ਬਠਿੰਡਾ ਦੀ ਕੰਨਵੈਸਨ ਵਾਲੇ ਮਤਿਆਂ ਤੇ ਜੇ ਪਾਰਟੀ ਸਹਿਮਤੀ ਪ੍ਰਗਟ ਕਰਦੀ ਹੈ ਤਾਂ ਪਾਰਟੀ ਦੇ ਸਾਰੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਵਾਂਗੇ- ਖਹਿਰਾ

19mk01
(ਮਹਿਲ ਕਲਾਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸੁਖਪਾਲ ਸਿੰਘ ਖਹਿਰਾ)

ਮਹਿਲ ਕਲਾਂ 19 ਅਗਸਤ – ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਕੰਨਵੈਸਨਾਂ ਕਰਨ ਦਾ ਪ੍ਰੋਗਰਾਮ ਜੋ ਉਲੀਕਿਆਂ ਗਿਆ ਹੈ ਉਹ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਹੈ ਨਾ ਕਿ ਪਾਰਟੀ ਨੂੰ ਦੌਫਾੜ ਕਰਨ ਦੇ ਲਈ ਇਹ ਵਿਚਾਰ ਅੱਜ ਆਮ ਆਦਮੀ ਪਾਰਟੀ ਦੇ ਸਾਬਕਾ ਵਿਰੋਧੀ ਨੇਤਾ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮਹਿਲ ਕਲਾਂ ਵਿਖੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਪਿਤਾ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਤੋਂ ਪਹਿਲਾ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਂਝੇ ਕੀਤੇ। ਉਨ੍ਹਾਂ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਨੂੰ ਮੈਂ ਸੁਝਾਅ ਦਿੱਤਾ ਸੀ ਕਿ ਸਾਹਕੋਟ ਜਿਮਨੀ ਚੋਣ ਨਾ ਲੜੀ ਜਾਵੇ ਕਿਉਂਕਿ ਪੂਰੀ ਤਿਆਰੀ ਤੋਂ ਬਿਨ੍ਹਾਂ ਕੋਈ ਵੀ ਚੋਣ ਮਜ਼ਬੂਤੀ ਨਾਲ ਨਹੀ ਲੜੀ ਜਾ ਸਕਦੀ । ਪਰ ਦਿੱਲੀ ਹਾਈਕਮਾਂਡ ਨੇ ਮੇਰੇ ਸੁਝਾਅ ਨੂੰ ਅਣਗੋਲਿਆਂ ਕਰਕਿਆਂ ਉਕਤ ਚੋਣ ਲੜੀ ਸੀ, ਜਿਸ ਵਿੱਚ ਆਪ ਦੇ ਉਮੀਦਵਾਰ ਨੂੰ ਕਿਸੇ ਸਰਪੰਚ ਨਾਲੋਂ ਘੱਟ ਸਿਰਫ਼ 1900 ਵੋਟਾਂ ਹੀ ਪਈਆ। ਜਿਸ ਨਾਲ ਪਾਰਟੀ ਦਾ ਗਿਰਾਫ ਥੱਲੇ ਵੱਲ ਆਇਆ ਹੈ। ਇਸ ਲਈ ਪਾਰਟੀ ਹਾਈਕਮਾਂਡ ਤੋਂ ਖੁਦ ਫੈਸਲੇ ਲੈਣ ਲਈ ਕਹਿ ਰਹੇ ਹਾਂ। ਖਹਿਰਾ ਨੇ ਕੈਪਟਨ ਸਰਕਾਰ ਤੇ ਵਰ੍ਹਦਿਆਂ ਕਿਹਾ ਕਿ ਚੋਣਾਂ ਦੌਰਾਨ ਰਾਜ ਦੇ ਲੋਕਾਂ ਨਾਲ ਕਿਸਾਨ ਤੇ ਮਜ਼ਦੂਰਾਂ ਦਾ ਕਰਜ਼ਾ,ਨਸਾਂ ਚਾਰ ਹਫਤਿਆਂ ਚ ਖਤਮ ਕਰਨ, ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ,ਘਰ ਘਰ ਨੌਕਰੀਆਂ ਸਮੇਤ ਹੋਰ ਅਨੇਕਾਂ ਝੂਠੇ ਵਾਅਦੇ ਕਰ ਕੇ ਸੱਤਾ ਚ ਆਈ ਕਾਂਗਰਸ ਸਰਕਾਰ ਲੋਕਾਂ ਦੇ ਮਨਾਂ ਚੋ ਪੂਰੀ ਤਰ੍ਹਾਂ ਲੈ ਚੁੱਕੀ ਹੈ।

