ਸੈਣੀ ਨੂੰ ਬਚਾਉਣ ਵਾਲੇ ਮਸਲੇ ‘ਚ ਬਾਦਲਾਂ ਦੇ ਰਾਹ ਤੁਰੀ ਕੈਪਟਨ ਸਰਕਾਰ -ਸੰਧਵਾਂ

ਸੁਮੇਧ ਸੈਣੀ ਦੇ ਮਸਲੇ ਚ ਪੰਜਾਬ ਸਰਕਾਰ ਦੀ ਵੱਡੀ ਨਕਾਮੀ ਸਾਹਮਣੇ ਆ ਰਹੀ ਹੈ, ਪੰਜਾਬ ਦਾ ਐਡਵੋਕੇਟ ਜਨਰਲ ਕਿਸ ਗੱਲ ਦੀ ਤਨਖਾਹ ਲੈ ਰਿਹਾ ਹੈ? ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਕਿੰਨੀ ਕੁ ਕਦਰ ਕਰਦੇ ਹਨ ਇਹ ਤਾਂ ਪੰਜਾਬ ਦੇ ਲੋਕਾਂ ਨੇ ਬੀਤੇ ਸਾਢੇ ਚਾਰ ਸਾਲਾਂ ਚ ਵੇਖ ਹੀ ਲਿਆ ਹੈ, ਸਿੱਧੂ ਅਤੇ ਸਿੱਧੂ ਪੱਖੀ ਮੰਤਰੀ ਵੀ ਸਿਵਾਏ ਹਵਾਈ ਮਹਿਲ ਉਸਾਰਨ ਦੇ ਨਖਿੱਧ ਸਾਬਤ ਹੋ ਰਹੇ ਨੇ, ਜੇਕਰ ਪੂਰਨ ਬਹੁਮਤ ਹੋਣ ਦੇ ਬਾਵਜੂਦ ਕੈਪਟਨ ਸਾਹਿਬ ਭਖਦੇ ਮਸਲੇ ਹੱਲ ਨਹੀਂ ਕਰ ਸਕਦੇ ਅਤੇ ਸਿੱਧੂ ਪੱਖੀ ਮੰਤਰੀ ਮਸਲੇ ਹੱਲ ਕਰਵਾ ਨਹੀਂ ਸਕਦੇ ਤਾਂ ਉਹਨਾਂ ਨੂੰ ਆਪਣੇ ਅਹੁਦਿਆਂ ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ, ਇਹ ਦਲੀਲ ਦਿੰਦਿਆਂ ਆਮ ਆਦਮੀ ਪਾਰਟੀ ਦੇ ਸੂਬਾਈ ਆਗੂ ਅਤੇ ਕੋਟਕਪੂਰਾ ਤੋਂ ਵਿਧਾਇਕ ਸਰਦਾਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪਹਿਲਾਂ ਬਾਦਲ ਸਰਕਾਰ ਨੇ ਸੁਮੇਧ ਸੈਣੀ ਨੂੰ ਆਪਣੀਆਂ ਅੱਖਾਂ ਦਾ ਤਾਰਾ ਬਣਾਕੇ ਰੱਖਿਆ ਅਤੇ ਹੁਣ ਉਸੇ ਰਸਤੇ ਸੂਬੇ ਦੀ ਕਾਂਗਰਸ ਸਰਕਾਰ ਤੁਰੀ ਹੋਈ ਹੈ,ਸੂਬੇ ਦਾ ਐਡਵੋਕੇਟ ਜਨਰਲ ਸਭ ਸੰਜੀਦਾ ਕੇਸਾਂ ਚ ਆਪਣੀ ਭੂਮਿਕਾ ਨੂੰ ਬਿਹਤਰ ਤਰੀਕੇ ਨਾਲ ਨਿਭਾਉਣ ਚ ਅਸਫਲ ਰਿਹਾ ਹੈ ਅਤੇ ਕੈਪਟਨ ਅਮਰਿੰਦਰ ਅਤੇ ਨਵਜੋਤ ਸਿੰਘ ਸਿੱਧੂ ਆਪੋ ਆਪਣੀ ਡਫਲੀ ਵਜਾਕੇ ਲੋਕਾਂ ਦਾ ਧਿਆਨ ਪੰਜਾਬ ਦੇ ਭਖਦੇ ਮਸਲਿਆਂ ਤੋਂ ਪਾਸੇ ਕਰਨ ਦਾ ਨਾਕਾਮ ਯਤਨ ਕਰ ਰਹੇ ਹਨ,

Welcome to Punjabi Akhbar

Install Punjabi Akhbar
×