ਬੀਰ ਖਾਲਸਾ ਗੱਤਕਾ ਦਲ ਜਰਮਨੀ ਦੇ ‘ਦਸ ਸੁਪਰ ਟੇਲੈਂਟ’ ਸ਼ੋਅ ਦੇ ਸੈਮੀਫਾਈਨਲ ‘ਚ

birkhalsagatkateam

ਜਰਮਨੀ ਦੇ ਮਸ਼ਹੂਰ ਟੀ.ਵੀ ਸ਼ੋਅ ‘ਦਸ ਸੁਪਰ ਟੇਲੈਂਟ’ ‘ਚ ਪੰਜਾਬ ਤੋਂ ਬੀਰ ਖਾਲਸਾ ਗੱਤਕਾ ਦਲ ਨੇ ਹਿੱਸਾ ਲੈ ਕੇ ਆਪਣੇ ਅਦਭੁੱਤ ਜ਼ੌਹਰ ਨਾਲ ਜੱਜਾਂ ਅਤੇ ਦਰਸ਼ਕਾਂ ਦੀ ਵਾਹ-ਵਾਹ ਹਾਸਲ ਕੀਤੀ ਅਤੇ ਸੈਮੀਫਾਈਨਲ ‘ਚ ਪਹੁੰਚੀ ਟੀਮ ਨੇ ਜਰਮਨੀ ‘ਚ ਬੈਠੇ ਪੰਜਾਬੀਆਂ ਦਾ ਸਿਰ ਮਾਨ ਨਾਲ ਉੱਚਾ ਕੀਤਾ ਹੈ | ਪੂਰੇ ਭਾਰਤ ‘ਚੋਂ ਕੇਵਲ ਬੀਰ ਖਾਲਸਾ ਗੱਤਕਾ ਦਲ ਨੂੰ ਇਸ ਮੁਕਾਬਲੇ ‘ਚ ਆਉਣ ਲਈ ਖਾਸ ਸੱਦਾ ਦਿੱਤਾ ਗਿਆ ਸੀ | ਜਿਸ ਨੂੰ ਕਾਮਯਾਬੀ ਦੀ ਥਾਪਨਾ ਦੇ ਕੇ ਬਾਬਾ ਬਿਧੀਚੰਦ ਸੰਪਰਦਾ ਦੇ ਮੁਖੀ ਬਾਬਾ ਅਵਤਾਰ ਸਿੰਘ ਨੇ ਰਵਾਨਾ ਕੀਤਾ | ਬੀਰ ਖਾਲਸਾ ਗੱਤਕਾ ਦਲ ਜੋ ਆਪਣੇ ਟੇਲੈਂਟ ਦੇ ਜ਼ੌਹਰ ਪਹਿਲਾਂ ਵੀ ‘ਇੰਡੀਆ ਗੌਟ ਟੇਲੈਂਟ’, ਏਸ਼ੀਆ ਗੌਟ ਟੇਲੈਂਟ’, ‘ਚੈਕੋਸਲੋਵਾਕੀਆ ਗੌਟ ਟੇਲੈਂਟ’ ‘ਚ ਦਿਖਾ ਚੁੱਕੇ ਹਨ | ਇਸ ਦੇ ਨਾਲ ਹੀ ਉਹ ‘ਗਿਨੀਜ਼ ਵਰਲਡ ਰਿਕਾਰਡ’ ‘ਚ ਵੀ ਗੱਤਕੇ ਦੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਤਿੰਨ ਰਿਕਾਰਡ ਆਪਣੇ ਨਾਂਅ ਕਰ ਚੁੱਕੇ ਹਨ | ‘ਦਸ ਸੁਪਰ ਟੇਲੈਂਟ’ ‘ਚ ਬੀਰ ਖਾਲਸਾ ਗੱਤਕਾ ਦਲ ਦੀ ਅੱਠ ਮੈਂਬਰੀ ਟੀਮ ਦੇ ਮੁਖੀ ਕੰਵਲਜੀਤ ਸਿੰਘ, ਗਗਨਦੀਪ ਸਿੰਘ, ਹਰਪ੍ਰੀਤ ਸਿੰਘ, ਸੰਦੀਪ ਸਿੰਘ, ਬਲਵੰਤ ਸਿੰਘ, ਜਸਮੀਤ ਸਿੰਘ, ਕਰਮਜੀਤ ਸਿੰਘ ਅਤੇ ਗੁਰਜੀਤ ਸਿੰਘ ਆਪਣੇ ਗੱਤਕੇ ਦੇ ਜ਼ੌਹਰ ਸੈਮੀਫਾਈਨਲ ‘ਚ ਦਿਖਾਉਣ ਦੀ ਤਿਆਰੀ ਕਰ ਰਹੇ ਹਨ |

(ਰੌਜ਼ਾਨਾ ਅਜੀਤ)

Install Punjabi Akhbar App

Install
×