ਆਮ ਆਦਮੀ ਪਾਰਟੀ ਨੇ ਖਹਿਰੇ ਨੂੰ ਵਿਰੋਧੀ ਨੇਤਾ ਹਟਾ ਕੇ ਆਪਣਾ ਘੋਗਾ ਖੁਦ ਚਿੱਤ ਕੀਤਾ : ਵਰਲਡ ਯੂਨਾਈਟਡ ਸੰਸਥਾ ਯੂ.ਐਸ.ਏ 

* ਆਮ ਆਦਮੀ ਪਾਰਟੀ ਨੇ ਕਾਂਗਰਸ ਦੀ ਸ਼ਹਿ ਤੇ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਨੇਤਾ ਵਜੋਂ ਹਟਾਇਆ
* ਪੰਜਾਬ ਵਿੱਚ ਆਮ ਆਦਮੀ ਦਾ ਭੋਗ ਪੈ ਜਾਵੇਗਾ
* 2019 ਵਿੱਚ ਆਮ ਆਦਮੀ ਪਾਰਟੀ ਦੀ ਹੋਂਦ ਪੰਜਾਬ ਵਿੱਚੋਂ ਖਤਮ ਹੋ ਜਾਵੇਗੀ

*  ਭਗਵੰਤ ਮਾਨ ਵੀ ਇਸ ਕੋਝੀ ਚਾਲ ਦਾ ਮੁੱਖ ਹਿੱਸਾ ਹੈ । ਜਿਸਨੇ ਖਹਿਰਾ ਨੂੰ ਹਟਾਉਣ ਸੰਬੰਧੀ ਗੁਪਤ ਰੋਲ ਅਦਾ ਕੀਤਾ।

