ਜੱਗੀ ਕੁੱਸਾ ਦੀ ਕਹਾਣੀ ‘ਤੇ ਬਣੀ ਫ਼ਿਲਮ “ਸੂਲੀ ਚੜ੍ਹਿਆ ਚੰਦਰਮਾਂ” ਰਿਲੀਜ਼

11GurpreetBilaspur01
ਪੰਜਾਬੀ ਦੇ ਸੰਸਾਰ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦੀ ਕਹਾਣੀ ‘ਤੇ ਅਧਾਰਿਤ ਬਣਾਈ ਗਈ ਪੰਜਾਬੀ ਲਘੂ ਫ਼ਿਲਮ “ਸੂਲੀ ਚੜ੍ਹਿਆ ਚੰਰਦਮਾਂ” ਮੰਡੀ ਨਿਹਾਲ ਸਿੰਘ ਵਾਲਾ ਵਿਖੇ ਰਿਲੀਜ਼ ਕੀਤੀ ਗਈ। ਇਸ ਮੌਕੇ ਨਿਰਮਾਤਾ ਮੈਡਮ ਕੁਲਵੰਤ ਖੁਰਮੀ, ਨਿਰਦੇਸ਼ਕ ਲਵਲੀ ਸ਼ਰਮਾਂ, ਡਾ. ਹਰਗੁਰਪ੍ਰਤਾਪ ਸਿੰਘ, ਪ੍ਰਧਾਨ ਮੁਨੀਸ਼ ਗਰਗ, ਮਨਿੰਦਰ ਮੋਗਾ ਅਤੇ ਰਿਪਨ ਜੈਨ ਹਾਜ਼ਰ ਸਨ। ਫ਼ਿਲਮ ਦੇ ਨਿਰਦੇਸ਼ਕ ਲਵਲੀ ਸ਼ਰਮਾਂ ਨੇ ਦੱਸਿਆ ਕਿ ਇਹ ਫ਼ਿਲਮ ਦੀ ਕਹਾਣੀ ਇੱਕ ਪ੍ਰੀਵਾਰਕ ਕਹਾਣੀ ਹੈ, ਜੋ ਇੱਕ ਪ੍ਰੀਵਾਰ ਦੇ ਦੁੱਖ ਦੀ ਦਾਸਤਾਨ ਪੇਸ਼ ਕਰਦੀ ਹੈ ਅਤੇ ਪੂਰਨ ਆਸ ਹੈ ਕਿ ਇਹ ਫ਼ਿਲਮ ਦਰਸ਼ਕਾਂ ਦੀਆਂ ਉਮੀਦਾਂ ‘ਤੇ ਖਰੀ ਉੱਤਰੇਗੀ। ਇਸ ਫ਼ਿਲਮ ਸਬੰਧੀ ਨਿਰਮਾਤਾ ਮੈਡਮ ਕੁਲਵੰਤ ਖੁਰਮੀ ਨੇ ਦੱਸਿਆ ਕਿ ਇਹ ਐੱਮ. ਐੱਮ. ਫ਼ਿਲਮਜ਼ ਦੀ ਪੇਸ਼ਕਸ਼ ਹੈ ਅਤੇ ਇਸ ਫ਼ਿਲਮ ਨੂੰ ਬਣਾਉਣ ਲਈ ਪੂਰੀ ਯੂਨਿਟ ਵੱਲੋਂ ਬੇਹੱਦ ਮਿਹਨਤ ਕੀਤੀ ਗਈ ਹੈ। ਇਸ ਸਮਾਰੋਹ ਮੌਕੇ ਮਾਤਾ ਇੰਦਰਜੀਤ ਕੌਰ, ਮਾਤਾ ਸੁਰਿੰਦਰ ਸ਼ਰਮਾਂ, ਡਾ. ਮਨਪ੍ਰੀਤ ਸਿੰਘ ਸਿੱਧੂ, ਬਿੰਦਰ ਖੋਟੇ, ਜੀਵਨਜੋਤ ਕੰਡਾ, ਪ੍ਰੀਤ ਬਾਵਾ, ਪ੍ਰਵੀਨ ਕੁਮਾਰ, ਹਰਪਾਲ ਧੂੜਕੋਟ, ਹਰਪ੍ਰੀਤ ਸਿੰਘ ਬਰਾੜ, ਜੋਤ ਧੂੜਕੋਟ, ਸੁੱਖੀ ਧੂੜਕੋਟ, ਮੰਗਲ ਗੁਪਤਾ, ਸੁਖਦੇਵ ਸਿੰਘ, ਪ੍ਰੇਮ ਸਿੰਘ, ਰਾਜਵਿੰਦਰ ਰੌਂਤਾ, ਕਰਨਵੀਰ ਸਿੰਘ, ਲੱਕੀ ਸ਼ਰਮਾਂ, ਐੱਸ਼ ਐੱਸ਼ ਏ ਹਰਪ੍ਰੀਤ ਸਿੰਘ ਤਪਾ ਅਤੇ ਗੁਰਪ੍ਰੀਤ ਸਿੰਘ ਬਿਲਾਸਪੁਰ ਹਾਜ਼ਰ ਸਨ। ਯਾਦ ਰਹੇ ਦੋ ਕੁ ਹਫ਼ਤੇ ਪਹਿਲਾਂ ਜੱਗੀ ਕੁੱਸਾ ਦੀ ਇੱਕ ਹੋਰ ਕਹਾਣੀ ‘ਤੇ ਬਣੀ ਫ਼ਿਲਮ “ਰਹਿਮਤ” ਵੀ ਰਿਲੀਜ਼ ਕੀਤੀ ਜਾ ਚੁੱਕੀ ਹੈ।

Install Punjabi Akhbar App

Install
×