ਜਦੋਂ ਉਨ੍ਹਾਂ ਨੂੰ ਅਰਵਿੰਦ ਕੇਜਰੀਵਾਲ ਦੀ ਪੰਜਾਬ ਫੇਰੀ ਵਿੱਚ ਸ਼ਾਮਲ ਅਤੇ ਸੁਨਾਮ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਸਬੰਧੀ ਪੁੱਛੇ ਜਾਣ ਤੇ ਕਿਹਾ ਕਿ ਮੈਨੂੰ ਨਾ ਹੀ ਤਾਂ ਕੇਜਰੀਵਾਲ ਸਾਹਿਬ ਦੇ ਪੰਜਾਬ ਆਉਣ ਅਤੇ ਨਾ ਹੀ ਸੁਨਾਮ ਦੀ ਮੀਟਿੰਗ ਸਬੰਧੀ ਕੋਈ ਸੁਨੇਹਾ ਨਹੀ ਮਿਲਿਆਂ ਹੈ। ਕੇਜਰੀਵਾਲ ਜੀ ਸਾਡੀ ਪਾਰਟੀ ਦੇ ਸੁਪਰੀਮੋ ਹਨ ਇਸ ਲਈ ਉਨ੍ਹਾਂ ਸਾਰੇ ਆਗੂਆਂ ਦੀ ਗੱਲਬਾਤ ਕਰਕੇ ਪਾਰਟੀ ਉਮੀਦਵਾਰ ਉਲੀਕਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਪਾਰਟੀ ਚ ਸਭ ਕੁਝ ਇਸ ਤਰ੍ਹਾਂ ਚਲਦਾ ਰਿਹਾ ਤਾਂ ਆਗਾਮੀ ਸਾਰੀਆਂ ਚੋਣਾਂ ਚ ਪਾਰਟੀ ਦਾ ਹਾਲ ਸਾਹਕੋਟ ਦੀ ਜਿਮਨੀ ਚੋਣ ਵਰਗਾ ਹੋਵੇਗਾ । ਇਸ ਮੌਕੇ ਵਿਧਾਇਕ ਪਿਰਮਲ ਸਿੰਘ ਖਾਲਸਾ, ਵਿਧਾਇਕ ਜਗਦੇਵ ਸਿੰਘ ਕਮਾਲੂ, ਵਿਧਾਇਕ ਨਾਜ਼ਰ ਸਿੰਘ ਮਾਨਸਾਹੀਆ, ਜਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ, ਨਛੱਤਰ ਸਿੰਘ ਕਲਕੱਤਾ, ਸੂਰਤ ਸਿੰਘ ਬਾਜਵਾ,ਬਿੱਟੂ ਸਰਮਾ ਬਰਨਾਲਾ, ਅਮਨਦੀਪ ਸਿੰਘ ਟੱਲੇਵਾਲ,ਗਗਨ ਸਰਾਂ ਕੁਰੜ,ਸਾਬਕਾ ਸਰਪੰਚ ਨਿਰਮਲ ਸਿੰਘ ਛੀਨੀਵਾਲ ਕਲਾਂ, ਗੁਰੀ ਔਲਖ, ਨਿਰਭੈ ਸਿੰਘ ਛੀਨੀਵਾਲ, ਪ੍ਰਗਟ ਸਿੰਘ ਮਹਿਲ ਖ਼ੁਰਦ ਰਵੀ ਧਨੇਰ, ਬਹਾਦਰ ਸਿੰਘ ਜੌਹਲਾ, ਐਡਵੋਕੇਟ ਜਸਵੀਰ ਸਿੰਘ ਖੇੜੀ, ਨਰੇਸ਼ ਕੁਮਾਰੀ ਬਾਵਾ, ਕਰਮਜੀਤ ਸਿੰਘ ਉੱਪਲ, ਕਰਨੈਲ ਸਿੰਘ ਉੱਪਲ, ਸਾਧੂ ਸਿੰਘ ਜੌਹਲ, ਸੱਤਪਾਲ ਸਿੰਘ ਮਹਿਲ ਖੁਰਦ ਸਮੇਤ ਵੱਡੀ ਗਿਣਤੀ ਖਹਿਰਾ ਸਮਰਥਕ ਹਾਜਰ ਸਨ।

(ਗੁਰਭਿੰਦਰ ਸਿੰਘ ਗੁਰੀ)

mworld8384@yahoo.com

Install Punjabi Akhbar App

Install
×