ਟੀਚਰਸ ਡੇਅ ਦੇ ਖਾਸ ਦਿਨ ‘ਤੇ ਰਿਲੀਜ਼ ਹੋਇਆ ਰਿਤਿਕ ਦੀ ‘ਸੁਪਰ 30’ ਦਾ ਪਹਿਲਾ ਪੋਸਟਰ

Super 30
ਬਾਲੀਵੁੱਡ ਐਕਟਰ ਰਿਤਿਕ ਰੌਸ਼ਨ ਆਪਣੀ ਆਗਲੀ ਫਿਲਮ ‘ਸੁਪਰ 30’ ਨਾਲ ਹਰ ਕਿਸੇ ਨੂੰ ਹੈਰਾਨ ਕਰਨ ਲਈ ਤਿਆਰ ਹਨ। ਰਿਤਿਕ ਦੀਆਂ ਹੁਣ ਤੱਕ ਦੀਆਂ ਤਸਵੀਰਾਂ ਨੇ ਫਿਲਮ ਪ੍ਰਤੀ ਉਤਸੁਕਤਾ ਵਧਾ ਦਿੱਤੀ ਹਾਲਾਂਕਿ ਹੁਣ ਇਤਜ਼ਾਰ ਖਤਮ ਹੋਇਆ ਕਿਉਂਕਿ ਫਿਲਮ ਦਾ ਪਹਿਲਾ ਪੋਸਟਰ ਆਖਿਰਕਾਰ ਰਿਲੀਜ਼ ਹੋ ਗਿਆ ਹੈ। ਫਿਲਮ ‘ਚ ਰਿਤਿਕ ਰੌਸ਼ਨ ਮਾਸਟਰ ਦੀ ਭੂਮਿਕਾ ‘ਚ ਨਜ਼ਰ ਆਉਣਗੇ ਅਤੇ ਫਿਲਮ ਦਾ ਪਹਿਲਾ ਪੋਸਟਰ ਰਿਲੀਜ਼ ਕਰਨ ਟੀਚਰਸ ਡੇਅ ਤੋਂ ਬਿਹਤਰ ਹੋਰ ਦਿਨ ਨਹੀਂ ਹੋ ਸਕਦਾ ਸੀ। ਰਿਤਿਕ ਰੌਸ਼ਨ ਦੀ ਫਿਲਮ ‘ਸੁਪਰ 30’ ਦਾ ਪਹਿਲਾ ਪੋਸਟਰ ਟੀਚਰਸ ਡੇਅ ‘ਤੇ ਰਿਲੀਜ਼ ਕੀਤਾ ਗਿਆ ਹੈ।

ਪੋਸਟਰ ਦੀ ਟੈਗਲਾਈਨ, ”ਸਿਰਫ ਰਾਜਾ ਬੇਟਾ ਨਹੀਂ ਬਣੇਗਾ, ਰਾਜਾ ਵੋ ਬਣੇਗਾ ਜੋ ਹਕਦਾਰ ਹੋਵੇਗਾ”। ਇਸ ਤੋਂ ਇਲਾਵਾ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਮਿਹਨਤ ਤੋਂ ਹੀ ਇਨਸਾਨ ਜੀਵਨ ਦਾ ਉਦੇਸ਼ ਪ੍ਰਾਪਤ ਕਰਨ ‘ਚ ਸਫਲ ਹੁੰਦਾ ਹੈ। ‘ਸੁਪਰ 30’ ਰਿਤਿਕ ਰੌਸ਼ਨ ਪਟਨਾ ‘ਚ ਮਾਸਟਰ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ, ਜੋ 30 ਹੋਣਹਾਰ ਪਰ ਆਰਥਿਤ ਰੂਪ ਤੋਂ ਪਿਛੜੇ ਬੱਚਿਆਂ ਨੂੰ ਮੁਫਤ ‘ਚ ਆਈ. ਆਈ. ਟੀ. ਦੀ ਪ੍ਰਵੇਸ਼ ਪ੍ਰੀਖਿਆ ਆਈ. ਆਈ. ਟੀ-ਜੇ. ਈ. ਈ. ਲਈ ਤਿਆਰ ਕਰਦੇ ਹਨ।

Super 30
ਰਿਤਿਕ ਰੌਸ਼ਨ ਪਹਿਲੀ ਵਾਰ ਬਿਹਾਰੀ ਵਿਅਕਤੀ ਦੀ ਭੂਮਿਕਾ ਨਿਭਾ ਰਿਹਾ ਹੈ, ਜਿਸ ਲਈ ਉਨ੍ਹਾਂ ਨੇ ਬਿਹਾਰੀ ਉਚਾਰਣ ਵੀ ਸਿੱਖਿਆ ਅਤੇ ਪ੍ਰਸ਼ੰਸਕ ਰਿਤਿਕ ਦੇ ਇਸ ਚਰਿੱਤਰ (ਰੂਪ) ਨੂੰ ਦੇਖਣ ਲਈ ਕਾਫੀ ਉਤਸਾਹਿਤ ਹਨ। ਰਿਤਿਕ ਰੌਸ਼ਨ ਸਮੇਂ-ਸਮੇਂ ‘ਤੇ ਆਪਣੀਆਂ ਵੱਖ-ਵੱਖ ਭੂਮਿਕਾਵਾਂ ਨਾਲ ਦਰਸ਼ਕਾਂ ਤੇ ਆਲੋਚਕਾਂ ਨੂੰ ਹੈਰਾਨ ਕਰਦੇ ਆਏ ਹਨ ਅਤੇ ਹੁਣ ਹਰ ਕਿਸੇ ਦੀ ਨਜ਼ਰ ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਸੁਪਰ 30’ ‘ਤੇ ਟਿੱਕੀਆਂ ਹੋਈਆਂ ਹਨ। ਰਿਲਾਅੰਸ ਐਂਟਰਟੇਮੈਂਟ ਅਤੇ ਫੈਂਟਸ ਫਿਲਮਸ ਦੁਆਰਾ ਬਣਾਈ ਦਾ ‘ਸੁਪਰ 30’ ਦਾ ਨਿਰਦੇਸ਼ਨ ਵਿਕਾਸ ਬਹਿਲ ਦੁਆਰਾ ਕੀਤਾ ਜਾ ਰਿਹਾ ਹੈ। ਰਿਤਿਕ ਰੌਸ਼ਨ ਦੀ ਇਹ ਫਿਲਮ 25 ਜਨਵਰੀ 2019 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। 

ਗੁਰਭਿੰਦਰ ਸਿੰਘ ਗੁਰੀ
99157-27311

Welcome to Punjabi Akhbar

Install Punjabi Akhbar
×
Enable Notifications    OK No thanks