ਗੁਰਦੁਆਰਾ ਸਾਹਿਬ ਹੇਸਟਿੰਗ ਵਿਖੇ ਨਵੀਂ ਪ੍ਰਬੰਧਕ ਕਮੇਟੀ ਦੀ ਚੋਣ ਸਰਬ ਸੰਮਤੀ ਦੇ ਨਾਲ ਕੀਤੀ ਗਈ ਹੈ। ਜਿਸ ਦੇ ਵਿਚ ਸੁਖਵਿੰਦਰ ਸਿੰਘ ਨੂੰ ਪ੍ਰਧਾਨ, ਹਰਬੰਸ ਸਿੰਘ ਧੁੱਗਾ ਨੂੰ ਮੀਤ ਪ੍ਰਧਾਨ, ਬਲਜੀਤ ਸਿੰਘ ਨੂੰ ਸਕੱਤਰ, ਚਰਨਜੀਤ ਸਿੰਘ ਨੂੰ ਮੀਤ ਸਕੱਤਰ, ਸੁੱਚਾ ਸਿੰਘ ਜੌਹਲ ਖਜ਼ਾਨਚੀ, ਬਲਦੇਵ ਸਿੰਘ ਕੁੱਲਾਰ ਮੀਤ ਖਜ਼ਾਨਚੀ, ਜਗਜੀਵਨ ਸਿੰਘ ਕਾਨੂੰਨੀ ਤੇ ਇਮੀਗ੍ਰੇਸ਼ਨ ਮਾਮਲੇ, ਜਸਵਿੰਦਰ ਸਿੰਘ ਬਿਲਡਿੰਗ ਮੇਨਟੀਨੈਂਸ, ਬਲਦੇਵ ਸਿੰਘ ਕੁਲਾਰ-ਸੁਰਜੀਤ ਸਿੰਘ-ਸੁਖਵਿੰਦਰ ਸਿੰਘ ਅਤੇ ਮਨਿੰਦਰ ਸਿੰਘ ਨੂੰ ਲੰਗਰ ਸੇਵਾ ਲਈ ਚੁਣਿਆ ਗਿਆ।
ਕਾਰਜਕਾਰਨੀ ਕਮੇਟੀ ਦੇ ਵਿਚ ਚਮਕੌਰ ਸਿੰਘ, ਮਹਿੰਦਰ ਸਿੰਘ ਨਾਗਰਾ, ਲਖਵੀਰ ਸਿੰਘ ਢਿੱਲੋਂ, ਪ੍ਰਦੀਪ ਸਿੰਘ ਸੰਘਾ, ਗੁਰਮੁੱਖ ਸਿੰਘ ਹੇਰ ਅਤੇ ਹਰਦੀਪ ਸਿੰਘ ਨੂੰ ਸ਼ਾਮਿਲ ਕੀਤਾ ਗਿਆ ਹੈ।