FullSizeRender
ਵਾਸ਼ਿੰਗਟਨ ਡੀ. ਸੀ. 27 ਜੁਲਾਈ  – ਆਮ ਆਦਮੀ ਪਾਰਟੀ ਨੂੰ ਪੰਜਾਬ ਨੇ ਆਪਣੇ ਪੁੱਤਰਾਂ ਵਾਂਗ ਪਾਲਿਆ ਸੀ।ਇਸ ਦੀ ਚੜ੍ਹਤ ਸੁਖਪਾਲ ਸਿੰਘ ਖਹਿਰਾ ਵਲੋਂ ਪੰਜਾਬੀਆਂ ਵਿੱਚ ਅਜਿਹੀ ਬਣਾਈ ਸੀ ਕਿ 2019 ਦੀਆਂ ਚੋਣਾਂ ਵਿੱਚ ਇਸ ਪਾਰਟੀ ਨੇ ਕੇਂਦਰੀ ਸਤਰ ਤੇ ਉੱਭਰ ਕੇ ਸਾਹਮਣੇ ਆਉਣਾ ਸੀ। ਕਿਉਂਕਿ ਪੰਜਾਬ ਦੇ ਹਰੇਕ ਮੁੱਦੇ ਅਤੇ ਮਾੜੀ ਸਖਸ਼ੀਅਤ ਨੂੰ ਖਹਿਰਾ ਵਲੋਂ ਕਟਹਿਰੇ ਵਿੱਚ ਖੜ੍ਹਾ ਕਰਦਾ ਸੀ।ਇੱਥੋਂ ਤੱਕ ਕਿ ਕਾਂਗਰਸ ਦੇ ਇੱਕ ਮੰਤਰੀ ਨੂੰ ਅਸਤੀਫਾ ਵੀ ਦੇਣਾ ਪੈ ਗਿਆ ਸੀ । ਸੱਚੇ ਸੁੱਚੇ ਵਿਅਕਤੀ ਨੂੰ ਬਰਦਾਸ਼ਤ ਕਰਨਾ ਖਾਲਾ ਜੀ ਦਾ ਵਾੜਾ ਨਹੀਂ ਹੈ। ਕਿਉਂਕਿ ਇੱਕ ਸਖਸ਼ੀਅਤ ਜੋ ਹਰ ਪਾਸਿਉਂ ਸਰਕਾਰ ਨੂੰ, ਪੰਜਾਬ ਦੇ ਹਿੱਤਾਂ ਨੂੰ ਅਤੇ ਵਿਰੋਧੀਆਂ ਨੂੰ ਮੈਰਿਟ ਦੇ ਆਧਾਰ ਤੇ ਘੇਰ ਰਹੀ ਹੈ। ਪਰ ਉਸ ਨੂੰ ਘੇਰਨ ਵਾਸਤੇ ਹਰ ਪਾਸਿਉਂ ਪੱਤੇ ਖੇਡੇ ਜਾ ਰਹੇ ਸਨ। ਪਰ ਉਸ ਦੀ ਚਾਲ ਨਾ ਮੱਧਮ ਪਈ ਅਤੇ ਨਾ ਹੀ ਚਾਲ ਨੂੰ ਕੋਈ ਢਾਹ ਲਾ ਸਕਿਆ। ਪਰ ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਪਵੇ ਜਾਂ ਘਰ ਦਾ ਭੇਤੀ ਹੀ ਲੰਕਾ ਢਾਉਣ ਲੱਗ ਪਵੇ ਤਾਂ ਕੀ ਕੀਤਾ ਜਾ ਸਕਦਾ ਹੈ| ਇਸ ਗੱਲ ਦਾ ਪ੍ਰਗਟਾਵਾ ਵਰਲਡ ਯੂਨਾਇਟਡ ਸੰਸਥਾ ਯੂ.ਐਸ.ਏ ਦੇ ਜਨਰਲ ਸਕੱਤਰ ਡਾ: ਸੁਰਿੰਦਰ ਸਿੰਘ ਗਿੱਲ ਨੇ ਸਾਡੇ ਪੱਤਰਕਾਰ ਨਾਲ ਕੀਤਾ। ਉਹਨਾਂ ਕਿਹਾ ਕਿ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਆਪਣੇ ਨਿੱਜ ਨੂੰ ਪਹਿਲ ਦਿੱਤੀ ਹੈ। ਅਤੇ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਨੇਤਾ ਤੋਂ ਹਟਾਉਣ ਦੇ ਦੋ ਹੀ ਕਾਰਨ ਹਨ।ਇੱਕ ਕੇਂਦਰ ਵਿੱਚ ਕਾਂਗਰਸ ਨਾਲ ਸੱਤਾ ਦਾ ਹੱਥ ਮਿਲਾਉਣਾ। ਦੂਜਾ ਪੰਜਾਬ ਵਿੱਚ ਖਹਿਰੇ ਵੱਲੋਂ ਆਮ ਆਦਮੀ ਪਾਰਟੀ ਦੀ ਖੁਦਮੁਖਤਾਰੀ ਦਾ ਅਲਾਪ ਅਲਾਪਣਾ ।