ਨਿਊਜ਼ੀਲੈਂਡ ਫਸਟ ਪਾਰਟੀ ਦੇ ਨੇਤਾ ਸ੍ਰੀ ਵਿਨਸਨ ਪੀਟਰ ਨੇ ਪਾਰਲੀਮੈਂਟ ਦੇ ਵਿਚ ਇਕ ਪ੍ਰਾਈਵੇਟ ਮੈਂਬਰ ਬਿੱਲ ਰੱਖ ਕੇ ਇਸ ਮੁੱਦੇ ਉਤੇ ਵੋਟ ਪਵਾਈ ਕਿ 65 ਸਾਲ ਤੋਂ ਉਪਰ ਜਿਨ੍ਹਾਂ ਕੋਲ ਸੁਪਰ ਗੋਲਡ ਕਾਰਡ ਹੈ, ਨੂੰ ਲੋਕਲ ਜੀ.ਪੀ. ਡਾਕਟਰ ਦੇ ਕੋਲ ਜਾਣ ਲਈ ਸਾਲ ਦੇ ਵਿਚ ਤਿੰਨ ਵਿਜ਼ਟਾਂ ਫ੍ਰੀ ਕੀਤੀਆਂ ਜਾਣ। ਇਸ ਬਿੱਲ ਦੇ ਹੱਕ ਵਿਚ ਵੱਡੀ ਗਿਣਤੀ ਵਿਚ ਵੋਟਾਂ ਪਈਆਂ ਪਰ ਸੱਤਾਧਾਰ ਨੈਸ਼ਨਲ ਪਾਰਟੀ, ਐਕਟ ਅਤੇ ਯੂਨਾਈਟਿਡ ਫਿਊਚਰ ਨੇ ਵਿਰੋਧ ਵਿਚ ਵੋਟਾਂ ਪਾਈਆਂ ਅਤੇ ਅੰਤ ਇਕ ਵੋਟ ਦੇ ਫਰਕ ਨਾਲ 65 ਸਾਲ ਦੇ ਬਜ਼ੁਰਗ ਤਿੰਨ ਫ੍ਰੀ ਵਿਜ਼ਟਾਂ ਤੋਂ ਵਾਂਝੇ ਰਹਿ ਗਏ। ਇਸ ਵੇਲੇ 13 ਸਾਲ ਤੋਂ ਘੱਟ ਬੱਚਿਆਂ ਲਈ ਇਹ ਸਹੂਲਤ ਫ੍ਰੀ ਹੈ ਪਰ ਸਿਆਣਿਆ ਲਈ ਨਹੀਂ ਹੈ।