ਜਿਵੇਂ-ਜਿਵੇਂ ਕ੍ਰਿਸਮਸ ਨੇੜੇ ਆ ਰਹੀ ਹੈ ਉਵੇਂ-ਉਵੇਂ ਸ਼ਾਪਿੰਗ ਮਾਹੌਲ ਅਤੇ ਲੋਕਾਂ ਦਾ ਬਾਹਰ ਘੁੰਮਣ ਜਾਣ ਦੇ ਪ੍ਰੋਗਰਾਮ ਬਣ ਰਹੇ ਹਨ। ਬਾਹਰ ਘੁੰਮਣ ਜਾਣ ਵਾਸਤੇ ਮੌਸਮ ਦਾ ਵੀ ਖਾਸ ਮਹੱਤਵ ਰਹਿੰਦਾ ਹੈ। ਨਿਊਜ਼ੀਲੈਂਡ ਦੇ ਮੌਸਮ ਵਿਭਾਗ ਨੇ ਅਗਾਉਂ ਭਵਿੱਖਬਾਣੀ ਦਿੰਦਿਆ ਕਿਹਾ ਹੈ ਕਿ ਇਸ ਵਾਰ ਮੌਸਮ ਖੁਸ਼ਗਵਾਰ ਰਹਿਣ ਦੀ ਸੰਭਾਵਨਾ ਹੈ ਅਤੇ ਉਸ ਦਿਨ ਸੂਰਜ ਵੀ ਚਮਕੇਗਾ। ਲੋਕਾਂ ਦੇ ਚਿਹਿਰਿਆਂ ਉਤੇ ਇਸ ਭਵਿਖਬਾਣੀ ਦੇ ਨਾਲ ਰੌਣਕ ਆ ਗਈ ਹੈ।