ਇਰਾਕ ‘ਚ ਸੁੰਨੀ ਅੱਤਵਾਦੀਆਂ ਨੇ ਕੁਰਦਾਂ ਤੋਂ ਇਕ ਹੋਰ ਕਸਬਾ ਖੋਹਿਆ

140811-bagdadਇਸਲਾਮਿਕ ਸਟੇਟ ਦੇ ਸੁੰਨੀ ਅੱਤਵਾਦੀਆਂ ਨੇ ਕੁਰਦ ਲੜਾਕਿਆਂ ਨਾਲ ਕਈ ਹਫਤਿਆਂ ਦੀ ਲੜਾਈ ਪਿੱਛੋਂ ਅੱਜ ਬਗਦਾਦ ਦੇ ਉੱਤਰ ਪੂਰਬ ਵਾਲੇ ਪਾਸੇ ਪੈਂਦੇ ਜਲਾਵਲਾ ਕਸਬੇ ‘ਤੇ ਕਬਜ਼ਾ ਕਰ ਲਿਆ ਹੈ। ਸੁੰਨੀ ਅੱਤਵਾਦੀਆਂ ਦੀ ਨਾਟਕੀ ਪ੍ਰਾਪਤੀਆਂ ਨੇ ਇਰਾਕ ਦੇ ਪੱਛਮੀ ਹਮਾਇਤੀ ਦੇਸ਼ਾਂ ਲਈ ਖਤਰੇ ਦੀ ਘੰਟੀ ਵਜਾ ਦਿੱਤੀ ਹੈ। ਇਹ ਕਸਬਾ ਬਗਦਾਦ ਤੋਂ 115 ਕਿਲੋਮੀਟਰ ਦੂਰ ਪੈਂਦਾ ਹੈ। ਉਥੇ ਕਲ੍ਹ ਇਕ ਆਤਮਘਾਤੀ ਹਮਲਾਵਰ ਨੇ ਹਮਲਾ ਕਰਕੇ 10 ਕੁਰਦ ਲੜਾਕਿਆਂ ਨੂੰ ਮਾਰ ਦਿੱਤਾ ਸੀ। ਅੱਤਵਾਦੀਆਂ ਨੇ ਨੇੜਲੇ ਦੋ ਪਿੰਡਾਂ ‘ਤੇ ਵੀ ਕਬਜ਼ਾ ਕਰ ਲਿਆ। ਉਧਰ ਬਗਦਾਦ ‘ਚ ਸੱਤਾ ਨੂੰ ਲੈ ਕੇ ਸਿਆਸੀ ਘਮਸਾਨ ਚਲ ਰਿਹਾ ਹੈ। ਸੰਸਦ ਦੇ ਡਿਪਟੀ ਸਪੀਕਰ ਹੈਦਰ ਅਲ-ਅਬਦੀ ਨੇ ਪ੍ਰਧਾਨ ਮੰਤਰੀ ਨੂਰੀ ਅਲ-ਮਲੀਕੀ ਨੂੰ ਸਿੱਧੀ ਚੁਣੌਤੀ ਦਿੱਤੀ ਹੈ ਜਿਨ੍ਹਾਂ ਨੇ ਤੀਸਰੇ ਕਾਰਜਕਾਲ ਲਈ ਆਪਣੇ ਦਾਅਵੇ ਨੂੰ ਛੱਡਣ ਤੋਂ ਇਨਕਾਰ ਕਰ ਦਿੱਤਾ ਹੈ। ਸ੍ਰੀ ਮਲੀਕੀ ਨੇ ਟੈਲੀਵੀਜ਼ਨ ‘ਤੇ ਭਾਸ਼ਣ ਦੌਰਾਨ ਕਿਹਾ ਕਿ ਉਹ ਪ੍ਰਧਾਨ ਮੰਤਰੀ ਅਹੁਦੇ ‘ਤੇ ਤੀਸਰੀ ਵਾਰ ਕਾਬਜ਼ ਹੋਣ ਦੇ ਆਪਣੇ ਦਾਅਵੇ ਨੂੰ ਛੱਡਣ ਲਈ ਦਬਾਅ ਹੇਠ ਨਹੀਂ ਆਉਣਗੇ।

Welcome to Punjabi Akhbar

Install Punjabi Akhbar
×