ਇਹ ਦੋਵੇਂ ਗੱਲਾਂ ਪਾਰਟੀ ਨੂੰ ਹਜ਼ਮ ਨਹੀਂ ਹੋ ਰਹੀਆਂ ਸਨ। ਸਗੋਂ ਉਸ ਦੇ ਖ਼ਿਲਾਫ਼ ਅੰਦਰੋਂ ਅੰਦਰੀਂ ਤਾਣਾ ਬਾਣਾ ਬੁਣਿਆ ਜਾ ਰਿਹਾ ਸੀ। ਜਿਸ ਨੂੰ ਸੱਤਾ ਵਿੱਚ ਆਏ ਆਮ ਆਦਮੀ ਪਾਰਟੀ ਨੇ ਆਪਣੇ ਪੈਰੀਂ ਖ਼ੁਦ ਕੁਹਾੜਾ ਮਾਰ ਲਿਆ। ਜਿਸ ਦਾ ਖਮਿਆਜਾ 2019 ਦੀਆਂ ਪਾਰਲੀਮੈਂਟ ਚੋਣਾਂ ਵਿੱਚ ਉਨ੍ਹਾਂ ਨੂੰ ਭੁਗਤਣਾ ਪੈ ਜਾਵੇਗਾ।
IMG_2337
ਕਿ ਪੰਜਾਬ ਦੇ ਐੱਮ. ਐੱਲ. ਏ. ਖਹਿਰੇ ਦੀ ਕਾਬਲੀਅਤ ਅਤੇ ਕਾਰਗੁਜ਼ਾਰੀ ਤੋਂ ਵਾਕਫ ਨਹੀਂ ਸਨ। ਉਨ੍ਹਾਂ ਨੂੰ ਕਿਉਂ ਨਵੇਂ ਨੇਤਾ ਦੀ ਚੋਣ ਕਰਨੀ ਪਈ। ਉਨ੍ਹਾਂ ਨੇ ਆਪਣੀ ਹੋਂਦ ਨੂੰ ਖੁਦ ਹੀ ਮਿਟਾਉਣ ਦਾ ਕਦਮ ਪੁੱਟ ਲਿਆ ਹੈ।ਪ੍ਰਵਾਸੀ ਭਾਰਤੀਆਂ ਵਲੋਂ ਆਮ ਆਦਮੀ ਪਾਰਟੀ ਦੀ ਹਰ ਪੱਖੋਂ ਮਦਦ ਇਸ ਲਈ ਕੀਤੀ ਸੀ ਕਿ ਨਵੀਂ ਪਾਰਟੀ ਕੁਝ ਜਨਤਾ ਦਾ ਸਵਾਰੇਗੀ।ਪੰਜਾਬ ਦੀ ਬਿਹਤਰੀ ਲਈ ਕੁਝ ਕਰੇਗੀ।ਪਰ ਇਸ ਨੇ ਪੰਜਾਬ ਵਿੱਚ ਗਲਤੀ ਤੇ ਗਲਤੀ ਕਰਕੇ ਆਪਣੀ ਹੋਂਦ ਨੂੰ ਜਿੱਥੇ ਪਲੀਤ ਕੀਤਾ ਹੈ।ਉੱਥੇ ਸੁਖਪਾਲ ਖਹਿਰਾ ਨੂੰ ਹਟਾ ਕੇ ਪਾਰਟੀ ਨੂੰ ਖਤਮ ਕਰਨ ਦਾ ਨੀਂਹ ਪੱਥਰ ਵੀ ਰੱਖ ਲਿਆ ਹੈ। ਜੇਕਰ ਪਾਰਟੀ ਲਈ ਜਰੂਰੀ ਬਣ ਗਿਆ ਸੀ ਕਿ ਖਹਿਰਾ ਕੋਲੋਂ ਵਿਰੋਧੀ ਧਿਰ ਦੀ ਕੁਰਸੀ ਲੈਣੀ ਹੈ ਤਾਂ ਇਸ ਨੂੰ ਪਹਿਲੇ ਪੰਜਾਬ ਦਾ ਪ੍ਰਧਾਨ ਨਿਯੁੱਕਤ ਕਰਦੀ ਤੇ ਫਿਰ ਸੁਖਪਾਲ ਸਿੰਘ ਖਹਿਰਾ ਕੋਲੋਂ ਅਸਤੀਫਾ ਮੰਗਦੀ। ਪਰ ਅਜਿਹਾ ਨਹੀਂ ਕੀਤਾ ਗਿਆ ਹੈ। ਕੇਜਰੀਵਾਲ ਕਾਂਗਰਸੀਆਂ ਦੇ ਹੱਥੀਂ ਚੜ੍ਹ ਕੇਂਦਰੀ ਸੱਤਾ ਦੇ ਖੁਆਬ ਵੇਖ ਰਿਹਾ ਹੈ। ਜਿਸ ਲਈ ਉਸ ਨੇ ਪੰਜਾਬ ਨੂੰ ਬਲੀ ਚੜ੍ਹਾ ਦਿੱਤਾ ਹੈ।ਖਹਿਰੇ ਨੂੰ ਵਿਰੋਧੀ ਨੇਤਾ ਵਜੋਂ ਹਟਾ ਦਿਤਾ ਹੈ।ਪਰ ਪ੍ਰਵਾਸੀਆਂ ਵਲੋਂ ਜ਼ੋਰਦਾਰ ਕਰੜੇ ਸ਼ਬਦਾਂ ਚ’ਨਿੰਦਾ ਕੀਤੀ ਜਾ ਰਹੀ ਹੈ ਅਤੇ ਹੁਣ  ਪੰਜਾਬ ਵਿੱਚ ਚੌਥੇ ਫਰੰਟ ਵਜੋਂ ਪਾਰਟੀ ਨੂੰ ਉਭਾਰਨ ਲਈ ਤਜ਼ਵੀਜ ਦਿੱਤੀ ਜਾ ਰਹੀ ਹੈ। ਜਿਸ ਲਈ ਪ੍ਰਵਾਸੀ ਖਹਿਰੇ ਦੇ ਹੱਕ ਚ’ਅਹਿਮ ਰੋਲ ਨਿਭਾਉਣ ਲਈ ਵੀ ਤਿਆਰ ਹਨ।

Install Punjabi Akhbar App

Install
×