ਅੱਜ ਤੋਂ ਆਰਜ਼ੀ ਵੀਜ਼ਾ ਧਾਰਕ ਸੁਪਰ ਐਨੁਏਸ਼ਨ ਫੰਡ (ਅਰਲੀ ਸੁਪਰ ਅਕਸੈਸ) ਲਈ ਨਹੀਂ ਕਰ ਸਕਣਗੇ ਅਪਲਾਈ

(ਐਸ.ਬੀ.ਐਸ.) ਕਰੋਨਾ ਵਾਇਰਸ ਦੇ ਚਲਦਿਆਂ, ਇਸੇ ਸਾਲ ਅਪ੍ਰੈਲ ਦੇ ਮਹੀਨੇ ਵਿੱਚ ਫੈਡਰਲ ਸਰਕਾਰ ਨੇ ਲੋਕਾਂ ਨੂੰ ਇਹ ਸਹੂਲਤ ਦਿੱਤੀ ਸੀ ਕਿ ਉਹ 10,000 ਡਾਲਰ ਤੱਕ ਆਪਣੇ ਸੁਪਰ ਐਨੁਏਸ਼ਨ ਫੰਡ ਵਿੱਚੋਂ ਕਢਵਾ ਸਕਦੇ ਹਨ। ਇਸ ਦਾ ਲਾਭ ਆਸਟ੍ਰੇਲੀਆਈ ਨਾਗਰਿਕਾਂ ਅਤੇ ਪੱਕੇ ਤੌਰ ਤੇ ਨਿਵਾਸੀਆਂ ਨੂੰ ਇਸ ਤਰਾ੍ਹਂ ਮਿਲਣਾ ਸੀ ਕਿ ਉਨ੍ਹਾਂ ਨੇ 30 ਜੂਨ ਅਤੇ 24 ਸਤੰਬਰ ਤੋਂ ਪਹਿਲਾਂ ਪਹਿਲਾਂ ਦੋ ਅਰਜ਼ੀਆਂ ਦਾਖਲ ਕਰਨੀਆਂ ਸਨ। ਪਰੰਤੂ 2.17 ਮਿਲੀਅਨ ਦੇ ਕਰੀਬ ਆਰਜ਼ੀ ਵੀਜ਼ਾ ਧਾਰਕਾਂ ਨੂੰ ਦੂਜੀ ਅਰਜ਼ੀ ਦੇ ਦਾਇਰੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ ਅਤੇ ਹੁਣ ਉਹ ਆਪਣੀ ਦੂਸਰੀ ਅਰਜ਼ੀ ਜੋ ਕਿ 24 ਸਤੰਬਰ ਤੱਕ ਦੇਣੀ ਸੀ, ਹੁਣ ਨਹੀਂ ਦੇ ਸਕਣਗੇ। ਆਰਜ਼ੀ ਵੀਜ਼ਾ ਧਾਰਕਾਂ ਵੱਲੋਂ ਲਗਾਤਾਰ ਸਰਕਾਰ ਦੇ ਨੁਮਾਇੰਦਿਆਂ ਨੂੰ ਕਾਲਾਂ ਕਰਕੇ ਅਤੇ ਈ ਮੇਲਾਂ ਰਾਹੀਂ ਲਗਾਤਾਰ ਗੁਹਾਰ ਲਗਾਈ ਜਾ ਰਹੀ ਹੈ ਕਿ ਉਨ੍ਹਾਂ ਨੂੰ ਵੀ ਇਸ ਸਕੀਮ ਦਾ ਲਾਭ ਦਿੱਤਾ ਜਾਵੇ ਕਿਉਂਕਿ ਕਰੋਨਾ ਕਰਕੇ ਤਾਂ ਸਾਰਿਆਂ ਨੂੰ ਹੀ ਹਰ ਤਰਫ ਤੋਂ ਹੀ ਧੱਕਾ ਲੱਗਾ ਹੈ ਅਤੇ ਚਾਹੇ ਉਹ ਪੱਕੇ ਨਾਗਰਿਕ ਹੋਣ ਅਤੇ ਜਾਂ ਫੇਰ ਆਰਜ਼ੀ ਵੀਜ਼ਾ ਧਾਰਕ ਹੋਣ।