ਪੰਜਾਬ ਦਾ ਪਾਣੀ ਕਿਤੇ ਨਹੀ ਜਾਣ ਦੇਵਾਗੇ, ਸਿਰਫ ਪੰਜਾਬ ਦਾ ਹੱਕ-ਸੁਖਪਾਲ ਖਹਿਰਾ

IMG_20180812_155423
ਮਹਿਲ ਕਲਾਂ 12 ਅਗਸਤ — ਪਾਣੀਆਂ ‘ਤੇ ਸਿਰਫ਼ ਪੰਜਾਬ ਦਾ ਹੱਕ ਹੈ ਪਰ ਅਰਵਿੰਦ ਕੇਜਰੀਵਾਲ ਪੰਜਾਬ ਦੇ ਪਾਣੀਆਂ ਤੇ ਹਰਿਆਣਾ ਦਾ ਵੀ ਹੱਕ ਜਤਾ ਰਹੇ ਹਨ,ਜਿਸ ਤਰਾਂ ਕਰਨਾਟਕਾ ਦੀ ਵਿਧਾਨ ਸਭਾ ਨੇ ਸੁਪਰੀਮ ਕੋਰਟ ਦਾ ਫੈਸਲਾ ਬਦਲ ਦਿੱਤਾ ਸੀ ਉਸੇ ਤਰਾਂ ਜੇਕਰ ਪਾਣੀਆਂ ਦੇ ਮਸਲੇ ਤੇ ਸੁਪਰੀਮ ਕੋਰਟ ਦਾ ਫੈਸਲਾ ਪੰਜਾਬ ਦੇ ਖ਼ਿਲਾਫ਼ ਆਉਂਦਾ ਹੈ ਤਾਂ ਉਹ ਸਾਨੂੰ ਮਨਜ਼ੂਰ ਨਹੀ ਹੋਵੇਗਾ। ਇਹਨਾਂ ਸਬਦਾਂ ਦਾ ਪ੍ਰਗਟਾਵਾ ਸੁਖਪਾਲ ਸਿੰਘ ਖਹਿਰਾ ਨੇ ਮਹਿਲ ਕਲਾਂ ਦੇ ਸਗਨ ਪੈਲੇਸ ‘ਚ ਵਰਕਰਾਂ ਦੀ ਮੀਟਿੰਗ ਉਪਰੰਤ ਗੱਲਬਾਤ ਕਰਦਿਆ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ ਨੇ ਹਮੇਸ਼ਾ ਹੀ ਪੰਜਾਬ ਨਾਲ ਵਿਤਕਰਾ ਕੀਤਾ ਹੈ,ਪਹਿਲਾ ਭਾਸ਼ਾ ਦੇ ਅਧਾਰ ਤੇ ਪੰਜਾਬ ਦੀ ਵੰਡ ਕਰਨ ਸਮੇਂ ਪੰਜਾਬ ਨੂੰ ਛੋਟੀ ਜਿਹੀ ਸੂਬੀ ਬਣਾ ਕੇ ਰੱਖ ਦਿੱਤਾ,ਹੁਣ ਪੰਜਾਬ ਦੇ ਪਾਣੀਆਂ ਨੂੰ ਵੀ ਸਾਥੋਂ ਖੋਹਿਆ ਜਾ ਰਿਹਾ ਹੈ। ਉਹਨਾਂ ਸੁਖਪਾਲ ਸਿੰਘ ਖਹਿਰਾ ਦੀ ਦਿੱਲੀ ਹਾਈਕਮਾਨ ਨਾਲ ਚੌਧਰ ਦੀ ਲੜਾਈ ਨਹੀ ਬਲਕਿ ਪੰਜਾਬ ਲਈ ਖ਼ੁਦਮੁਖ਼ਤਿਆਰੀ ਦੀ ਲੜਾਈ ਹੈ। ਪੰਜਾਬ ਦੇ ਲੋਕਾ ਲਈ ਵਿਰੋਧੀ ਧਿਰ ਤਾਂ ਕੀ ਸਗੋਂ ਅਜਿਹੇ 100 ਆਹੁੰਦੇ ਕੁਰਬਾਨ ਕਰ ਸਕਦਾ ਹਾ। ਉਨ੍ਹਾਂ ਕਿਹਾ ਗਠਿਤ ਕੀਤੀ ੲਸ ਮੌਕੇ ਵਿਧਾਇਕ ਪਿਰਮਲ ਸਿੰਘ ਖਾਲਸਾ,ਜਗਦੇਵ ਸਿੰਘ ਕਮਾਲੂ,ਜਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ,ਮਨਜੀਤ ਸਿੰਘ ਸਹਿਜੜਾ,ਗਗਨ ਸਰਾ,ਕਰਮ ਸਿੰਘ ਉੱਪਲ਼,ਨਛੱਤਰ ਸਿੰਘ ਕਲਕੱਤਾ,ਪਰਗਟ ਸਿੰਘ ਮਹਿਲ ਖੁਰਦ,ਅਮਨਦੀਪ ਸਿੰਘ ਟੱਲੇਵਾਲ,ਨਿਰਮਲ ਸਿੰਘ ਛੀਨੀਵਾਲ,ਸਾਹਿਬ ਸਿੰਘ ਪੁੱਪੂ,ਬਿੱਟੂ ਢਿੱਲੋਂ ਹਾਜਰ ਸਨ।

(ਗੁਰਭਿੰਦਰ ਗੁਰੀ)

mworld8384@yahoo.com

Install Punjabi Akhbar App

Install
×