ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਫ੍ਰੀ ਡਾਇਲਸਿਸ ਸੈਂਟਰ ਭੁਲੱਥ ਨੂੰ 50,000 ਹਜ਼ਾਰ ਰੁਪਏ ਦੀ ਸੇਵਾ ਦਿੱਤੀ

ਭੁਲੱਥ —ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸੇਵਾ ਸੁਸਾਇਟੀ ਵੱਲੋ ਗੁਰੂ ਨਾਨਕ ਦੇਵ ਜੀ ਫ੍ਰੀ ਡਾਇਲਸਿਸ ਸੈਟਰ ਜੋ ਕਿ ਜਲਦ ਹੀ ਸਰਕਾਰੀ ਹਸਪਤਾਲ ਭੁਲੱਥ ਵਿੱਚ ਖੁੱਲਣ ਜਾ ਰਿਹਾ ਹੈ ਜਿਸ ਵਿੱਚ ਤਕਰੀਬਨ 6 ਡਾਇਲਸਿਸ ਮਸ਼ੀਨਾਂ ਲੋੜਵੰਦ ਮਰੀਜਾ ਦੀ ਫ੍ਰੀ ਡਾਇਲਸਿਸ ਕਰਨ ਲਈ ਲਗਾਈਆਂ ਜਾ ਰਹੀਆਂ ਹਨ  ਅੱਜ ਹਲਕਾ ਭੁਲੱਥ ਦੇ  ਵਿਧਾਇਕ  ਸ: ਸੁਖਪਾਲ  ਸਿੰਘ ਖਹਿਰਾ ਗੁਰੂ ਨਾਨਕ ਡਾਇਲਸਿਸ ਸੈਟਰ ਦੀ ਕਾਰਗੁਜ਼ਾਰੀ ਦੇਖਣ ਲਈ ਸਰਕਾਰੀ ਹਸਪਤਾਲ ਭੁਲੱਥ ਵਿੱਚ ਪਹੁੰਚੇ ।ਅਤੇ ਇਸ ਮਨੁੱਖਤਾ ਦੇ ਭਲੇ ਲਈ ਚਲ ਰਹੇ ਕਾਰਜ ਦੀ ਉਹਨਾਂ ਵੱਲੋਂ ਭਰਪੂਰ  ਸ਼ਲਾਘਾ ਵੀ ਕੀਤੀ ਗਈ ਅਤੇ ਇਸ ਡਾਇਲਸਿਸ ਸੈਟਰ ਨੂੰ ਉਹਨਾਂ ਆਪਣੇ ਵੱਲੋ 50000 ਰੁਪਏ ਸੇਵਾ ਸੁਸਾਇਟੀ ਨੂੰ ਦਿੱਤੇ। ਸੁਖਪਾਲ ਸਿੰਘ ਖਹਿਰਾ ਨੇ ਇਸ ਮੋਕੇ  ਇਲਾਕੇ ਦੇ  ਐਨ ਆਰ ਆਈ ਵੀਰਾਂ ਅਤੇ ਇਲਾਕੇ ਦੇ  ਲੋਕਾਂ ਦਾ ਇੰਨਾਂ ਵੱਡਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਨੂੰ ਸਭ ਨੂੰ  ਇਸ ਤਰਾਂ ਦੇ ਲੋਕ ਭਲਾਈ ਦੇ ਕੰਮਾਂ  ਲਈ ਵਧ ਚੜ੍ਹ ਕੇ ਇਸ ਤਰਾਂ ਦੇ ਕਾਰਜਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ।ਖਹਿਰਾ ਨੇ ਕਿਹਾ ਕਿ ਮੈਨੂੰ ਹਲਕਾ ਭੁਲੱਥ ਦੇ ਵਾਸੀਆਂ ਅਤੇ ਐਨ.ਆਰ. ਆਈਜ ਭਰਾਵਾਂ  ਉੱਪਰ ਪੂਰਾ ਮਾਣ ਹੈ। ਜਿੰਨਾਂ ਨੇ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਦਸਵੰਧ ਕੱਢ ਕੇ ਸਰਕਾਰੀ ਹਸਪਤਾਲ ਭੁਲੱਥ  ਦੀ ਤੀਸਰੀ ਮੰਜਿਲ ਤੇ ਫ੍ਰੀ ਗਰੀਬ ਮਰੀਜ਼ਾਂ ਦੀ ਸੇਵਾ ਲਈ ਗੁਰੂ ਨਾਨਕ ਡਾਇਲਸਿਸ ਸੈਂਟਰ ਖੋਲਣ ਦੇ ਉਪਰਾਲੇ ਨੂੰ ਨੇਪ੍ਹਰੇ ਚਾੜਿਆ ਹੈ। ਉਹਨਾਂ ਭੁਲੱਥ ਦੇ ਪਿੰਡ ਰਾਏਪੁਰ ਪੀਰ ਬਖ਼ਸ਼ ਨਾਲ ਪਿਛੋਕੜ ਰੱਖਣ ਵਾਲੇ ਇਟਲੀ ਚ’ ਰਹਿੰਦੇ ਨੋਜਵਾਨ ਫਲਜਿੰਦਰ ਸਿੰਘ ਲਾਲੀਆਂ ਵੱਲੋ  ਇਹ ਸਲਾਘਾਯੋਗ ਅਤੇ  ਭਲਾਈ ਦੇ ਕਾਰਜ ਲਈ ਪਹਿਲ ਕਦਮੀ ਚੁੱਕ ਕੇ ਦੁਆਬੇ ਚ’ ਪਹਿਲਾ ਫਰੀ ਡਾਇਲਸਿਸ ਸੈਂਟਰ ਖੋਲ੍ਹਣ ਦੇ ਉਪਰਾਲੇ ਦੀ  ਭਰਪੂਰ ਸ਼ਲਾਘਾ ਕੀਤੀ। ਖਹਿਰਾ ਨੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸੇਵਾ  ਸੁਸਾਇਟੀ ਦੀ ਕਮੇਟੀ ਦੇ ਮੈਂਬਰ ਜੋ ਖਹਿਰਾ ਨਾਲ  ਇਸ ਮੋਕੇ ਮੋਜੂਦ ਸਨ ਜਿੰਨਾਂ ਚ’ ਡਾਕਟਰ ਸੁਰਿੰਦਰ ਕੁਮਾਰ ਕੱਕੜ,ਬਲਵਿੰਦਰ ਸਿੰਘ ਚੀਮਾ, ਸੁਰਿੰਦਰ ਸਿੰਘ ਲਾਲੀਆਂ, ਗਿਆਨੀ ਕੁਲਵਿੰਦਰ ਸਿੰਘ ਭੋਗਪੁਰ ,ਅਵਤਾਰ ਸਿੰਘ, ਲਖਵਿੰਦਰ ਸਿੰਘ ਅਤੇ  ਸਰਪੰਚ ਮੋਹਨ ਸਿੰਘ ਪਿੰਡ  ਡਾਲਾ, ਦਾ ਵੀ ਸ : ਸੁਖਪਾਲ ਸਿੰਘ ਖਹਿਰਾ ਨੇ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕੀਤਾ।

Install Punjabi Akhbar App

Install
×