ਸੁਪਰਮਾਰਕਿਟਾਂ ਵੱਲੋਂ ਪਲਾਸਟਿਕ ਦੇ ਥੈਲਿਆਂ ਦੇ ਇਸਤੇਮਾਲ ਵਿੱਚ ਭਾਰੀ ਬਦਲਾਅ

ਵਾਤਾਵਰਣ ਅਤੇ ਫਜ਼ੂਲ ਜਾਂਦੀਆਂ ਵਸਤੂਆਂ ਦੇ ਮੱਦੇਨਜ਼ਰ, ਕੋਲਜ਼ ਅਤੇ ਵੂਲਵਰਥਸ ਸੁਪਰ ਮਾਰਕਿਟਾਂ ਨੇ ਕੁਈਨਜ਼ਲੈਂਡ ਅਤੇ ਏ.ਸੀ.ਟੀ. ਰਾਜਾਂ ਵਿੱਚ ਪਲਾਸਟਿਕ ਦੇ ਥੈਲਿਆਂ ਵਾਲੀਆਂ ਨੀਤੀਆਂ ਵਿੱਚ ਭਾਰੀ ਬਦਲਾਅ ਕੀਤੇ ਹਨ।
ਵੂਲਵਰਥਸ ਵੱਲੋਂ ਕਿਹਾ ਗਿਆ ਹੈ ਕਿ ਕੁਈਨਜ਼ਲੈਂਡ ਅਤੇ ਏ.ਸੀ.ਟੀ. ਵਿਖੇ, ਉਹ 15% ਤੱਕ ਦੇ ਪਲਾਸਟਿਕ ਥੈਲਿਆਂ ਦੇ ਸਟਾਕ ਨੂੰ ਖ਼ਤਮ ਕਰ ਦੇਣਗੇ ਅਤੇ ਇਸ ਕਾਰਨ 1600 ਟਨ ਪਲਾਸਟਿਕ ਦੇ ਥੈਲਿਆਂ ਨੂੰ ਖ਼ਤਮ ਕੀਤਾ ਜਾਵੇਗਾ ਅਤੇ ਕੁਈਨਜ਼ਲੈਂਡ ਵਿਖੇ ਵੂਲਵਰਥਸ ਦੇ ਜਨਰਲ ਮਨੇਜਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ 80% ਗ੍ਰਾਹਕਾਂ ਨੇ ਇਸ ਗੱਲ ਉਪਰ ਸਹਿਮਤੀ ਕਰ ਲਈ ਹੈ ਕਿ ਉਹ ਘਰ ਤੋਂ ਹੀ ਕੋਈ ਬੈਗ ਜਾਂ ਹੋਰ ਥੈਲਾ ਆਦਿ ਲੈ ਕੇ ਆਉਣਗੇ ਅਤੇ ਉਸੇ ਵਿੱਚ ਹੀ ਸਾਮਾਨ ਆਦਿ ਲੈ ਕੇ ਜਾਣਗੇ। ਕੁੱਝ ਗ੍ਰਾਹਕਾਂ ਦਾ ਤਾਂ ਇੱਥੋਂ ਤੱਕ ਵੀ ਕਹਿਣਾ ਹੈ ਕਿ ਉਹ ਤਾਂ ਕਿਸੇ ਵੀ ਕੰਮ ਆਦਿ ਲਈ ਪਲਾਸਟਿਕ ਦੇ ਥੈਲੇ ਵਰਤਣਗੇ ਹੀ ਨਹੀਂ।
ਕੋਲਜ਼ ਨੇ ਵੀ ਇਸ ਗੱਲ ਉਪਰ ਸਹਿਮਤੀ ਪ੍ਰਗਟਾਈ ਹੈ ਅਤੇ ਆਪਣੇ ਗ੍ਰਾਹਕਾਂ ਉਪਰ ਭਰੋਸਾ ਜਤਾਉਂਦਿਆਂ ਕਿਹਾ ਹੈ ਕਿ ਉਨ੍ਹਾਂ ਦੇ ਗ੍ਰਾਹਕ ਵੀ ਹੁਣ ਦੂਸਰੇ ਥੈਲਿਆਂ ਆਦਿ ਦਾ ਇਸਤੇਮਾਲ ਕਰ ਰਹੇ ਹਨ ਅਤੇ ਪਲਾਸਟਿਕ ਦੇ ਥੈਲਿਆਂ ਨੂੰ ਅਲਵਿਦਾ ਕਹਿ ਰਹੇ ਹਨ।