦੱਖਣੀ ਅਲਬਰਟਾ ਸ਼ਹਿਰ ਦੇ ਰੇਵੇਨਜ਼ਵੁੱਡ ਖੇਤਰ ਵਿਖੇ ਵੱਖ-ਵੱਖ ਚੌਰਾਹਿਆਂ ਚ ਚੌਲਾਂ ਦੇ ਨਾਲ ਕੱਚੇ ਮੀਟ ਦੇ ਟੁਕੜੇ ਮਿਲਣ ਦੀਆਂ ਖਬਰਾਂ ਹਨ। ਪੁਲਿਸ ਅਨੁਸਾਰ ਵੱਖ-ਵੱਖ ਚੌਰਾਹਿਆਂ ਦੇ ਚਾਰੇ ਕੋਨਿਆਂ ਤੇ ਕੱਚੇ ਮੀਟ ਦੇ ਨਾਲ-ਨਾਲ ਇੱਕ ਡਾਲਰ ਦਾ ਸਿੱਕਾ ( ਲੂਨੀ) ਵੀ ਸੀ।ਖੈਰ ਆਰਸੀਐਮਪੀ (RCMP) ਹਾਲੇ ਸੋਚਾਂ ਵਿੱਚ ਹੈ ਕੀ ਇਹ ਮਾਸ ਦੇ ਟੁੱਕੜੇ ਤੇ ਚੌਲ ਆਖਿਰ ਕਿਉਂ ਰੱਖੇ ਗਏ ਹੋ ਸਕਦੇ ਹਨ ਪਰ ਦੱਸ ਦਈਏ ਕੀ ਇਹੋ ਜਿਹੇ ਜਾਦੂ ਟੂਣੇ ਕੈਨੇਡਾ ਦੇ ਭਾਰਤੀ ਵੱਸੋਂ ਵਾਲੇ ਸ਼ਹਿਰਾਂ ਸਰੀ ਤੇ ਬਰੈਂਪਟਨ ਵਿਖੇ ਪਹਿਲਾ ਵੀ ਹੋ ਚੁੱਕੇ ਹਨ ਫਿਰ ਵੀ ਜੇਕਰ ਕਿਸੇ ਕੋਲ ਇਸ ਘਟਨਾਕ੍ਰਮ ਬਾਬਤ ਵਧੇਰੇ ਜਾਣਕਾਰੀ ਹੋਵੇ ਤਾਂ ਪੁਲਿਸ ਦੇ ਨੰਬਰ 403-945-7200  ਸੂਚਿਤ ਕੀਤਾ ਜਾ ਸਕਦਾ ਹੈ। ਵੈਸੇ ਕਮਾਲ ਦੀ ਗੱਲ ਹੈ ਕਿ ਇਹੋ ਜਿਹੇ ਆਧੁਨਿਕ ਮੁਲਕਾਂ ਵਿੱਚ ਆਕੇ ਵੀ ਉਹੀ ਪੁਰਾਣੇ ਢੰਗ ਤੇ ਉਹੀ ਪੁਰਾਣੀਆਂ ਆਦਤਾਂ ਹਨ।

Install Punjabi Akhbar App

Install
×